First Electron Microscope Image: ਪੁਣੇ: ਪੁਣੇ ਦੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਨੈਸ਼ਨਲ ਇੰਸਟੀਚਿਉਟ ਆਫ਼ ਵਿਰੋਲੋਜੀ ਦੇ ਵਿਗਿਆਨੀਆਂ ਵੱਲੋਂ ਕੋਰੋਨਾ ਵਾਇਰਸ ਦੀਆਂ ਤਸਵੀਰਾਂ ਦਾ ਖੁਲਾਸਾ ਕੀਤਾ ਗਿਆ ਹੈ । ਦਰਅਸਲ, ਇਹ ਫੋਟੋ ਟ੍ਰਾਂਸਮਿਸ਼ਨ ਇਲੈਕਟ੍ਰੌਨ ਮਾਈਕਰੋਸਕੋਪ ਇਮੇਜਿੰਗ ਦੀ ਮਦਦ ਨਾਲ ਲਈ ਗਈ ਹੈ । ਉਨ੍ਹਾਂ ਨੂੰ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਦੇ ਲੇਟੇਸਟ ਐਡੀਸ਼ਨ ਵਿੱਚ ਦਿਖਾਇਆ ਗਿਆ ਹੈ। ਇਹ ਤਸਵੀਰ ਭਾਰਤ ਦੇ ਪਹਿਲੇ ਕੋਰੋਨਾ ਸਕਾਰਾਤਮਕ ਮਰੀਜ਼ ਦੀ ਗਰਦਨ ਤੋਂ ਲਏ ਗਏ ਨਮੂਨੇ ਤੋਂ ਲਈ ਗਈ ਹੈ ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਕੇਰਲ ਵਿੱਚ 30 ਜਨਵਰੀ, 2020 ਨੂੰ ਸਾਹਮਣੇ ਆਇਆ ਸੀ । ਇਸ ਵਿੱਚ ਸੰਕਰਮਿਤ ਔਰਤ ਉਨ੍ਹਾਂ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਸੀ ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ । ਕੇਰਲ ਤੋਂ ਆਏ ਇਨ੍ਹਾਂ ਨਮੂਨਿਆਂ ਦੀ ਜੀਨ ਸੀਕਨਸਿੰਗ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ ਵਿਖੇ ਕੀਤੀ ਗਈ ਸੀ । ਜਿਸ ਵਿੱਚ ਇਹ ਪਾਇਆ ਗਿਆ ਕਿ ਭਾਰਤ ਵਿੱਚ ਪਾਇਆ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ਪਾਏ ਜਾਣ ਵਾਲੇ ਵਾਇਰਸ ਦੇ 99.98 ਪ੍ਰਤੀਸ਼ਤ ਨਾਲ ਮੇਲ ਖਾਂਦਾ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਇਲਾਜ ਹਾਲੇ ਤੱਕ ਨਹੀਂ ਮਿਲਿਆ ਹੈ । ਦੁਨੀਆ ਭਰ ਵਿੱਚ ਫੈਲੇ ਇਸ ਵਾਇਰਸ ਦਾ ਇਲਾਜ ਦੁਨੀਆ ਦੇ ਕਈ ਦੇਸ਼ਾਂ ਦੇ ਵਿਗਿਆਨੀਆਂ ਵੱਲੋਂ ਲੱਭਿਆ ਜਾ ਰਿਹਾ ਹੈ । ਹਾਲ ਹੀ ਵਿੱਚ ਅਮਰੀਕਾ ਵੱਲੋਂ ਇਸ ਵਾਇਰਸ ਨੇ ਵੈਕਸੀਨ ਤਿਆਰ ਕੀਤੀ ਹੈ, ਜਿਸਦਾ ਨਤੀਜਾ ਹਾਲੇ ਆਉਣਾ ਬਾਕੀ ਹੈ । ਫਿਲਹਾਲ ਵਿਗਿਆਨੀ ਇਸ ਵਾਇਰਸ ਬਾਰੇ ਪਤਾ ਲਗਾ ਰਹੇ ਹਨ ਅਤੇ ਜਾਂਚ ਕਰ ਰਹੇ ਹਨ ਕਿ ਇਹ ਮਹਾਂਮਾਰੀ ਕਿਵੇਂ ਫੈਲ ਰਹੀ ਹੈ ।