PreetNama
ਸਮਾਜ/Social

ਭਾਰਤ ‘ਚ ਲੌਂਚ ਹੋਈ ਪੋਰਸ਼ ਮੈਕਨ, ਕੀਮਤ 69.98 ਲੱਖ

ਨਵੀਂ ਦਿੱਲੀਪੋਰਸ਼ ਮੈਕਨ ਦਾ ਫੇਸਲਿਫਟ ਵਰਜ਼ਨ ਭਾਰਤ ‘ਚ ਲੌਂਚ ਹੋ ਗਿਆ ਹੈ। ਇਸ ਦੇ ਦੋ ਵੈਰੀਅੰਟ ਮੈਕਨ ਤੇ ਮੈਕਨ ਐਸ ਪੇਸ਼ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ69.98 ਲੱਖ ਰੁਪਏ ਤੇ 85.03 ਲੱਖ ਰੁਪਏ ਤੈਅ ਕੀਤੀ ਗਈ ਹੈ।ਇਸ ਕਾਰ ਦੇ ਡਿਜ਼ਾਇਨ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦੇ ਫਰੰਟ ਬੰਪਰ, ਐਲਈਡੀ, ਹੈਡਲੈਂਪ ਤੇ ਟੇਲਲੈਂਪ ਨੂੰ ਨਵੇਂ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੈ। ਇਸ ‘ਚ ਨਵੇਂ ਕੱਲਰ ਆਪਸ਼ਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੈਬਿਨ ‘ਚ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ‘ਚ ਡੈਸ਼ਬੋਰਡ ਦੇ ਨਾਲ 10.9 ਇੰਚ ਦਾ ਟੱਚਸਕਰੀਨ ਇੰਫੋਟੈਨਮੈਂਟ ਸਿਸਟਮ, ਐਂਡ੍ਰਾਇਡ ਆਟੋ, ਐਪਲ ਕਾਰਪਲੇ ਤੇ ਨੇਵੀਗੈਸ਼ਨ ਕਨੈਕਟੀਵੀਟੀ ਸਪੋਰਟ ਕਰਦਾ ਹੈ।ਕਾਰ ‘ਚ ਕਰੂਜ਼ ਕੰਟਰੋਲ ਤੇ ਬੋਸ ਦਾ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ। ਪੋਰਸ਼ ਮੈਕਨ ਫੇਸਲਿਫਟ ਨੂੰ ਸਿਰਫ ਪੈਰਟੋਲ ਇੰਜ਼ਨ ‘ਚ ਪੇਸ਼ ਕੀਤਾ ਗਿਆ ਹੈ। ਪਰਫਾਰਮੈਂਸ ਦੀ ਚਾਹਤ ਰੱਖਣ ਵਾਲਿਆਂ ਲਈ ਕੰਪਨੀ ਨੇ ਇਸ ‘ਚ ਸਪੋਰਟ ਕ੍ਰੋਨੋ ਪੈਕੇਜ ਦਾ ਆਪਸ਼ਨ ਵੀ ਰੱਖਿਆ ਹੈ। ਇਸ ਪੈਕੇਜ ‘ਚ ਕਈ ਫੀਚਰ ਸ਼ਾਮਲ ਹਨ ਜੋ ਕਾਰ ਦੀ ਪ੍ਰਫਾਰਮੈਂਸ ਵਧਾਉਣ ‘ਚ ਮਦਦਗਾਰ ਹਨ।

Related posts

ਆਜ਼ਾਦ ਭਾਰਤ ‘ਚ ਕੀ ਔਰਤ ‘ਆਜ਼ਾਦ’ ਹੈ?

Pritpal Kaur

Big Accident : ਨਾਸਿਕ ਦੀ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਵੱਡਾ ਹਾਦਸਾ, ਇਕ ਦੀ ਮੌਤ, 14 ਜ਼ਖ਼ਮੀ

On Punjab

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab