ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ ‘ਚ ਪਿਛਲੇ ਸਾਲ ਆਇਆ ਚੱਕਰਵਰਤੀ ਅੰਫਾਨ ਹੁਣ ਤਕ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਸੀ। ਇਸ ‘ਚ ਭਾਰਤ ਨੂੰ 14 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। 2020 ‘ਚ ਇਹ ਕੁਦਰਤੀ ਆਫਤ ਉਸ ਸਮੇਂ ਆਈ ਜਦੋਂ ਕੋਰੋਨਾ ਕਾਰਨ ਸਾਰੀਆਂ ਆਰਥਿਕ ਗਤੀਵਿਧੀਆਂ ਲਗਪਗ ਥੱਕੀ ਹੋਈ ਸੀ। ਜਲਵਾਯੂ ਦੀਆਂ ਇਨ੍ਹਾਂ ਸਥਿਤੀਆਂ ‘ਤੇ ਵੀ ਦੁਨੀਆ ਨੂੰ ਵਿਚਾਰ ਕਰਨਾ ਚਾਹੀਦਾ ਹੈ।
ਸੋਮਵਾਰ ਨੂੰ ਜਾਰੀ ਸਟੇਟ ਆਫ ਗਲੋਬਲ ਕਲਾਈਮੇਟ 2020 ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਰੋਨਾ ਸੰਕ੍ਰਮਣ ਦੌਰਾਨ ਜਲਵਾਯੂ ਆਫਤ ਆਈ। ਇਸ ਦਾ ਮਤਲਬ ਕੋਰੋਨਾ ਕਾਰਨ ਆਰਥਿਕ ਗਤੀਵਿਧੀਆਂ ਦੇ ਰੁਕਣ ਤੋਂ ਬਾਅਦ ਵੀ ਜਲਵਾਯੂ ਦੀਆਂ ਸਥਿਤੀਆਂ ‘ਤੇ ਕੋਈ ਖਾਸ ਫਰਕ ਨਹੀਂ ਪਿਆ। ਅੰਫਾਨ ਚੱਕਰਵਾਤ ਕਾਰਨ ਭਾਰਤ ‘ਚ 24 ਲੱਖ ਲੋਕਾਂ ਨੂੰ ਆਪਣਾ ਸਥਾਨ ਛੱਡਣਾ ਪਿਆ। ਵੱਡੇ ਪੈਮਾਨੇ ‘ਤੇ ਸੁਮੰਦਰ ਕਿਨਾਰੇ ਰਹਿ ਲੋਕਾਂ ਨੂੰ ਹਟਣਾ ਪਿਆ। ਇਨ੍ਹਾਂ ‘ਚ ਜ਼ਿਆਦਾ ਪੱਛਮੀ ਬੰਗਾਲ ਤੇ ਉੜੀਸਾ ਦੇ ਲੋਕ ਸੀ।
ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨੀਓ ਗੁਤਰਸ ਨੇ ਕਿਹਾ ਕਿ ਇਹ ਰਿਪੋਰਟ ਡਰਾਉਣੀ ਹੈ। ਦੁਨੀਆ ਦੇ ਸਾਰੇ ਆਗੂਆਂ ਤੇ ਨੀਤੀ ਨਿਰਮਾਤਾਵਾਂ ਨੂੰ ਇਸ ਰਿਪੋਰਟ ਨੂੰ ਦੇਖਣਾ ਚਾਹੀਦਾ ਹੈ। 2020 ਦੁਨੀਆ ਲਈ ਬੇਹੱਦ ਖਰਾਬ ਸਾਲ ਸੀ ਤੇ ਹੁਣ ਤਕ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ।