PreetNama
ਖਾਸ-ਖਬਰਾਂ/Important News

ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟਿਆ

ਅਮਰੀਕਾ ‘ਚ ਭਾਰਤੀ ਮੂਲ ਦੀ ਇਕ ਔਰਤ ਨੇ ਸ਼ਨਿਚਰਵਾਰ ਨੂੰ ਘਰ ‘ਚ ਹੀ ਪੈਦਾ ਹੋਏ ਆਪਣੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟ ਦਿੱਤਾ। ਇਸ ਘਟਨਾ ‘ਚ ਬੱਚੇ ਨੂੰ ਬਚਾ ਲਿਆ ਗਿਆ ਪਰ ਹਾਲਤ ਗੰਭੀਰ ਹੈ। ਕੁਈਨਸ ਖੇਤਰ, ਨਿਊਯਾਰਕ ‘ਚ ਰਹਿਣ ਵਾਲੀ ਸਬੀਤਾ ਡੂਕ੍ਰਮ ‘ਤੇ ਇਸ ਅਪਰਾਧ ‘ਚ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ।
ਖ਼ਬਰ ਮੁਤਾਬਕ ਔਰਤ ਲਗਾਤਾਰ ਬਿਆਨ ਬਦਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਬਾਥਰੂਮ ‘ਚ ਗਈ ਤਾਂ ਬੱਚਾ ਹੋ ਗਿਆ। ਇਹ ਕਿਵੇਂ ਹੋਇਆ, ਉਸ ਨੂੰ ਨਹੀਂ ਪਤਾ। ਉਹ ਏਨੀ ਦੁਖੀ ਹੋ ਗਈ ਕਿ ਉਸ ਨੇ ਬੱਚੇ ਨੂੰ ਕਮਰੇ ਦੀ ਖਿੜਕੀ ਤੋਂ ਪੰਜ ਫੁੱਟ ਹੇਠਾਂ ਸੁੱਟ ਦਿੱਤਾ।

ਪੁਲਿਸ ਮੁਤਾਬਕ ਔਰਤ ਨੇ ਬੱਚੇ ਨੂੰ ਖਿੜਕੀ ਤੋਂ ਸੁੱਟਣ ਤੋਂ ਬਾਅਦ ਬਾਥਰੂਮ ਦੀ ਸਫਾਈ ਕਰ ਦਿੱਤੀ ਤੇ ਨਹਾ ਕੇ ਸੌਂ ਗਈ। ਪੁੱਛਗਿੱਛ ‘ਚ ਉਸ ਨੇ ਸਵੀਕਾਰ ਕੀਤਾ ਕਿ ਬੱਚੇ ਦੀ ਨਾੜ ਉਸ ਨੇ ਕੈਂਚੀ ਨਾਲ ਵੱਢ ਦਿੱਤੀ।

ਇਸ ਬੱਚੇ ਨੂੰ ਗੁਆਂਢੀਆਂ ਨੇ ਦੇਖਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਨਵਜੰਮੇ ਦੀ ਹਸਪਤਾਲ ‘ਚ ਗੰਭੀਰ ਹਾਲਤ ਹੈ। ਔਰਤ ‘ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।

Related posts

ਸ੍ਰੀਨਿਵਾਸੁਲੂ ਬਣੇ ਐੱਸਬੀਆਈ ਦੇ ਨਵੇਂ ਚੇਅਰਮੈਨ

On Punjab

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

On Punjab

ਉੱਤਰ ਕੋਰੀਆ ਦੇ ਦੁਸ਼ਮਣ ਦੇਸ਼ ਦਾ ਦਾਅਵਾ- ਕਿਮ ਜੋਂਗ ਜਿੰਦਾ ਹੈ ਤੇ ਸਿਹਤਮੰਦ ਵੀ

On Punjab