37.51 F
New York, US
December 13, 2024
PreetNama
ਸਮਾਜ/Social

ਭਾਰਤ-ਚੀਨ ਵਿਚਾਲੇ ਹਾਲਾਤ ਅਸਾਧਾਰਨ, ਗੱਲਬਾਤ ਹੀ ਇਕਮਾਤਰ ਜ਼ਰੀਆ-ਐਸ ਜੈਸ਼ਕੰਰ

ਨਵੀਂ ਦਿੱਲੀ: ਭਾਰਤ-ਚੀਨ ਸਰਹੱਦ ‘ਤੇ LOC ‘ਤੇ ਸਥਿਤੀ ਪਿਛਲੇ ਕਈ ਮਹੀਨਿਆਂ ਤੋਂ ਤਣਾਅਪੂਰਵਕ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ LAC ‘ਤੇ ਭਾਰਤ ਚੀਨ ਤਣਾਅ ਦੇ ਵਿਚ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਅਸਾਧਾਰਨ ਹਾਲਾਤ ਹਨ। ਵਿਦੇਸ਼ ਮੰਤਰੀ ਇਕੋਨੌਮਿਕ ਫੋਰਮ ਦੇ ਇਕ ਪ੍ਰੋਗਰਾਮ ‘ਚ ਬੋਲ ਰਹੇ ਸਨ।

ਹਾਲ ਹੀ ‘ਚ ਰੂਸ ‘ਚ ਹੋਏ ਐਸਸੀਓ ਸਮਿੱਟ ਦੇ ਸਾਈਡਲਾਈਨਸ ‘ਤੇ ਮਾਸਕੋ ‘ਚ ਹੋਈ ਭਾਰਤ-ਚੀਨ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਹਿਲੀ ਵਾਰ ਸਰਹੱਦ ‘ਤੇ ਚੱਲ ਰਹੇ ਵਿਵਾਦ ‘ਤੇ ਅਧਿਕਾਰਤ ਬਿਆਨ ਦਿੱਤਾ ਹੈ। ਵਰਲਡ ਇਕੋਨੌਮਿਕ ਫੋਰਮ ਦੇ ਡਿਵੈਲਪਮੈਂਟ ਇੰਪੈਕਟ ਸਮਿੱਟ ‘ਚ ਬੋਲਦਿਆਂ ਉਨ੍ਹਾਂ ਮੰਨਿਆ ਕਿ ਭਾਰਤ ਤੇ ਚੀਨ ‘ਚ ਅਜੇ ਆਸਾਧਾਰਨ ਹਾਲਾਤ ਬਣੇ ਹੋਏ ਹਨ। ਦੋਵਾਂ ਦੇਸ਼ਾਂ ਨੂੰ ਇਸ ਦਾ ਹੱਲ ਕੱਢਣ ਲਈ ਗੱਲਬਾਤ ਕਰਨੀ ਪਵੇਗੀ।

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਤੇ ਚੀਨ ਦੋਵਾਂ ਨੂੰ ਇਕ ਦੂਜੇ ਦੀ ਤਰੱਕੀ ਕਬੂਲ ਕਰਨੀ ਪਵੇਗੀ। ਉਨ੍ਹਾਂ ਕਿਹਾ ਦੋਵਾਂ ਦੇਸ਼ਾਂ ਦੇ ਤਮਾਮ ਖੇਤਰਾਂ ‘ਚ ਵਿਆਪਕ ਰਿਸ਼ਤਿਆਂ ਦੇ ਵਿਚ ਸਰਹੱਦੀ ਵਿਵਾਦ ਹੀ ਸਿਰਫ ਇਕ ਵਿਸ਼ਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੇ ਰਿਸ਼ਤੇ ‘ਚ ਵਾਜਬ ਹੈ ਕਈ ਮਸਲਿਆਂ ‘ਚ ਸੋਚ ਮੇਲ ਖਾਵੇਗੀ ਤੇ ਕਈ ਮਾਮਲਿਆਂ ਨੂੰ ਲੈਕੇ ਮਤਭੇਦ ਵੀ ਹੋਣਗੇ। ਇਸ ਲਈ ਆਪਸ ‘ਚ ਗੱਲਬਾਤ ਜ਼ਰੂਰੀ ਹੈ।

ਵਿਦੇਸ਼ ਮੰਤਰੀਆਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚ ਫੌਜੀ ਪੱਧਰ ਦੀ ਗੱਲਬਾਤ ‘ਚ ਸਰਹੱਦ ‘ਤੇ ਦੋਵਾਂ ਹੀ ਪਾਸਿਆਂ ਤੋਂ ਹੁਣ ਹੋਰ ਫੌਜੀ ਬਲ ਨਾ ਵਧਾਉਣ ‘ਤੇ ਸਹਿਮਤੀ ਬਣੀ ਹੈ। ਪਹਿਲੀ ਵਾਰ ਇਸ ਫੌਜੀ ਪੱਧਰ ਦੀ ਗੱਲਬਾਤ ‘ਚ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਹੁਣ ਤਕ ਦੀ ਗੱਲਬਾਤ ‘ਚ ਦੋਵਾਂ ਦੇਸ਼ਾਂ ਦੇ ਵਿਚ LAC ‘ਤੇ ਪਹਿਲਾਂ ਵਰਗੀ ਸਥਿਤੀ ਬਹਾਲ ਕਰਨ ‘ਤੇ ਸਹਿਮਤੀ ਨਹੀਂ ਬਣ ਸਕੀ।

Related posts

Tsunami Alert: ਅਮਰੀਕਾ ਦੇ ਅਲਾਸਕਾ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਆਉਣ ਦੀ ਜਾਰੀ ਹੋਈ ਚਿਤਾਵਨੀ

On Punjab

ਕੀ ਗਾਹਕਾਂ ਨੂੰ ਮਿਲੇਗੀ ਕਰਜ਼ ‘ਚ ਰਾਹਤ? 1 ਅਕਤੂਬਰ ਤੱਕ ਦੱਸੇਗੀ ਸਰਕਾਰ

On Punjab

ਕੋਰੋਨਾ ਦੇ ਕਾਰਨ ਦੋ ਏਅਰਲਾਈਨਸ ਦਾ ਭਾਰਤ-ਪਾਕਿਸਤਾਨ, ਬੰਗਲਾਦੇਸ਼ ਤੇ ਸ਼੍ਰੀਲੰਕਾ ਤੋਂ ਦੁਬਈ ਦੀਆਂ ਉਡਾਣਾ ਬੰਦ ਰੱਖਣ ਦਾ ਫ਼ੈਸਲਾ

On Punjab