16.54 F
New York, US
December 22, 2024
PreetNama
ਸਮਾਜ/Social

ਭਾਰਤ-ਚੀਨ ਸਰਹੱਦੀ ਵਿਵਾਦ ਦਾ ਅਜੇ ਨਹੀਂ ਨਿੱਕਲਿਆ ਕੋਈ ਹੱਲ, ਅੱਠਵੇਂ ਦੌਰ ਦੀ ਫੌਜੀ ਵਾਰਤਾ ਅੱਜ

ਪੂਰਬੀ ਲੱਦਾਖ ‘ਚ ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਲੈਕੇ ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਅੱਠਵੇਂ ਦੌਰ ਦੀ ਬੈਠਕ ਅੱਜ ਹੋਵੇਗੀ। ਮੀਟਿੰਗ ਸਵੇਰੇ ਸਾਢੇ ਨੌਂ ਵਜੇ ਚੁਸ਼ੂਲ ਭਾਰਤ ਵਾਲੇ ਪਾਸੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੱਤਵੇਂ ਦੌਰ ਦੀ ਫੌਜੀ ਵਾਰਤਾ 12 ਅਕਤੂਬਰ ਨੂੰ ਹੋਈ ਸੀ ਜਿਸ ‘ਚ ਪੂਰਬੀ ਲੱਦਾਖ ਨਾਲ ਟਕਰਾਅ ਦੇ ਬਿੰਦੂਆਂ ਤੋਂ ਫੌਜ ਦੇ ਪਿੱਛੇ ਹਟਣ ਨੂੰ ਲੈਕੇ ਕੋਈ ਨਤੀਜਾ ਨਹੀਂ ਨਿੱਕਲਿਆ ਸੀ।

ਦੋਵਾਂ ਪੱਖਾਂ ਵਿਚਾਲੇ ਇਸ ਸਾਲ ਮਈ ‘ਚ ਵਿਵਾਦ ਦੇ ਹਾਲਾਤ ਬਣੇ ਸਨ। ਕਾਫੀ ਉਚਾਈ ਵਾਲੇ ਖੇਤਰ ‘ਚ ਸਰਦੀਆਂ ਦੌਰਾਨ ਤਾਪਮਾਨ ਸਿਫਰ ਤੋਂ 25 ਡਿਗਰੀ ਸੈਲਸੀਅਸ ਹੇਠਾਂ ਚਲਾ ਜਾਂਦਾ ਹੈ।ਲੈਫਟੀਨੈਂਟ ਜਨਰਲ ਪੀ ਜੇ ਮੇਨਨ ਕਰਨਗੇ ਅਗਵਾਈ

ਅੱਠਵੇਂ ਦੌਰ ਦੀ ਫੌਜੀ ਵਾਰਤਾ ‘ਚ ਭਾਰਤ ਵਫਦ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀ ਮੇਨਨ ਕਰਨਗੇ ਜੋ ਹਾਲ ਹੀ ਲੇਹ ਦੀ 14ਵੀਂ ਕੋਰ ਦੇ ਕਮਾਂਡਰ ਨਿਯੁਕਤ ਕੀਤੇ ਗਏ ਹਨ। ਪਿਛਲੇ ਦੌਰ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਫੌਜ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਸਟੇਟਮੈਂਟ ‘ਚ ਕਿਹਾ ਗਿਆ ਸੀ ਕਿ ਦੋਵੇਂ ਪੱਖ ਫੌਜ ਤੇ ਰਾਜਨਾਇਕ ਮਾਧਿਅਮ ਨਾਲ ਸੰਵਾਦ ਕਾਇਮ ਰੱਖਣ ‘ਤੇ ਸਹਿਮਤ ਹੋਏ ਹਨ। ਤਾਂ ਕਿ ਵਿਵਾਦ ਖਤਨ ਕਰਨ ਲਈ ਛੇਤੀ ਕੋਈ ਹੱਲ ਕੱਢਿਆ ਜਾ ਸਕੇ।

ਫੌਜੀ ਵਾਰਤਾ ਦੇ ਛੇਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਦੋਵਾਂ ਪੱਖਾਂ ਨੇ ਕੁਝ ਫਸਲਾਂ ਦਾ ਐਲਾਨ ਕੀਤਾ ਸੀ। ਇਸ ਤਹਿਤ ਮੋਰਚੇ ‘ਤੇ ਫੌਜ ਨੂੰ ਨਾ ਭੇਜਣ, ਇਕਤਰਫਾ ਤਰੀਕੇ ਨਾਲ ਜ਼ਮੀਨੀ ਹਾਲਾਤ ਬਦਲਣ ਤੋਂ ਪਰਹੇਜ਼ ਕਰਨ ਤੇ ਹਾਲਾਤ ਨੂੰ ਮੁਸ਼ਕਿਲ ਬਣਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਪਰਹੇਜ਼ ਦੀ ਗੱਲ ਕਹੀ ਗਈ ਸੀ।

Related posts

ਪਾਕਿਸਤਾਨ ਵੱਲੋਂ 2,050 ਵਾਰ ਫਾਇਰਿੰਗ, 21 ਭਾਰਤੀਆਂ ਦੀ ਮੌਤ

On Punjab

ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ ‘ਚ ਛਾਲਾਂ ਮਾਰ ਬਚਾਈ ਜਾਨ

On Punjab

ਰੂਸ ਨੇ Twitter ਤੇ Facebook ਨੂੰ ਲਗਾਇਆ ਭਾਰੀ ਜੁਰਮਾਨਾ

On Punjab