Indian Origin Lawmakers oath: ਇੰਗਲੈਂਡ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ-ਮੰਡਲ ‘ਪੀਪਲ’ਜ਼ ਕੈਬਿਨੇਟ’ ਵਿੱਚ ਆਪਣੇ ਅਹੁਦਿਆਂ ਨੂੰ ਬਰਕਰਾਰ ਰੱਖਿਆ ਗਿਆ ਹੈ । ਜਿਸਦੇ ਚੱਲਦਿਆਂ ਬ੍ਰਿਟਿਸ਼ ਕੈਬਿਨੇਟ ਮੰਤਰੀ ਆਲੋਕ ਸ਼ਰਮਾ ਤੇ ਖ਼ਜ਼ਾਨੇ ਦੇ ਮੁੱਖ ਸਕੱਤਰ ਰਿਸ਼ੀ ਸੁਨਾਕ ਵੱਲੋਂ ਮੰਗਲਵਾਰ ਨੂੰ ਨਵੇਂ ਹਾਊਸ ਆੱਫ਼ ਕਾਮਨਜ਼ ਵਿੱਚ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ ਗਈ ।
ਦਰਅਸਲ, ਆਗਰਾ ਵਿੱਚ ਜਨਮੇ 52 ਸਾਲਾਂ ਆਲੋਕ ਸ਼ਰਮਾ ਜੋ ਕੌਮਾਂਤਰੀ ਵਿਕਾਸ ਮੰਤਰੀ ਹਨ, ਚੌਥੀ ਵਾਰ ਰੀਡਿੰਗ-ਵੈਸਟ ਹਲਕੇ ਤੋਂ ਚੁਣੇ ਗਏ ਹਨ । ਇਸੇ ਤਰ੍ਹਾਂ ਹੀ 39 ਸਾਲਾਂ ਰਿਸ਼ੀ ਸੁਨਾਕ ਵੀ ਤੀਜੀ ਵਾਰ ਯਾਰਕਸ਼ਾਇਰ ਦੇ ਰਿਚਮੰਡ ਹਲਕੇ ਤੋਂ ਚੁਣੇ ਗਏ ਹਨ । ਇਨ੍ਹਾਂ ਦੋਵਾਂ ਨੇ ਇੰਗਲੈਂਡ ਦੀ ਸੰਸਦ ਵਿੱਚ ਭਗਵਦ ਗੀਤਾ ਦੀ ਸਹੁੰ ਚੁੱਕੀ ।
ਦੱਸ ਦੇਈਏ ਕਿ ਆਲੋਕ ਸ਼ਰਮਾ ਤੇ ਰਿਸ਼ੀ ਸੁਨਾਕ ਵੱਲੋਂ ਭਗਵਦ ਗੀਤਾ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਗਏ ਤੇ ਕਿਹਾ ਕਿ ‘ਮੈਂ ਸਰਬਸ਼ਕਤੀਮਾਨ ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਮਾਣਯੋਗ ਮਹਾਰਾਦੀ ਐਲਿਜ਼ਾਬੈਥ, ਉਨ੍ਹਾਂ ਦੇ ਵਾਰਸਾਂ ਪ੍ਰਤੀ ਕਾਨੂੰਨ ਮੁਤਾਬਕ ਸੱਚੀ ਨਿਸ਼ਠਾ ਰੱਖਾਂਗਾ ।
ਦੱਸ ਦੇਈਏ ਕਿ ਬ੍ਰਿਟਿਸ਼ ਦੀਆਂ ਚੋਣਾਂ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਕੈਬਿਨੇਟ ਦੀ ਮੀਟਿੰਗ ਕੀਤੀ ਗਈ । ਇਨ੍ਹਾਂ ਚੋਣਾਂ ਵਿੱਚ ਕਨਜ਼ਰਵੇਟਿਵ ਪਾਰਟੀ ਵੱਲੋਂ ਭਾਰੀ ਜਿੱਤ ਦਰਜ ਕਰ ਕੇ ਬਹੁਮੱਤ ਹਾਸਿਲ ਕੀਤਾ ਗਿਆ ਸੀ ।