PreetNama
ਸਮਾਜ/Social

ਭਾਰਤ-ਅਮਰੀਕਾ ‘ਚ ਮਜ਼ਬੂਤ ਸਬੰਧਾਂ ਦੀ ਸ਼ੁਰੂਆਤ

ਭਾਰਤ-ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਟੂੁ-ਪਲੱਸ-ਟੂ ਵਾਰਤਾ ਵਿਚ ਹੋਏ ਮਹੱਤਵਪੂਰਣ ਸਮਝੌਤਿਆਂ ਨੂੰ ਅਮਰੀਕੀ ਐੱਮਪੀਜ਼ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੀ ਮਜ਼ਬੂਤੀ ਲਈ ਅਹਿਮ ਦੱਸਿਆ ਹੈ। ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਰਿਪਬਲਿਕਨ ਆਗੂ ਮਾਈਕਲ ਟੀ ਮੈਕਾਲ ਸਮੇਤ ਕੁਝ ਐੱਮਪੀਜ਼ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਬੇਸਿਕ ਐਕਸਚੇਂਜ ਐਂਡ ਕੋਆਪ੍ਰਰੇਸ਼ਨ ਐਗਰੀਮੈਂਟ ਆਨ ਜਿਓਸਪੈਸ਼ੀਅਲ ਕੋਆਪ੍ਰਰੇਸ਼ਨ (ਬੀਕਾ) ਸਮਝੌਤਾ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਨਵੀਆਂ ਉੱਚਾਈਆਂ ਤਕ ਲੈ ਜਾਵੇਗਾ। ਇਸ ਸਮਝੌਤੇ ਨਾਲ ਭਾਰਤ, ਅਮਰੀਕਾ ਦੇ ਸਭ ਤੋਂ ਕਰੀਬ ਫ਼ੌਜੀ ਭਾਈਵਾਲ ਦੇ ਰੂਪ ਵਿਚ ਖੜ੍ਹਾ ਹੋ ਗਿਆ ਹੈ।
ਦੋਵਾਂ ਦੇਸ਼ਾਂ ਵਿਚਕਾਰ ਹੋਏ ਹੋਰ ਸਮਝੌਤੇ ਪਰਮਾਣੂ ਊਰਜਾ, ਧਰਤੀ ਵਿਗਿਆਨ ਅਤੇ ਆਯੁਰਵੈਦ ਦੇ ਖੇਤਰ ਵਿਚ ਆਪਸੀ ਸਹਿਯੋਗ ਨੂੰ ਬੜ੍ਹਾਵਾ ਦੇਣਗੇ। ਇਨ੍ਹਾਂ ਸਮਝੌਤਿਆਂ ਰਾਹਂੀਂ ਦੋਵਾਂ ਦੇਸ਼ਾਂ ਦੀ ਪਾਰਟਨਰਸ਼ਿਪ ਵਿਸ਼ਵ ਰਣਨੀਤੀ ਨੂੰ ਨਵਾਂ ਮੁਕਾਮ ਦੇਵੇਗੀ। ਅਮਰੀਕਾ ਭਾਰਤ ਦੇ ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਥਾਈ ਸ਼ਾਂਤੀ ਸਥਾਪਿਤ ਕਰੇਗਾ। ਇਸ ਖੇਤਰ ਵਿਚ ਚੀਨ ਦੀ ਵੱਧਦੀ ਜਾ ਰਹੀ ਫ਼ੌਜੀ ਸ਼ਕਤੀ ‘ਤੇ ਰੋਕ ਲੱਗ ਸਕੇਗੀ।

Related posts

ਗਣਤੰਤਰ ਦਿਵਸ ਸਮਾਰੋਹ ਦੌਰਾਨ ਭਾਗੀਦਾਰਾਂ ਅਤੇ ਵਿਭਿੰਨ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

On Punjab

ਪੁਲਾੜ ਡੌਕਿੰਗ ਪ੍ਰਯੋਗ: ਸਬੰਧਤ ਪੁਲਾੜ ਯਾਨ ਸਫਲਤਾਪੂਰਵਕ ਵੱਖ ਹੋਏ

On Punjab

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

On Punjab