Constitution Day of India 2019: 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਮੌਕੇ ਵਿਧਾਨਸਭਾ ਦਾ ਵਿਸ਼ੇਸ਼ ਇਜ਼ਲਾਸ ਹੋਣ ਜਾ ਰਿਹਾ ਹੈ। ਇਹ ਵਿਸ਼ੇਸ਼ ਇਜ਼ਲਾਸ ਸੰਵਿਧਾਨ ਦਿਵਸ ਨੂੰ ਮੁੱਖ ਰੱਖਦੇ ਸੱਦਿਆ ਗਿਆ ਹੈ। ਅੱਜ ਪੂਰਾ ਦਿਨ ਸੰਵਿਧਾਨ ਤੇ ਹੀ ਚਰਚਾ ਕੀਤੀ ਜਾਏਗੀ। ਇਸ ਸਬੰਧੀ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਇਜ਼ਲਾਸ ਦੀ ਸਭਾ ਦੁਪਿਹਰ 2 ਵਜੇ ਵਿਧਾਨ ਸਭਾ ਹਾਲ ਚੰਡੀਗੜ੍ਹ ਵਿੱਚ ਬੁਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਸੰਵਿਧਾਨ ਨੂੰ ਬਣੇ 70 ਸਾਲ ਪੂਰੇ ਹੋ ਚੁੱਕੇ ਹਨ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਗਿਆ ਸੀ। ਡਾ.ਰਜਿੰਦਰ ਪ੍ਰਸਾਦ ਇਸ ਦੇ ਸਥਾਈ ਪ੍ਰਧਾਨ ਸਨ। ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ 2 ਸਾਲ 11 ਮਹੀਨੇ 18 ਦਿਨ ਵਿੱਡ 114 ਬੈਠਕਾਂ ਹੋਈਆਂ ਸਨ। ਦੱਸ ਦੇਈਏ ਕਿ ਭਾਰਤ ਦਾ ਸੰਵਿਧਾਨ ਸਭ ਤੋਂ ਵੱਡਾ ਸੰਵਿਧਾਨ ਹੈ।
ਗੌਰਤਲਬ ਹੈ ਕਿ 19 ਨਵੰਬਰ 2015 ਨੂੰ ਨਰਿੰਦਰ ਮੋਦੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੰਵਿਧਾਨ ਦਿਵਸ 26 ਨਵੰਬਰ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਅੱਜ 5ਵਾਂ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ।