55.27 F
New York, US
April 19, 2025
PreetNama
ਖਾਸ-ਖਬਰਾਂ/Important News

ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਪਤਨੀ ਸਣੇ ਮਿਲਿਆ ਨੋਬੇਲ ਐਵਾਰਡ

ਨਵੀਂ ਦਿੱਲੀ: ਅਰਥਸ਼ਾਸਤਰ ਦੇ ਖੇਤਰ ‘ਚ 2019 ਦਾ ਨੋਬੇਲ ਪੁਰਸਕਾਰ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਐਸਤੇਰ ਡੁਫਲੋ ਤੇ ਮਾਈਕਲ ਕ੍ਰੇਮਰ ਨੂੰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਆਲਮੀ ਗ਼ਰੀਬੀ ਨਾਲ ਲੜਾਈ ਲਈ ਮਿਲਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ।

ਇਸ ਪੁਰਸਕਾਰ ਨੂੰ ਅਧਿਕਾਰਤ ਤੌਰ ‘ਤੇ ‘ਬੈਂਕ ਆਫ ਸਵੀਡਨ ਪ੍ਰਾਈਜ਼ ਇਨ ਇਕੋਨਾਮਿਕ ਸਾਇੰਸਿਜ਼ ਇਨ ਮੈਮੋਰੀ ਆਫ ਅਲਫਰੈੱਡ ਨੋਬੇਲ’ ਦੇ ਰੂਪ ‘ਚ ਜਾਣਿਆ ਜਾਂਦਾ ਹੈ, ਇਹ ਪੁਰਸਕਾਰ ਸੰਸਥਾਪਕ ਵੱਲੋਂ ਨਹੀਂ ਬਣਾਇਆ ਗਿਆ ਸੀ, ਪਰ ਇਸ ਨੂੰ ਨੋਬੇਲ ਦਾ ਹਿੱਸਾ ਮੰਨਿਆ ਜਾਂਦਾ ਹੈ। ਅਕੈਡਮੀ ਨੇ ਆਪਣੇ ਬਿਆਨ ‘ਚ ਕਿਹਾ, ‘ਇਨ੍ਹਾਂ ਨੇ ਆਲਮੀ ਗ਼ਰੀਬੀ ਨਾਲ ਲੜਨ ਦੇ ਸਰਬੋਤਮ ਤਰੀਕਿਆਂ ਸਬੰਧੀ ਭਰੋਸੇਯੋਗ ਤੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ।’

ਇੱਕ ਬਿਆਨ ‘ਚ ਨੋਬੇਲ ਕਮੇਟੀ ਨੇ ਕਿਹਾ, ‘ਇਸ ਸਾਲ ਦੇ ਪੁਰਸਕਾਰ ਜੇਤੂਆਂ ਵਲੋਂ ਕੀਤੀ ਗਈ ਖੋਜ ਨਾਲ ਆਲਮੀ ਗ਼ਰੀਬੀ ਨਾਲ ਲੜਨ ਦੀ ਸਾਡੀ ਸਮਰੱਥਾ ‘ਚ ਕਾਫ਼ੀ ਸੁਧਾਰ ਹੋਇਆ ਹੈ। ਸਿਰਫ਼ ਦੋ ਦਹਾਕਿਆਂ ‘ਚ ਉਨ੍ਹਾਂ ਦੇ ਨਵੇਂ ਪ੍ਰਯੋਗ ਆਧਾਰਤ ਦ੍ਰਿਸ਼ਟੀਕੋਣ ਨੇ ਵਿਕਾਸ ਅਰਥਸ਼ਾਸਤਰ ਨੂੰ ਬਦਲ ਦਿੱਤਾ ਹੈ ਜੋ ਹੁਣ ਖੋਜ ਦਾ ਇਕ ਖੁਸ਼ਹਾਲ ਖੇਤਰ ਹੈ।’

