19.08 F
New York, US
December 23, 2024
PreetNama
ਸਿਹਤ/Health

ਭਾਰਤ ’ਚ ਕੋਰੋਨਾ ਨੇ ਮਚਾਈ ਤਬਾਹੀ, ਮਰੀਜ਼ਾਂ ਦੀ ਗਿਣਤੀ ‘ਚ ਹੋਇਆ ਭਾਰੀ ਵਾਧਾ

India Covid-19 cases count: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ । ਜਿਸ ਕਾਰਨ ਦੇਸ਼ ਵਿੱਚ ਹੁਣ ਤੱਕ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5194 ਹੋ ਗਈ ਹੈ, ਜਦਕਿ 149 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਦੂਜੇ ਪਾਸੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 12,000 ਮੌਤਾਂ ਹੋ ਚੁੱਕੀਆਂ ਹਨ ਤੇ ਉਹ ਇਸ ਮਾਮਲੇ ਵਿੱਚ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ । ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ 353 ਮੌਤਾਂ ਹੋਈਆਂ ਹਨ ਅਤੇ ਇੰਫੈਕਟੇਡ ਲੋਕਾਂ ਦੇ 773 ਮਾਮਲੇ ਸਾਹਮਣੇ ਆਏ ਹਨ ।ਮਹਾਰਾਸ਼ਟਰ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ ਤੇ ਇੱਥੇ ਸਭ ਤੋਂ ਵੱਧ 64 ਮੌਤਾਂ ਹੋਈਆਂ ਹਨ ।

ਦੇਸ਼ ਵਿੱਚ ਵੱਧ ਰਹੇ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਬੀਮਾਰੀ ਦੀ ਗੰਭੀਰਤਾ ਮੁਤਾਬਕ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਸਹੂਲਤਾਂ ਨੂੰ ਤਿੰਨ ਵਰਗਾਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਹੈ । ਜਿਸ ਵਿੱਚ ਸ਼ੁਰੂਆਤੀ ਦੌਰ ਵਾਲੇ ਮਰੀਜ਼, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ, ਲਈ ਕੋਵਿਡ-19 ਕੇਅਰ ਸੈਂਟਰ ਬਣਾਏ ਜਾਣਗੇ । ਜਿਥੇ ਉਨ੍ਹਾਂ ਤੋਂ ਇਲਾਵਾ ਛੂਤ ਦੇ ਸ਼ੱਕੀ ਮਰੀਜ਼ਾਂ ਨੂੰ ਵੀ ਰੱਖਿਆ ਜਾਵੇਗਾ । ਇਹ ਸੈਂਟਰ ਸਰਕਾਰੀ ਇਮਾਰਤਾਂ ਜਾਂ ਹੋਟਲ, ਲੌਜ ਜਾਂ ਸਟੇਡੀਅਮ ਆਦਿ ਵਿੱਚ ਬਣਾਏ ਜਾਣਗੇ ।

ਦੂਜੇ ਵਰਗ ਵਿੱਚ ਅਜਿਹੇ ਕੋਰੋਨਾ ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਪਹਿਲਾਂ ਤੋਂ ਡਾਇਬਟੀਜ਼ ਭਾਵ ਸ਼ੂਗਰ ਜਾਂ ਦਿਲ ਦੇ ਰੋਗਾਂ ਤੇ ਅਜਿਹੀਆਂ ਕੁਝ ਗੰਭੀਰ ਕਿਸਮ ਦੀਆਂ ਬੀਮਾਰੀਆਂ ਤੋਂ ਪੀੜਤ ਹਨ । ਉਨ੍ਹਾਂ ਲਈ ਡੈਡੀਕੇਟਡ ਕੋਵਿਡ-19 ਹੈਲਥ ਸੈਂਟਰ ਬਣਾਏ ਜਾਣਗੇ । ਤੀਜੇ ਵਰਗ ਵਿੱਚ ਡੈਡੀਕੇਟਡ ਕੋਵਿਡ ਹਸਪਤਾਲ ਵਿੱਚ ਗੰਭੀਰ ਛੂਤ ਵਾਲੇ ਮਰੀਜ਼ਾਂ ਦਾ ਇਲਾਜ ਹੋਵੇਗਾ । ਇਨ੍ਹਾਂ ਵਿੱਚ ਆਈਸੀਯੂ ਤੇ ਵੈਂਟੀਲੇਟਰ ਸਮੇਤ ਹੋਰ ਜ਼ਰੂਰੀ ਮੈਡੀਕਲ ਸਹੂਲਤਾਂ ਦੀ ਉਪਲਬਧਤਾ ਹੋਵੇਗੀ ।

ਦੱਸ ਦੇਈਏ ਕਿ ਸਿਹਤ ਮੰਤਰਾਲੇ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 64, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 13-13, ਰਾਜਧਾਨੀ ਦਿੱਲੀ ਵਿੱਚ 7, ਪੰਜਾਬ ਵਿੱਚ 8 ਅਤੇ ਤੇਲੰਗਾਨਾ ਵਿੱਚ 7, ਪੱਛਮੀ ਬੰਗਾਲ ਵਿੱਚ 5, ਉੱਤਰ ਪ੍ਰਦੇਸ਼-ਰਾਜਸਥਾਨ, ਆਂਧਰਾ ਪ੍ਰਦੇਸ਼ ਵਿੱਚ 3-3 ਹਨ । ਤਾਮਿਲਨਾਡੂ ਵਿੱਚ 7, ਕਰਨਾਟਕ ਵਿੱਚ 4, ਜੰਮੂ-ਕਸ਼ਮੀਰ ਤੇ ਕੇਰਲ ਵਿੱਚ 2-2, ਹਰਿਆਣਾ ਵਿੱਚ 3, ਹਿਮਾਚਲ, ਉੜੀਸਾ ਅਤੇ ਬਿਹਾਰ ਵਿੱਚ 1-1 ਮੌਤ ਹੋਈ ਹੈ ।

Related posts

ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਹੋ ਸਕਦੈ ਅਲਸਰ

On Punjab

On Punjab

ਇਹ ਆਯੁਰਵੈਦਿਕ ਸੁਝਾਅ ਕੋਰੋਨਾ ਨਾਲ ਲੜਨ ‘ਚ ਕਰਨਗੇ ਸਹਾਇਤਾ

On Punjab