indian doctor donates kidney to child: ਲੰਡਨ: ਡਾਕਟਰਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਅਜਿਹਾ ਹੀ ਸਾਬਿਤ ਕੀਤਾ ਭਾਰਤੀ ਮੂਲ ਦੀ ਇਕ ਰੇਡੀਓਗ੍ਰਾਫਰ ਨੇ , ਜਿਸਨੇ ਇੱਕ 2 ਸਾਲਾ ਬੱਚੀ ਦੀ ਜਾਨ ਬਚਾ ਲਈ । ਦਰਅਸਲ ਸੋਸ਼ਲ ਮੀਡਿਆ ‘ਤੇ ਚਲਾਈ ਜਾ ਰਹੀ ਹੋਪ ਫਾਰ ਅਨਾਇਆ ਦੇ ਮੁਹਿੰਮ ਨੂੰ ਦੇਖਣ ਤੋਂ ਬਾਅਦ ਇੰਗਲੈਂਡ ਦੇ ਉੱਤਰ-ਪੱਛਮੀ ਵਿਚ ਟੀਚਿੰਗ ਹਸਪਤਾਲ ਵਿਚ ਕੰਮ ਕਰਨ ਵਾਲੀ ਸੁਰਿੰਦਰ ਸੱਪਲ ਨਾਂ ਦੀ ਰੇਡੀਓਗ੍ਰਫਰ ਨੇ ਫੈਸਲਾ ਲਿਆ ਕਿ ਉਹ ਆਪਣੀ ਇੱਕ ਕਿਡਨੀ ਦਾਨ ਕਰਕੇ ਬੱਚੀ ਦੀ ਜਾਨ ਬਚਾਏਗੀ।
ਬੱਚੀ ਦੇ ਪਰਿਵਾਰ ਲਈ ਭਾਰਤੀ ਮੂਲ ਦੀ ਸੁਰਿੰਦਰ ਇੱਕ ” ਸੁਪਰ ਹੀਰੋ ” ਤੋਂ ਘੱਟ ਨਹੀਂ । ਅਨਾਇਆ ਦੀ ਹਾਲਤ ਬਾਰੇ ਦਸਦਿਆਂ ਡਾਕਟਰਾਂ ਨੇ ਦੱਸਿਆ ਕਿ ਆਮ ਸਾਈਜ਼ ਦੀਆਂ ਕਿਡਨੀਆਂ ਅਤੇ ਜਿਗਰ ਤਾਂ ਸਨ ਪਰ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਾਰਨ ਫੇਫੜੇ ਅਵਿਕਸਿਤ ਸਨ। ਕਿਡਨੀਆਂ ਨੂੰ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ ਅਤੇ ਰੋਜ਼ਾਨਾ 10-12 ਘੰਟੇ ਡਾਇਲਸਿਸ ਪ੍ਰੀਕ੍ਰਿਆ ਚਲਦੀ ਸੀ ਤਾਂ ਜੋ ਉਹ ਜ਼ਿੰਦਾ ਰਹਿ ਸਕੇ। ਉਸਨੂੰ ਜਿੰਦਾ ਰੱਖਣ ਲਈ ਕਿਡਨੀ ਦੀ ਲੋੜ ਸੀ ਤਾਂਜੋ ਉਹ ਆਮ ਜ਼ਿੰਦਗੀ ਜੀਅ ਸਕੇ।