50.11 F
New York, US
March 13, 2025
PreetNama
ਖਾਸ-ਖਬਰਾਂ/Important News

ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਖੁਲਾਸਾ, ਬਚਪਨ ‘ਚ ਹੋਏ ਨਸਲੀ ਵਿਤਕਰੇ ਦਾ ਸ਼ਿਕਾਰ

ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੂੰ ਵੀ ਨਸਲੀ ਟਿੱਪਣੀਆਂ ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਸੁਨਾਕ ਨੇ ਇਹ ਵੀ ਕਿਹਾ ਕਿ ਦੇਸ਼ ਨੇ ਹੁਣ ਬਹੁਤ ਤਰੱਕੀ ਕੀਤੀ ਹੈ। ਸੁਨਕ ਭਾਰਤੀ ਮੂਲ ਦੇ ਹਨ।

ਲੰਡਨ ਵਿੱਚ ਸ਼ਨੀਵਾਰ ਨੂੰ ਨਸਲੀ ਵਿਤਕਰੇ ਵਿਰੁੱਧ ਵਿਰੋਧ ਤੇ ਹਿੰਸਾ ਹੋਈ। ਸੁਨਕ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ‘ਤੇ ਟਿੱਪਣੀ ਕਰ ਰਿਹਾ ਸੀ। ਸਕਾਈ ਨਿਊਜ਼ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ- ਨਸਲੀ ਵਿਤਕਰਾ ਉਹ ਚੀਜ਼ਾਂ ਹਨ ਜੋ ਆਪਣੇ ਆਪ ਹੋ ਰਹੀਆਂ ਹਨ ਪਰ, ਕਾਫ਼ੀ ਦੁਖਦਾਈ ਹਨ। ਛੋਟੇ ਭੈਣ-ਭਰਾਵਾਂ ਦੇ ਸਾਹਮਣੇ ਬੁਰਾ ਲੱਗਦਾ ਹੈ। ਮੈਂ ਉਨ੍ਹਾਂ ਨੂੰ ਇਸ ਤੋਂ ਬਚਾਉਣਾ ਵੀ ਚਾਹੁੰਦਾ ਸੀ।

ਉਹ ਸ਼ਬਦ ਚੁੱਭਦੇ ਹਨ:

ਸੁਨਕ ਬੋਰਿਸ ਜੌਨਸਨ ਸਰਕਾਰ ਦੇ ਸਭ ਤੋਂ ਕਾਬਲ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ। ਨਸਲੀ ਮਾਮਲਿਆਂ ‘ਤੇ ਉਨ੍ਹਾਂ ਨੇ ਕਿਹਾ- ਸਿਰਫ ਕੁਝ ਸ਼ਬਦ ਕਹੇ ਗਏ ਸੀ ਪਰ, ਉਹ ਇੰਨਾ ਚੁੱਭਦੇ ਸੀ ਜਿੰਨਾ ਕੋਈ ਚੀਜ਼ ਨਹੀਂ ਚੁੱਭਦੀ। ਵਿੱਤ ਮੰਤਰੀ ਨੇ ਕਿਹਾ ਕਿ ਲੰਡਨ ਵਿੱਚ ਸ਼ਨੀਵਾਰ ਨੂੰ ਜੋ ਹਿੰਸਕ ਪ੍ਰਦਰਸ਼ਨ ਹੋਏ, ਉਹ ਹੈਰਾਨ ਕਰਨ ਵਾਲੇ ਤੇ ਘਿਨਾਉਣੇ ਸੀ ਜੋ ਵੀ ਇਸ ਲਈ ਦੋਸ਼ੀ ਹਨ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬ੍ਰਿਟੇਨ ਨੇ ਬਹੁਤ ਵਿਕਾਸ ਕੀਤਾ:

ਸੁਨਕ ਨੇ ਕਿਹਾ- ਮੇਰੇ ਖਿਆਲ ਵਿਚ ਜਦੋਂ ਮੇਰੇ ਦਾਦਾ ਜੀ ਇਥੇ ਆਏ ਸੀ, ਉਦੋਂ ਤੋਂ ਦੇਸ਼ ਅਤੇ ਸਮਾਜ ਨੇ ਬਹੁਤ ਤਰੱਕੀ ਕੀਤੀ ਹੈ। ਯੂਕੇ ਵਿਚ ਸੋਮਵਾਰ ਤੋਂ ਕੁਝ ਸ਼ਰਤਾਂ ਨਾਲ ਗੈਰ-ਜ਼ਰੂਰੀ ਦੁਕਾਨਾਂ ਤੇ ਬਾਜ਼ਾਰ ਖੋਲ੍ਹੇ ਜਾ ਰਹੇ ਹਨ।

Related posts

Trump ਵੱਲੋਂ ਚੀਫ਼ ਆਫ਼ ਸਟਾਫ਼ ਵਜੋਂ ਪਹਿਲੀ ਵਾਰ ਮਹਿਲਾ ਦੀ ਨਿਯੁਕਤੀ

On Punjab

ਬੰਬ ਦੀ ਧਮਕੀ ਨਿਊ ਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਪਰਤੀ

On Punjab

ਚੀਨ ਦੇ ਕੱਟੜ ਵਿਰੋਧੀ ਟਰੰਪ ਦੇ ਚੀਨ ‘ਚ ਹੀ ਵੱਡੇ ਕਾਰੋਬਾਰ, ਬੈਂਕ ਖਾਤਾ ਵੀ ਆਇਆ ਸਾਹਮਣੇ, ਟੈਕਸ ਵੀ ਭਰਿਆ

On Punjab