ਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕਾ ਦੀ ਫ਼ੌਜ ਵਿਚ ਮੁੱਖ ਸੂਚਨਾ ਅਧਿਕਾਰੀ (ਸੀਆਈਓ) ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ ਪੈਂਟਾਗਨ ਨੇ 2020 ਵਿਚ ਸੁਰਜੀਤ ਕੀਤਾ ਸੀ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਭਾਰਤੀ ਹਨ।
ਅਮਰੀਕਾ ਦੇ ਰੱਖਿਆ ਵਿਭਾਗ ਵਿਚ ਉੱਚ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਡਾ. ਅਈਅਰ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਪੀਐੱਚਡੀ ਕੀਤੀ ਹੈ। ਇਸ ਪਿੱਛੋਂ ਉਨ੍ਹਾਂ ਨੇ ਫ਼ੌਜ ਵਿਚ ਮੁੱਖ ਸਲਾਹਕਾਰ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਇਨਫਰਮੇਸ਼ਨ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਖੇਤਰ ਵਿਚ ਰਹੀਆਂ। 26 ਸਾਲਾਂ ਦੇ ਕਰੀਅਰ ਵਿਚ ਉਨ੍ਹਾਂ ਦਾ ਫ਼ੌਜ ਦੇ ਸਬੰਧ ਵਿਚ ਚੰਗਾ ਅਨੁਭਵ ਹੈ। ਡਾ. ਅਈਅਰ ਮੂਲ ਰੂਪ ਤੋਂ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਬਚਪਨ ਬੈਂਗਲੁਰੂ ਵਿਚ ਬੀਤਿਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਤਿਰੂਚੀ ਤੋਂ ਬੀਏ ਦੀ ਸਿੱਖਿਆ ਪ੍ਰਰਾਪਤ ਕੀਤੀ ਹੈ। ਉਸ ਪਿੱਛੋਂ ਦੀ ਪੜ੍ਹਾਈ ਲਈ ਉਹ ਅਮਰੀਕਾ ਚਲੇ ਗਏ ਸਨ।