70.83 F
New York, US
April 24, 2025
PreetNama
ਖੇਡ-ਜਗਤ/Sports News

ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਦੱਖਣੀ ਅਫਰੀਕਾ ਟੀਮ ਦਾ ਹੋਇਆ ਐਲਾਨ

south africa announce: ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦੀ 15 ਮੈਂਬਰੀ ਟੀਮ ਵਿੱਚ ਤਜਰਬੇਕਾਰ ਬੱਲੇਬਾਜ਼ ਫਾਫ ਡੂ ਪਲੇਸਿਸ ਅਤੇ ਰਾਸੀ ਵੈਨ ਡੇਰ ਦੁਸਾਨ ਦੀ ਵਾਪਸੀ ਹੋਈ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਘਰੇਲੂ ਮੈਦਾਨ ਵਿੱਚ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ।

ਕ੍ਰਿਕਟ ਦੱਖਣੀ ਅਫਰੀਕਾ ਨੇ ਇੱਕ ਟਵੀਟ ਵਿੱਚ ਕਿਹਾ ਕਿ “ਸਪਿਨ ਗੇਂਦਬਾਜ਼ ਤਬਰੇਜ ਸ਼ਮਸੀ ਇਸ ਲੜੀ ਲਈ ਉਪਲੱਬਧ ਨਹੀਂ ਹਨ। ਉਸ ਦੀ ਪਤਨੀ ਨੇ ਪਹਿਲੇ ਬੱਚੇ ਨੂੰ ਜਨਮ ਦੇਣਾ ਹੈ, ਅਜਿਹੀ ਸਥਿਤੀ ਵਿੱਚ, ਸੀਰੀਜ਼ ਲਈ ਤਬਰੇਜ਼ ਉਪਲੱਬਧ ਨਹੀਂ ਹਨ। ਵਿਕਟ ਕੀਪਰ ਬੱਲੇਬਾਜ਼ ਕੁਇੰਟਨ ਡਿਕੋਕ ਟੀਮ ਦੀ ਕਪਤਾਨੀ ਕਰਨਗੇ। ਖੱਬੇ ਹੱਥ ਦੇ ਸਪਿੰਨਰ ਜਾਰਜ ਲਿੰਡੇ ਵੀ ਸੀਰੀਜ਼ ਲਈ ਚੁਣੀ ਗਈ ਟੀਮ ਵਿੱਚ ਸ਼ਾਮਿਲ ਹਨ।

ਦੱਖਣੀ ਅਫਰੀਕਾ ਦੀ ਟੀਮ 12 ਮਾਰਚ ਤੋਂ 18 ਮਾਰਚ ਤੱਕ ਭਾਰਤ ਦੇ ਦੌਰੇ ‘ਤੇ ਹੋਵੇਗੀ ਅਤੇ ਇਥੇ ਤਿੰਨ ਵਨਡੇ ਮੈਚ ਖੇਡੇਗੀ। ਇਹ ਮੈਚ ਧਰਮਸ਼ਾਲਾ, ਲਖਨਊ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਦੱਖਣੀ ਅਫਰੀਕਾ ਦੀ ਵਨਡੇ ਟੀਮ ਇਸ ਪ੍ਰਕਾਰ ਹੈ: ਕੁਇੰਟਨ ਡਿਕੌਕ (ਕਪਤਾਨ ਅਤੇ ਵਿਕਟਕੀਪਰ), ਟੈਨਬਾ ਬਾਵੁਮਾ, ਰਾਸੀ ਵੈਨ ਡਰ ਦੁਸਾਨ, ਫਾਫ ਡੂ ਪਲੇਸਿਸ, ਕਾਈਲ ਵੈਨ, ਹੈਨਰੀਕ ਕਲਾਸਨ, ਡੇਵਿਡ ਮਿਲਰ, ਜੇ ਜੇ ਸਮਟਸ, ਐਂਡੇਲ ਫੇਲੁਕਵਾਯੋ, ਲੁੰਗੀ ਇੰਜੀਡੀ, ਲੂਥੋ ਸਿਮਪਲਾ ਬੁਰੇਨ ਹੈਡਿਕਸ, ਐਨਰਿਕ ਨਰਟਜੇ, ਜਾਰਜ ਲਿੰਡੇ ਅਤੇ ਕੇਸ਼ਵ ਮਹਾਰਾਜ।
ਭਾਰਤ ਅਤੇ ਦੱਖਣੀ ਅਫਰੀਕਾ ਵਿੱਚਕਾਰ ਲੜੀ ਦਾ ਕਾਰਜਕਾਲ ਇਸ ਪ੍ਰਕਾਰ ਹੈ: ਪਹਿਲਾ ਮੈਚ: 12 ਮਾਰਚ, ਧਰਮਸ਼ਾਲਾ ਦੂਜਾ ਮੈਚ: 15 ਮਾਰਚ, ਲਖਨਊ ਅਤੇ ਤੀਜਾ ਮੈਚ: 18 ਮਾਰਚ, ਕੋਲਕਾਤਾ ਵਿੱਚ ਖੇਡਿਆ ਜਾਵੇਗਾ।

Related posts

ਗਾਵਸਕਰ ਨੇ ਦਿੱਤੀ ਧੋਨੀ ਨੂੰ ਨਸੀਹਤ…

On Punjab

ਪਾਂਡਿਆ ਨਾਲ ਰਿਸ਼ਤੇ ਦੀਆਂ ਖ਼ਬਰਾਂ ‘ਤੇ ਭੜਕੀ ਉਰਵਸ਼ੀ ਰੌਤੇਲਾ, ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ

On Punjab

ਰਾਸ਼ਟਰਮੰਡਲ ਖੇਡਾਂ ਦੀ ਟੀਮ ‘ਚ ਵੀ ਰਾਣੀ ਸ਼ਾਮਲ ਨਹੀਂ, 18 ਮਹਿਲਾ ਹਾਕੀ ਖਿਡਾਰੀਅਾਂ ਦਾ ਐਲਾਨ

On Punjab