21.65 F
New York, US
December 24, 2024
PreetNama
ਖਾਸ-ਖਬਰਾਂ/Important News

ਭਾਰਤ ‘ਚ ਇਬਾਦਤ ਕਰਦੇ ਲੋਕਾਂ ਦਾ ਕਦੀ ਕਤਲੇਆਮ ਨਹੀਂ ਹੋਇਆ, ਅਸੀਂ ਹੀ ਪੈਦਾ ਕੀਤਾ ਅੱਤਵਾਦ : ਪਾਕਿਸਤਾਨ ਦੇ ਰੱਖਿਆ ਮੰਤਰੀ

ਪਿਸ਼ਾਵਰ ਦੀ ਮਸਜਿਦ ‘ਚ ਨਮਾਜ਼ ਦੌਰਾਨ ਹੋਏ ਆਤਮਘਾਤੀ ਹਮਲੇ ਦੇ ਸਬੰਧ ‘ਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਭਾਰਤ ‘ਚ ਵੀ ਪੂਜਾ ਦੌਰਾਨ ਸ਼ਰਧਾਲੂਆਂ ਨੂੰ ਕਦੇ ਨਹੀਂ ਮਾਰਿਆ ਗਿਆ। ਇਸ ਉੱਚ ਸੁਰੱਖਿਆ ਵਾਲੀ ਮਸਜਿਦ ‘ਤੇ ਹਮਲੇ ‘ਚ 100 ਲੋਕਾਂ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਸਨ। ਧਮਾਕਾ ਸੋਮਵਾਰ ਦੁਪਹਿਰ ਕਰੀਬ 1 ਵਜੇ ਮਸਜਿਦ ਦੇ ਸੈਂਟਰਲ ਹਾਲ ‘ਚ ਹੋਇਆ।

ਨੈਸ਼ਨਲ ਅਸੈਂਬਲੀ ‘ਚ ਹਮਲੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਸਿਫ ਨੇ ਕਿਹਾ, ‘ਭਾਰਤ ਜਾਂ ਇਜ਼ਰਾਈਲ ‘ਚ ਵੀ ਨਮਾਜ਼ ਅਦਾ ਕਰਦੇ ਸਮੇਂ ਸ਼ਰਧਾਲੂਆਂ/ਭਗਤਾਂ ਨੂੰ ਨਹੀਂ ਮਾਰਿਆ ਗਿਆ, ਪਰ ਪਾਕਿਸਤਾਨ ‘ਚ ਅਜਿਹਾ ਹੋਇਆ ਹੈ। ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ, ਅੱਤਵਾਦ ਵਿਰੁੱਧ ਲੜਾਈ ਵਿਚ ਏਕਤਾ ਦਾ ਸੱਦਾ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਲਈ ਆਪਣੇ ਆਪ ਨੂੰ ਸੰਗਠਿਤ ਕਰਨ ਦਾ ਸਮਾਂ ਆ ਗਿਆ ਹੈ।

ਪੀਪੀਪੀ ਦੇ ਕਾਰਜਕਾਲ ‘ਚ ਸ਼ੁਰੂ ਹੋਈ ਸੀ ਇਹ ਜੰਗ

2010-2017 ਦੌਰਾਨ ਅੱਤਵਾਦ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ, ‘ਇਹ ਜੰਗ ਪੀਪੀਪੀ ਦੇ ਕਾਰਜਕਾਲ ਦੌਰਾਨ ਸਵਾਤ ਤੋਂ ਸ਼ੁਰੂ ਹੋਈ ਸੀ ਅਤੇ ਇਹ ਪੀਐਮਐਲ-ਐਨ ਦੇ ਪਿਛਲੇ ਕਾਰਜਕਾਲ ਦੌਰਾਨ ਖ਼ਤਮ ਹੋਈ ਸੀ। ਇਸ ਤੋਂ ਬਾਅਦ ਕਰਾਚੀ ਤੋਂ ਸਵਾਤ ਤਕ ਦੇਸ਼ ਵਿਚ ਸ਼ਾਂਤੀ ਸਥਾਪਿਤ ਹੋਈ ਸੀ।’

