PreetNama
ਸਮਾਜ/Social

ਭਾਰਤ ‘ਚ ਘਟੇ, ਤਾਂ ਪਾਕਿਸਤਾਨ ‘ਚ ਵਧੇ ਪੈਟਰੋਲ ਦੇ ਭਾਅ, ਪਾਕਿ ‘ਚ ਮਹਿੰਗਾਈ ਪਹੁੰਚੀ ਉੱਚ ਪੱਧਰ ‘ਤੇ

ਪਾਕਿਸਤਾਨ ‘ਚ ਮਹਿੰਗਾਈ ਉੱਚ ਪੱਧਰ ‘ਤੇ ਹੈ। ਲਗਾਤਾਰ ਹੋ ਰਹੀ ਮਹਿੰਗਾਈ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤੀ ਹੈ ਪਰ ਮਹਿੰਗਾਈ ਰੁਕਣ ਦੀ ਬਜਾਏ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ 8.14 ਪ੍ਰਤੀ ਲੀਟਰ ਤਕ ਦਾ ਵਾਧਾ ਕੀਤਾ ਹੈ।

ਪਾਕਿਸਤਾਨ ਦੇ ਮੀਡੀਆ ‘ਡਾਨ’ ਦੀ ਖਬਰ ਮੁਤਾਬਕ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧੇ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸਣਯੋਗ ਹੈ ਕਿ ਤਹਿਰੀਕ-ਏ-ਲਬੈਇਕ ਪਾਕਿਸਤਾਨ ਦੇ ਲਗਾਤਾਰ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਹਫਤੇ ਦੀ ਸ਼ੁਰੂਆਤ ‘ਚ ਮਹਿੰਗਾਈ ‘ਤੇ ਰੋਕ ਲਗਾ ਦਿੱਤੀ ਸੀ।

ਪਾਕਿਸਤਾਨੀ ਮੀਡੀਆ ਨੇ ਦੱਸਿਆ ਹੈ ਕਿ ਸਰਕਾਰ ਨੇ ਆਯਾਤ ਸਮਾਨਤਾ ਮੁੱਲ, ਟੈਕਸ ਦਰਾਂ ਅਤੇ ਐਕਸਚੇਂਜ ਦਰ ਦੇ ਆਧਾਰ ‘ਤੇ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਿਸ ਵਿੱਚ ਪੈਟਰੋਲ 8.03 ਰੁਪਏ ਅਤੇ ਹਾਈ ਸਪੀਡ ਡੀਜ਼ਲ 8.14 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪੈਟਰੋਲ ਅਤੇ ਹਾਈ ਡੀਜ਼ਲ ਦੇ ਨਾਲ-ਨਾਲ ਪਾਕਿਸਤਾਨੀ ਸਰਕਾਰ ਨੇ ਮਿੱਟੀ ਦੇ ਤੇਲ ਅਤੇ ਹਲਕੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਹੈ। ਜਿਸ ਵਿੱਚ ਮਿੱਟੀ ਦੇ ਤੇਲ ਵਿੱਚ 6.27 ਰੁਪਏ ਅਤੇ ਲਾਈਟ ਡੀਜ਼ਲ ਵਿੱਚ 5.72 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬੁੱਧਵਾਰ ਨੂੰ 120 ਅਰਬ ਰੁਪਏ ਦੇ ਦੇਸ਼ ਦੇ ਸਭ ਤੋਂ ਵੱਡੇ ਸਬਸਿਡੀ ਪੈਕੇਜ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ। ਜਿਸ ਵਿੱਚ ਸਰਕਾਰ ਵੱਲੋਂ 130 ਮਿਲੀਅਨ ਲੋਕਾਂ ਨੂੰ ਸਹਾਰਾ ਦੇਣ ਲਈ ਆਟਾ, ਘਿਓ ਅਤੇ ਦਾਲਾਂ ‘ਤੇ 30 ਫੀਸਦੀ ਛੋਟ ਦਿੱਤੀ ਗਈ ਹੈ।

Related posts

ਆਸਟ੍ਰੇਲੀਆ ‘ਚ ਇੰਟਰਨੈੱਟ ਮੀਡੀਆ ਨੂੰ ਟ੍ਰੋਲ ਕਰਨ ਵਾਲਿਆਂ ਦੀ ਦੱਸਣੀ ਪਵੇਗੀ ਪਛਾਣ, ਸਰਕਾਰ ਲਿਆਉਣ ਜਾ ਰਹੀ ਨਵਾਂ ਕਾਨੂੰਨ

On Punjab

ਫੋਨ ਕਾਲ ਨੇ ਪਾਈਆਂ ਭਾਜੜਾਂ, ਐਮਰਜੈਂਸੀ ਹਾਲਤ ‘ਚ ਜਹਾਜ਼ ਉਤਾਰਿਆ

On Punjab

UAE ਨਹੀਂ ਜਾ ਸਕਣਗੇ 12 ਮੁਲਕਾਂ ਦੇ ਨਾਗਰਿਕ, ਭਾਰਤ ਸੂਚੀ ‘ਚੋਂ ਬਾਹਰ

On Punjab