32.49 F
New York, US
February 3, 2025
PreetNama
ਸਮਾਜ/Social

ਭਾਰਤ ‘ਚ ਕਾਰ ਉਦਯੋਗ ਢਹਿ-ਢੇਰੀ, ਟਰੈਕਟਰਾਂ ਦੀ ਵੀ ਮੰਦਾ ਹਾਲ

ਨਵੀਂ ਦਿੱਲੀ: ਭਾਰਤ ਵਿੱਚ ਵਾਹਨ ਉਦਯੋਗ ਢਹਿ-ਢੇਰੀ ਹੋ ਰਿਹਾ ਹੈ। ਕੰਪਨੀਆਂ ਵੱਲੋਂ ਵੱਡੇ ਆਫਰ ਦੇਣ ਦੇ ਬਾਵਜੂਦ ਕਾਰਾਂ ਦੀ ਵਿਕਰੀ ਨਹੀਂ ਵਧ ਰਹੀ। ਉਲਟਾ ਪਿਛਲੀ ਤਿਮਾਹੀ ਵਿੱਚ ਕਾਰਾਂ ਦੀ ਵਿਕਰੀ ਵਿੱਚ ਰਿਕਾਰਡ ਗਿਰਾਵਟ ਆਈ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਟਰੈਕਟਰਾਂ ਦੀ ਵਿਕਰੀ ਵਿੱਚ ਵੀ ਗਿਰਾਵਟ ਆਈ ਹੈ।

ਪਿਛਲੇ ਸਾਲ ਅਗਸਤ ਦੇ ਮੁਕਾਬਲੇ ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ 58 ਫ਼ੀਸਦ ਤੱਕ ਹੇਠਾਂ ਆਈ ਹੈ। ਕੰਪਨੀ ਨੇ 7316 ਵਾਹਨ ਵੇਚੇ ਜਦਕਿ ਪਿਛਲੇ ਸਾਲ ਅਗਸਤ ਵਿਚ 17,351 ਵਾਹਨਾਂ ਦੀ ਵਿਕਰੀ ਸੀ।

ਇਸੇ ਤਰ੍ਹਾਂ ਹੌਂਡਾ ਕਾਰਜ਼ ਇੰਡੀਆ ਦੀ ਵਿਕਰੀ 51.28 ਫ਼ੀਸਦ ਘੱਟ ਕੇ 8291 ਰਹਿ ਗਈ ਹੈ। ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਗੋਇਲ ਨੇ ਕਿਹਾ ਕਿ ਵੱਡੀ ਛੋਟ ਦੇਣ ਦੇ ਬਾਵਜੂਦ ਵਾਹਨ ਖੇਤਰ ਵਿਚ ਵੱਡੀ ਗਿਰਾਵਟ ਆਈ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਕੁਲ ਵਿਕਰੀ ਅਗਸਤ ਵਿਚ 32.7 ਫ਼ੀਸਦ ਘੱਟ ਕੇ 1,06,413 ਵਾਹਨ ਰਹਿ ਗਈ ਹੈ, ਜਦਕਿ ਘਰੇਲੂ ਬਾਜ਼ਾਰ ਵਿਚ ਉਸ ਦੀ ਵਿਕਰੀ 34.3 ਫ਼ੀਸਦ ਦੀ ਗਿਰਾਟਵ ਦੇ ਨਾਲ 97,061 ਇਕਾਈਆਂ ਰਹਿ ਗਈ ਹੈ।

ਕੰਪਨੀ ਦੀ ਆਲਟੋ ਤੇ ਵੈਗਨ-ਆਰ ਦੀ ਵਿਕਰੀ ਇਸ ਦੌਰਾਨ 71.8 ਫ਼ੀਸਦ ਘੱਟ ਕੇ 10,123 ਰਹਿ ਗਈ ਹੈ। ਹਾਲਾਂਕਿ ਕੰਪਨੀ ਦੇ ਯੂਟਿਲਿਟੀ ਵਾਹਨ ਵਿਟਾਰਾ ਬ੍ਰੇਜ਼ਾ, ਐਸ ਕ੍ਰਾਸ ਤੇ ਅਰਟਿਗਾ ਦੀ ਵਿਕਰੀ 3.1 ਫ਼ੀਸਦ ਵਧ ਕੇ 18,522 ਇਕਾਈਆਂ ’ਤੇ ਪਹੁੰਚ ਗਈ ਹੈ। ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਬਜ਼ਾਰ ਵਿੱਚ ਵਿਕਰੀ 26 ਫ਼ੀਸਦ ਘੱਟ ਕੇ 33,564 ਵਾਹਨ ਰਹਿ ਗਈ ਹੈ।

ਮਹਿੰਦਰਾ ਦੀ ਟਰੈਕਟਰ ਵਿਕਰੀ ਵੀ ਅਗਸਤ ਵਿਚ 17 ਫ਼ੀਸਦ ਘਟ ਗਈ ਹੈ। ਹੁੰਡਈ ਮੋਟਰ ਇੰਡੀਆ ਦੀ ਘਰੇਲੂ ਵਿਕਰੀ 16.58 ਫ਼ੀਸਦ ਘੱਟ ਕੇ 38,205 ਵਾਹਨ ਰਹੀ ਹੈ। ਹਾਲਾਂਕਿ ਉਸ ਦੀ ਬਰਾਮਦ 10.48 ਫ਼ੀਸਦ ਵਧ ਕੇ 17,800 ਵਾਹਨ ਹੋ ਗਈ ਹੈ।

Related posts

ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ SC ਨੇ ਕਿਹਾ- ਰਾਜਧਾਨੀ ‘ਚ ਕੌਣ ਆਵੇਗਾ, ਦਿੱਲੀ ਪੁਲਿਸ ਤੈਅ ਕਰੇ, ਅਗਲੀ ਸੁਣਵਾਈ ਬੁੱਧਵਾਰ ਨੂੰ

On Punjab

ਫਿਲਮ ‘ਹਾਊਸਫੁੱਲ 5’ ਦੀ ਸ਼ੂਟਿੰਗ ਮੁਕੰਮਲ

On Punjab

ਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂ

On Punjab