ਨਵੀਂ ਦਿੱਲੀ: ਭਾਰਤੀ ਰੇਲਵੇ ਸਟੇਸ਼ਨਾਂ ‘ਤੇ ਪੌਡ ਹੋਟਲ ਜਾਂ ਕੈਪਸੂਲ ਹੋਟਲ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਸਭ ਤੋਂ ਪਹਿਲਾਂ ਮੁੰਬਈ ਸੈਂਟ੍ਰਲ ਰੇਲਵੇ ਸਟੇਸ਼ਨ ‘ਤੇ ਟ੍ਰਾਈਲ ਬੇਸ਼ਿਸ ‘ਤੇ ਪੋਡ ਹੋਟਲ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ। ਮੁੰਬਈ ਸੈਂਟ੍ਰਲ ਸਟੇਸ਼ਨ ‘ਤੇ ਤਿੰਨ ਵੇਟਿੰਗ ਰੂਮ ਹਨ, ਜਿਨ੍ਹਾਂ ‘ਚ ਪੌਡ ਹੋਟਲਾਂ ਲਈ ਦੋ ਵੇਟਿੰਗ ਰੂਮ ਵੰਡੇ ਗਏ ਹਨ।
ਆਈਆਰਸੀਟੀਸੀ ਦੇ ਪੱਛਮੀ ਖੇਤਰ ਡਾਇਰੈਕਟਰ ਰਾਹੁਲ ਹਿਮਾਲੀਅਨ ਨੇ ਦੱਸਿਆ ਕਿ ਮੁੰਬਈ ਸੈਂਟ੍ਰਲ ਸਟੇਸ਼ਨ ਦੀ ਪਹਿਲੀ ਮੰਜ਼ਲ ‘ਤੇ ਕਰੀਬ 3000 ਵਰਗ ਫੁੱਟ ਦਾ ਖੇਤਰ ਬਣਾਇਆ ਗਿਆ ਹੈ, ਜਿੱਥੇ ਪੌਡ ਹੋਟਲ ਦਾ ਨਿਰਮਾਣ ਕੀਤਾ ਜਾਵੇਗਾ। ਮੁੰਬਈ ’ਚ ਪਹਿਲਾਂ ਤੋਂ ਹੀ ਦੇਸ਼ ਦਾ ਪੌਡ ਕੈਪਸੂਲ ਹੋਟਲ ਹੈ, ਜਿਸ ਦਾ ਨਾਂ ਅਰਬਨਪੋਡ ਹੈ ਜਿਸ ਨੂੰ ਅੰਧੇਰੀ ‘ਚ 2017 ‘ਚ ਖੋਲ੍ਹਿਆ ਗਿਆ ਸੀ। ਇਸ ‘ਚ ਤਿੰਨ ਤਰ੍ਹਾਂ ਦਾ ਰੂਮ ਸ਼ਾਮਲ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਪੌਡ ਹੋਟਲ ਕੀ ਹੁੰਦਾ ਹੈ? ਇਹ ਹੋਟਲ ਦੀ ਤਰ੍ਹਾਂ ਹੀ ਰੁੱਕਣ ਲਈ ਥਾਂ ਹੁੰਦੀ ਹੈ। ਇਸ ‘ਚ ਛੋਟੀ ਜਿਹੀ ਥਾਂ ‘ਚ ਕਈ ਸਾਰੇ ਬੈੱਡ ਲੱਗੇ ਹੁੰਦੇ ਹਨ। ਇਨ੍ਹਾਂ ਨੂੰ ਕੈਪਸੂਲ ਵੀ ਕਿਹਾ ਜਾਂਦਾ ਹੈ। ਇਹ ਥਾਂ ਰਾਤ ਨੂੰ ਸੌਣ ਲਈ ਬਣਾਈ ਜਾਂਦੀ ਹੈ।ਕਿਵੇਂ ਦੇ ਹੋਣਗੇ ਪੌਡ ਹੋਟਲ:
