62.42 F
New York, US
April 23, 2025
PreetNama
ਖਾਸ-ਖਬਰਾਂ/Important News

ਭਾਰਤ-ਚੀਨ ਤਣਾਅ ਦੌਰਾਨ ਪਾਕਿਸਤਾਨ ‘ਚ ਫੌਜੀ ਹਲਚਲ, ਫੌਜ ਮੁਖੀ ਆਈਐਸਆਈ ਹੈੱਡਕੁਆਰਟਰ ਪਹੁੰਚੇ

ਇਸਲਾਮਾਬਾਦ: ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਬਹੁਤ ਤਣਾਅ ਹੈ। ਦੂਜੇ ਪਾਸੇ, ਪਾਕਿਸਤਾਨ ‘ਚ ਵੱਖਰੀ ਕਿਸਮ ਦੀ ਹਲਚਲ ਚੱਲ ਰਹੀ ਹੈ। ਮੰਗਲਵਾਰ ਨੂੰ ਆਰਮੀ ਚੀਫ ਕਮਰ ਜਾਵੇਦ ਬਾਜਵਾ ਸਾਰੇ ਉੱਚ ਅਧਿਕਾਰੀਆਂ ਨਾਲ ਖੁਫੀਆ ਏਜੰਸੀ ਆਈਐਸਆਈ ਦੇ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਮਕਬੂਜ਼ਾ ਕਸ਼ਮੀਰ ਤੇ ਕੰਟਰੋਲ ਰੇਖਾ ਬਾਰੇ ਰਿਪੋਰਟ ਲਈ। ਨਿਊਜ਼ ਏਜੰਸੀ ਅਨੁਸਾਰ ਬਾਜਵਾ ਦਾ ਆਈਐਸਆਈ ਹੈੱਡਕੁਆਰਟਰ ਲਈ ਰਵਾਨਾ ਹੋਣਾ ਆਮ ਨਹੀਂ, ਬਲਕਿ ਹੈਰਾਨ ਕਰਨ ਵਾਲਾ ਹੈ।

ਆਮ ਤੌਰ ‘ਤੇ, ਆਰਮੀ ਚੀਫ ਖੁਫੀਆ ਏਜੰਸੀ ਦੇ ਦਫਤਰ ਨਹੀਂ ਜਾਂਦਾ ਤੇ ਉਹ ਵੀ ਲਸ਼ਕਰ ਦੇ ਨਾਲ। ਆਈਐਸਆਈ ਨੇ ਥਲ ਸੈਨਾ ਦੇ ਮੁੱਖ ਦਫਤਰ ਵਿੱਚ ਆਰਮੀ ਚੀਫ ਨੂੰ ਜਾਣਕਾਰੀ ਦਿੱਤੀ। ਰੇਡੀਓ ਪਾਕਿਸਤਾਨ ਅਨੁਸਾਰ ਮਹੱਤਵਪੂਰਨ ਬੈਠਕ ਆਈਐਸਆਈ ਦੇ ਹੈੱਡਕੁਆਰਟਰ ਵਿੱਚ ਹੋਈ।
ਨਿਊਯਾਰਕ ਟਾਈਮਜ਼ ਦੇ ਪਾਕਿਸਤਾਨ ਬਿਊਰੋ ਦੇ ਮੁਖੀ ਸਲਮਾਨ ਮਸੂਦ ਦਾ ਮੰਨਣਾ ਹੈ ਕਿ ਫੌਜ਼ ਮੁਖੀ ਦਾ ਆਈਐਸਆਈ ਹੈੱਡਕੁਆਰਟਰ ਦਾ ਦੌਰਾ ਕਰਨਾ ਕੋਈ ਆਮ ਘਟਨਾ ਨਹੀਂ। ਉਹ ਵੀ ਜਦੋਂ ਹਵਾਈ ਸੈਨਾ ਤੇ ਨੇਵੀ ਚੀਫ਼ ਉਸ ਦੇ ਨਾਲ ਹਨ। ਮਸੂਦ ਨੇ ਟਵਿੱਟਰ ‘ਤੇ ਮੀਟਿੰਗ ਦੀ ਤਸਵੀਰ ਸਾਂਝੀ ਕਰਦਿਆਂ ਡਿਵੈਲਪਮੈਂਟ ਨੂੰ ਅਸਾਧਾਰਨ ਤੇ ਹੈਰਾਨ ਕਰਨ ਵਾਲੀ ਘਟਨਾ ਦੱਸਿਆ ਹੈ। ਰੇਡੀਓ ਪਾਕਿਸਤਾਨ ਅਨੁਸਾਰ ਬੈਠਕ ਵਿੱਚ ਖੇਤਰੀ ਸੁਰੱਖਿਆ, ਕੰਟਰੋਲ ਰੇਖਾ ਸਥਿਤੀ ਤੇ ਕਸ਼ਮੀਰ ਬਾਰੇ ਲੰਮੀ ਗੱਲਬਾਤ ਹੋਈ। ਬਾਜਵਾ ਨੇ ਆਈਐਸਆਈ ਦੇ ਕੰਮ ਦੀ ਸ਼ਲਾਘਾ ਕੀਤੀ।
ਸਲਮਾਨ ਮਸੂਦ ਨੇ ਲਿਖਿਆ- ਸਾਲ 2008 ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸੀ। ਇਸ ਤੋਂ ਬਾਅਦ ਬਾਲਕੋਟ ਆਇਆ। ਫਿਰ ਵੀ ਤਿੰਨਾਂ ਸੈਨਾਵਾਂ ਦੇ ਮੁਖੀ ਆਈਐਸਆਈ ਦੇ ਹੈੱਡਕੁਆਰਟਰ ਨਹੀਂ ਗਏ। ਅਜਿਹੀਆਂ ਬੈਠਕਾਂ ਹਮੇਸ਼ਾ ਫੌਜ ਦੇ ਮੁੱਖ ਦਫਤਰਾਂ ਵਿੱਚ ਹੁੰਦੀਆਂ ਹਨ ਪਰ, ਮੰਗਲਵਾਰ ਦੀ ਬੈਠਕ ਹੈਰਾਨ ਕਰਨ ਵਾਲੀ ਹੈ।

Related posts

ਫੌਜੀ ਅਧਿਕਾਰੀ ਅਤੇ ਪੁੱਤਰ ’ਤੇ ਹਮਲਾ: 3 ਇੰਸਪੈਕਟਰਾਂ ਸਮੇਤ 12 ਪੁਲੀਸ ਕਰਮੀ ਮੁਅੱਤਲ

On Punjab

ਕਤਰ ਪੁਲੀਸ ਕੋਲੋਂ ਵਾਪਸ ਲਏ ਪਾਵਨ ਸਰੂਪ ਭਾਰਤ ਪੁੱਜੇ ਸ਼੍ਰੋਮਣੀ ਕਮੇਟੀ ਨੇ ਦੋਵੇਂ ਸਰੂਪ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕੀਤੇ

On Punjab

ਸਪੀਕਰ ਨੇ ਹਰਸਿਮਰਤ, ਚੱਬੇਵਾਲ ਅਤੇ ਮੇਹਦੀ ਨੂੰ ਟੋਕਿਆ

On Punjab