ਇਹ ਪੁਰਸਕਾਰ 1968 ‘ਚ ਸਵੀਡਿਸ਼ ਕੇਂਦਰੀ ਬੈਂਕ, ਰਿਕਸਬੈਂਕਨ ਵੱਲੋਂ ਬਣਾਇਆ ਗਿਆ ਸੀ ਤੇ ਇਸ ਦੇ ਪਹਿਲੇ ਜੇਤੂ ਨੂੰ ਇਕ ਸਾਲ ਬਾਅਦ ਚੁਣਿਆ ਗਿਆ ਸੀ। ਹੁਣ ਤਕ, ਆਰਥਿਕ ਵਿਗਿਆਨ ‘ਚ 81 ਨੋਬੇਲ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ, ਛੇ ਨੋਬੇਲ ਪੁਰਸਕਾਰਾਂ ਨੂੰ ਮੈਡੀਕਲ, ਭੌਤਿਕੀ ਤੇ ਰਸਾਇਣ ਵਿਗਿਆਨ ਦੇ ਨਾਲ-ਨਾਲ ਦੋ ਸਾਹਿਤ ਪੁਰਸਕਾਰ ਤੇ ਵੱਕਾਰੀ ਸ਼ਾਂਤੀ ਪੁਰਸਕਾਰ ਦਿੱਤਾ ਗਿਆ।

58 ਸਾਲਸਾ ਬੈਨਰਜੀ ਨੇ ਕਲਕੱਤਾ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਹਾਰਵਰਡ ਯੂਨੀਵਰਸਿਟੀ ‘ਚ ਸਿੱਖਿਆ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ 1988 ‘ਚ ਪੀਐਚਡੀ ਦੀ ਉਪਾਧੀ ਹਾਸਿਲ ਕੀਤੀ। ਉਹ ਵਰਤਮਾਨ ‘ਚ ਐਮਆਈਟੀ ਵੈੱਬਸਾਈਟ ‘ਤੇ ਆਪਣੀ ਪ੍ਰੋਫਾਈਲ ਅਨੁਸਾਰ ਮੈਸਾਚੂਸੈੱਟਸ ਇੰਸਟੀਚਿਊਟ ਆਫ ਟੈਕਨੋਲਾਜੀ ‘ਚ ਅਰਥਸ਼ਾਸਤਰ ਦੇ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ਪ੍ਰੋਫੈਸਰ ਹਨ।

2003 ‘ਚ ਬੈਨਰਜੀ ਨੇ ਡਫਲੋ ਤੇ ਸੇਂਤਿਲ ਮੁਲੈਨਾਥਨ ਨਾਲ ਅਬਦੁੱਲ ਲਤੀਫ ਜਮੀਲ ਗਰੀਬੀ ਐਕਸ਼ਨ ਲੈਬ (J-PAL) ਦੀ ਸਥਾਪਨਾ ਕੀਤੀ ਤੇ ਉਹ ਲੈਬ ਦੇ ਡਾਇਰੈਕਟਰਾਂ ‘ਚੋਂ ਇੱਕ ਰਹੇ। ਉਨ੍ਹਾਂ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਅਹੁਦੇ 2015 ਵਿਕਾਸ ਏਜੰਡਾ ‘ਤੇ ਮਸ਼ਹੂਰ ਵਿਅਕਤੀਆਂ ਦੇ ਉੱਚ ਪੱਧਰੀ ਪੈਨਲ ‘ਚ ਵੀ ਕਾਰਜ ਕੀਤਾ।

Related posts

ISRO ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਪੂਰੀਆਂ, TV-D1 ਭਲਕੇ ਆਪਣੀ ਪਹਿਲੀ ਟੈਸਟ ਉਡਾਣ ਭਰੇਗਾ

On Punjab

ਅਮਰੀਕਾ ‘ਚ ਸਥਾਈ ਨਿਵਾਸ ਅਤੇ ਗ੍ਰੀਨ ਕਾਰਡ ‘ਚ ਵੀ ਰਾਹਤ

On Punjab

ਫ਼ੌਜ ਵਾਪਸੀ ਤੋਂ ਬਾਅਦ ਅਫਗਾਨਿਸਤਾਨ ’ਚ ਸੁਰੱਖਿਆ ਤੋਂ ਅਮਰੀਕਾ ਨੇ ਝਾੜਿਆ ਪੱਲਾ

On Punjab