ਪੌਡ ਹੋਟਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੁੰਦੇ ਹਨ। ਇਨ੍ਹਾਂ ‘ਚ ਛੋਟੀ ਜਿਹੀ ਥਾਂ ‘ਚ ਕਈ ਬੈੱਡ ਲੱਗੇ ਹੁੰਦੇ ਹਨ। ਪੌਡ ਹੋਟਲ ‘ਚ ਉਨ੍ਹਾਂ ਯਾਤਰੀਆਂ ਨੂੰ ਸੁਵਿਧਾ ਹੋਵੇਗੀ ਜਿਨ੍ਹਾਂ ਨੇ ਇੱਕ ਰਾਤ ਜਾਂ ਕੁਝ ਘੰਟੇ ਬਾਅਦ ਦੂਜੀ ਟ੍ਰੇਨ ਫੜਨ ਲਈ ਸਟੇਸ਼ਨ ‘ਤੇ ਰੁਕਣਾ ਪੈਂਦਾ ਹੈ।ਕੀ-ਕੀ ਹੋਵੇਗੀ ਸੁਵਿਧਾਵਾਂ:
ਰੇਲਵੇ ਜਿਸ ਪੌਡ ਹੋਟਲ ਦੀ ਤਿਆਰੀ ਕਰ ਰਿਹਾ ਹੈ, ਉਸ ‘ਚ ਫਰੀ ਵਾਈ-ਫਾਈ, ਕਲਾਸ ਰੂਮ, ਟਾਈਲਟ-ਬਾਥਰੂਮ, ਕਾਮਨ ਏਰੀਆ, ਲਾਕਰ, ਟੀਵੀਮ, ਸ਼ੀਸ਼ਾ, ਏਅਰ ਫਿਲਟਰਮ ਰੀਡਿੰਗ ਲਾਈਟਸ, ਮੋਬਾਈਲ ਚਾਰਜ਼ਿੰਗ ਜਿਹੀਆਂ ਸੁਵਿਧਾਵਾਂ ਹੋਣਗੀਆਂ।ਹੁਣ ਗੱਲ ਕਰਦੇ ਹਾਂ ਇਸ ਦੇ ਕਿਰਾਏ ਬਾਰੇ:
ਇਸ ‘ਚ 50 ਕਰੋੜ ਮਾਲੀਆ ਵਾਲੇ ਸਟੇਸਨ ਨੂੰ ਪਹਿਲਾਂ ਸ਼ਾਮਲ ਕੀਤਾ ਜਾਵੇਗਾ। ਪਹਿਲੇ ਪੜਾਅ ‘ਚ 50 ਕਰੋੜ ਰੁਪਏ ਸਾਲਾਨਾ ਮਾਲੀਆ ਵਾਲੇ ਸਟੇਸ਼ਨਾਂ ਨੂੰ ਬਣਾਉਣ ਦੀ ਯੋਜਨਾ ਹੈ। ਇਸ ਲਈ ਕਿਰਾਏ ਨੂੰ ਲੈ ਕੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਪਰ ਖ਼ਬਰਾਂ ਹਨ ਕਿ 24 ਘੰਟੇ ਰੁਕਣ ਵਾਲਿਆਂ ਨੂੰ 700 ਰੁਪਏ ਤਕ ਦਾ ਭੁਗਤਾਨ ਕਰਨਾ ਪਵੇਗਾ। ਕੁਝ ਘੰਟੇ ਲਈ ਵੀ ਕਿਰਾਇਆ 700 ਰੁਪਏ ਹੀ ਹੋਵੇਗਾ।ਕਿੱਥੋਂ ਆਇਆ ਪੌਡ ਹੋਟਲ ਦਾ ਕਾਨਸੈਪਟ:
ਪੌਡ ਹੋਟਲ ਦਾ ਸਭ ਤੋਂ ਪਹਿਲਾਂ ਜਾਪਾਨ ਦੇ ਓਸਾਕਾ ‘ਚ 1979 ‘ਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਚੀਨ, ਬੈਲਜ਼ੀਅਮ, ਆਈਸਲੈਂਡ, ਹੌਂਗਕੌਂਗ, ਇੰਡੋਨੇਸ਼ੀਆ ਤੇ ਭਾਰਤ ‘ਚ ਲਿਆਂਦਾ ਗਿਆ।