ਵਾਸ਼ਿੰਗਟਨ-ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਅੱਜ ਕਿਹਾ ਕਿ ਉਦਯੋਗਿਕ ਗਤੀਵਿਧੀਆਂ ਵਿੱਚ ਆਸ ਨਾਲੋਂ ਵੀ ਵੱਧ ਮੰਦੀ ਕਾਰਨ ਭਾਰਤ ਵਿੱਚ ਵਿਕਾਸ ਦਰ ਅਨੁਮਾਨ ਨਾਲੋਂ ਕਿਤੇ ਵੱਧ ਧੀਮੀ ਹੋ ਗਈ ਹੈ ਅਤੇ 2026 ਤੱਕ ਇਸ ਦੇ 6.5 ਫੀਸਦ ’ਤੇ ਬਰਕਰਾਰ ਰਹਿਣ ਦੀ ਸੰਭਾਵਨਾ ਹੈ।
ਆਈਐੱਮਐੱਫ ਨੇ ‘ਵਰਲਡ ਇਕਨੌਮਿਕ ਆਊਟਲੁੱਕ’ ਦੀ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ, ‘‘ਭਾਰਤ ਵਿੱਚ ਵਿਕਾਸ ਦਰ ਆਸ ਨਾਲੋਂ ਕਿਤੇ ਵੱਧ ਧੀਮੀ ਰਹੀ, ਜਿਸ ਦਾ ਕਾਰਨ ਉਦਯੋਗਿਕ ਗਤੀਵਿਧੀਆਂ ਵਿੱਚ ਆਸ ਨਾਲੋਂ ਵੱਧ ਨਿਘਾਰ ਹੈ।’’ਇਸ ਮੁਤਾਬਕ ਆਲਮੀ ਅਰਥਚਾਰਾ ਸਥਿਰ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਭਾਰਤ ਦੀ ਵਿਕਾਸ ਦਰ 8.2 ਫੀਸਦ ਸੀ ਜੋ ਕਿ 2024 ਵਿੱਚ ਘੱਟ ਕੇ 6.5 ਫੀਸਦ ’ਤੇ ਆ ਗਈ।