ਉਨ੍ਹਾਂ ਕਿਹਾ, ‘ਜੇ ਤੁਹਾਨੂੰ ਯਾਦ ਹੋਵੇ, ਡੇਢ-ਦੋ ਸਾਲ ਪਹਿਲਾਂ ਸਾਨੂੰ ਇਸ ਹਾਲ ਵਿਚ ਦੋ, ਤਿੰਨ ਵਾਰ ਬ੍ਰੀਫਿੰਗ ਦਿੱਤੀ ਗਈ ਸੀ, ਜਿਸ ਵਿਚ ਸਪੱਸ਼ਟ ਕਿਹਾ ਗਿਆ ਸੀ ਕਿ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸ਼ਾਂਤੀ ਵੱਲ ਲਿਆਂਦਾ ਜਾ ਸਕਦਾ ਹੈ।’ ਆਸਿਫ ਨੇ ਕਿਹਾ ਕਿ ਇਸ ਮਾਮਲੇ ‘ਤੇ ਵੱਖ-ਵੱਖ ਰਾਏ ਸਾਹਮਣੇ ਆਈ ਸੀ ਪਰ ਇਸ ਦੇ ਬਾਵਜੂਦ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ।

ਡਾਨ ਦੀ ਰਿਪੋਰਟ ਮੁਤਾਬਕ ਆਸਿਫ ਨੇ ਕਿਹਾ ਕਿ ਅਫਗਾਨੀਆਂ ਦੇ ਪਾਕਿਸਤਾਨ ‘ਚ ਆ ਕੇ ਵੱਸਣ ਤੋਂ ਬਾਅਦ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਸਨ। ਆਸਿਫ਼ ਨੇ ਇਹ ਵੀ ਕਿਹਾ ਕਿ ਪਹਿਲਾ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਸਵਾਤ ਦੇ ਲੋਕਾਂ ਨੇ ਮੁੜ ਵਸੇ ਹੋਏ ਲੋਕਾਂ ਦਾ ਵਿਰੋਧ ਕੀਤਾ।

ਅਸੀਂ ਹੀ ਆਤੰਕ ਦੇ ਬੀਜ ਬੀਜੇ : ਰੱਖਿਆ ਮੰਤਰੀ

ਰੱਖਿਆ ਮੰਤਰੀ ਨੇ ਕਿਹਾ, ‘ਮੈਂ ਲੰਮੀ ਗੱਲ ਨਹੀਂ ਕਰਾਂਗਾ ਪਰ ਸੰਖੇਪ ‘ਚ ਕਹਾਂਗਾ ਕਿ ਸ਼ੁਰੂ ‘ਚ ਅਸੀਂ ਅੱਤਵਾਦ ਦਾ ਬੀਜ ਬੀਜਿਆ ਸੀ।’ ਉਨ੍ਹਾਂ ਕਿਹਾ ਕਿ ਜਦੋਂ ਰੂਸ ਨੇ ਅਫਗਾਨਿਸਤਾਨ ‘ਤੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ‘ਕਿਰਾਏ’ ‘ਤੇ ਅਮਰੀਕਾ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਉਸ ਸਮੇਂ ਜਨਰਲ ਜ਼ਿਆ ਸੱਤਾ ਵਿਚ ਸੀ। ਅਮਰੀਕਾ ਨਾਲ ਇਹ ਸਮਝੌਤਾ ਅੱਠ ਤੋਂ ਨੌਂ ਸਾਲ ਤੱਕ ਚੱਲਿਆ, ਜਿਸ ਤੋਂ ਬਾਅਦ ਅਮਰੀਕਾ ਇਸ ਗੱਲ ਦਾ ਜਸ਼ਨ ਮਨਾਉਂਦੇ ਹੋਏ ਵਾਸ਼ਿੰਗਟਨ ਵਾਪਸ ਚਲਾ ਗਿਆ ਕਿ ਉਸ ਨੇ ਰੂਸ ਨੂੰ ਹਰਾਇਆ ਹੈ।

Related posts

ਟਰੰਪ ਦੀ ਭਾਸ਼ਾ ਬੋਲਣ ਵਾਲੀ ਐੱਮਪੀ ਦਾ ਟਵਿੱਟਰ ਅਕਾਊਂਟ ਬੰਦ

On Punjab

ਕੈਨੇਡਾ ‘ਚ ਭੂਚਾਲ, ਤੇਜ਼ ਝਟਕਿਆਂ ਨਾਲ ਹਿੱਲਿਆ ਵੈਨਕੂਵਰ

On Punjab

ਸੁਨਿਆਰੇ ਨੇ ਅਮਰੀਕੀ ਔਰਤ ਨੂੰ 300 ਰੁਪਏ ਦੇ ਪੱਥਰ 6 ਕਰੋੜ ਰੁਪਏ ‘ਚ ਵੇਚੇ, ਹੀਰੇ ਦੱਸ ਕੇ ਮਾਰੀ ਠੱਗੀ

On Punjab