PreetNama
ਖਾਸ-ਖਬਰਾਂ/Important News

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

 ਭਾਰਤ ‘ਚ ਵਧਦੀ ਆਬਾਦੀ ਨੂੰ ਲੈ ਕੇ ਅਮਰੀਕੀ ਥਿੰਕ ਟੈਂਕ ਨੇ ਆਪਣੀ ਰਿਸਰਚ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ‘ਚ ਬਾਕੀ ਧਰਮਾਂ ਦੇ ਮੁਕਾਬਲੇ ਮੁਸਲਿਮ ਧਰਮ ਦੇ ਲੋਕ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ। ਮੁਸਲਿਮ ਧਰਮ ਤੋਂ ਬਾਅਦ ਹਿੰਦੂ ਧਰਮ ਦੂਸਰੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਜੈਨ ਧਰਮ ਨੂੰ ਮੰਨਣ ਵਾਲੇ ਸਭ ਤੋਂ ਘੱਟ ਬੱਚੇ ਪੈਦਾ ਕਰਦੇ ਹਨ। ਅਮਰੀਕਾ ਦੇ ਥਿੰਕ ਟੈਂਕ ‘ਪਿਊ ਰਿਸਰਚ’ ਦੀ ਤਾਜ਼ਾ ਰਿਸਰਚ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹਾਲਾਂਕਿ ਸਾਰੇ ਧਰਮਾਂ ‘ਚ ਬੱਚਿਆਂ ਦੀ ਜਨਮ ਦਰ ‘ਚ ਬੀਤੇ ਵਰ੍ਹੇ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ Pew Research ਦੀ ਇਹ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ।

ਭਾਰਤੀ ਮੁਸਲਿਮਾਂ ਦੇ ਬੱਚੇ ਪੈਦਾ ਕਰਨ ਦੀ ਦਰ ‘ਚ ਗਿਰਾਵਟਰਿਪੋਰਟ ‘ਚ ਦੱਸਿਆ ਗਿਆ ਹੈ ਕਿ ਬੀਤੇ ਵਰ੍ਹਿਆਂ ਦੇ ਮੁਕਾਬਲੇ ਭਾਰਤੀ ਮੁਸਲਮਾਨਾਂ ‘ਚ ਕੁੱਲ ਬੱਚੇ ਪੈਦਾ ਕਰਨ ਦੀ ਦਰ ਵਿਚ ਗਿਰਾਵਟ ਆਈ ਹੈ। ਇਹ ਦਰ ਸਾਲ 1992 ‘ਚ ਪ੍ਰਤੀ ਮਹਿਲਾ 4.4 ਸੀ ਜੋ ਘਟ ਕੇ 2015 ‘ਚ 2.6 ਬੱਚੇ ਹੋ ਗਈ। ਹਾਲਾਂਕਿ ਦੇਸ਼ ਵਿਚ ਹਾਲੇ ਵੀ ਮੁਸਲਿਮ ਧਰਮ ਦੇ ਲੋਕ ਹੀ ਸਭ ਤੋਂ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ। ਪਿਉ ਰਿਸਰਚ ਨੇ ਦੱਸਿਆ ਕਿ ਭਾਰਤ ਦੇ ਹਰੇਕ ਧਾਰਮਿਕ ਸਮੂਹ ‘ਚ ਬੱਚਿਆਂ ਨੂੰ ਪੈਦਾ ਕਰਨ ਦੀ ਦਰ ਵਿਚ ਗਿਰਾਵਟ ਆਈ ਹੈ। ਇਸ ਰਿਪੋਰਟ ਮੁਤਾਬਕ ਪੈਟਰਨ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ।ਪਿਉ ਰਿਸਰਚ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ‘ਚ ਮੁਸਿਲਮ ਆਬਾਦੀ ਬਾਕੀ ਧਾਰਮਿਕ ਸਮੂਹਾਂ ਦੇ ਮੁਕਾਬਲੇ ਤੇਜ਼ ਰਫ਼ਤਾਰ ਨਾਲ ਵਧੀ ਹੈ। ਸਾਲ 1951 ‘ਚ ਪਹਿਲੀ ਵਾਰ ਜਨਗਣਨਾ ਤੋਂ ਬਾਅਦ ਤੋਂ ਹੁਣ ਤਕ ਜਨਮ ਦਰ ਵਿਚ ਗਿਰਾਵਟ ਕਾਰਨ ਸਾਰੇ ਧਾਰਮਿਕ ਸਮੂਹਾਂ ‘ਚ ਕੁੱਲ ਮਿਲਾ ਕੇ ਬਹੁਤ ਥੋੜ੍ਹਾ ਹੀ ਬਦਲਾਅ ਹੋਇਆ ਹੈ।

ਇਨ੍ਹਾਂ ਧਰਮਾਂ ਦੀ ਆਬਾਦੀ ਭਾਰਤ ‘ਚ ਸਥਿਰ

ਮੁਸਲਮਾਨਾਂ ਦੀ ਆਬਾਦੀ ਸਾਲ 2001 ਤੋਂ 2011 ਦੇ ਵਿਚਕਾਰ 13.4 ਫ਼ੀਸਦੀ ਵਧ ਚੁੱਕੀ ਹੈ। ਉੱਥੇ ਹੀ ਇਸਾਈ, ਸਿੱਖ, ਬੁੱਧ ਤੇ ਜੈਨ ਦੇਸ਼ ਦੀ ਕੁੱਲ 6 ਫ਼ੀਸਦ ਆਬਾਦੀ ‘ਚ ਆਉਂਦੇ ਹਨ। ਇਨ੍ਹਾਂ ਧਰਮਾਂ ਦੀ ਆਬਾਦੀ ਸਾਲ 1951 ਤੋਂ ਲੈ ਕੇ ਹੁਣ ਤਕ ਸਥਿਰ ਬਣੀ ਹੋਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਧਾਰਮਿਕ ਆਬਾਦੀ ‘ਚ ਬਦਲਾਅ ਪਿੱਛੇ ਬੱਚਿਆਂ ਦੀ ਜਨਮ ਦਰ ਸਭ ਤੋਂ ਵੱਡਾ ਕਾਰਨ ਹੈ।

Related posts

ਫਲੋਰੀਡਾ ਦੇ ਸ਼ਾਪਿੰਗ ਮਾਲ ‘ਚ ਗੋਲ਼ੀਬਾਰੀ, ਇਕ ਦੀ ਮੌਤ; ਕਈ ਜ਼ਖ਼ਮੀ ਹਮਲਾਵਰ ਫਰਾਰ

On Punjab

ਅਮਰੀਕਾ ਦੇ ਕਈ ਸ਼ਹਿਰਾਂ ‘ਚ ਹਿੰਸਾ, ਇਕ ਪ੍ਰਦਰਸ਼ਨਕਾਰੀ ਦੀ ਹੱਤਿਆ

On Punjab

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

On Punjab