47.55 F
New York, US
October 17, 2024
PreetNama
ਖਾਸ-ਖਬਰਾਂ/Important News

ਭਾਰਤ ਤੇ ਅਮਰੀਕਾ ਨੇ ਰੱਖਿਆ ਭਾਈਵਾਲੀ ‘ਤੇ ਕੀਤੀ ਚਰਚਾ

ਭਾਰਤ ਤੇ ਅਮਰੀਕਾ ਨੇ ਆਪਣੀ ਬਿਹਤਰੀਨ ਰੱਖਿਆ ਭਾਈਵਾਲੀ ਤੇ ਸੁਤੰਤਰ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਬਣਾਏ ਰੱਖਣ ਲੀ ਇਕੋ ਜਿਹੀ ਵਿਚਾਰਧਾਰਾ ਵਾਲੇ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੇ ਮੌਕਿਆਂ ‘ਤੇ ਚਰਚਾ ਕੀਤੀ।

ਅਮਰੀਕੀ ਰੱਖਿਆ ਮੰਤਰਾਲੇ ਦੇ ਦਫ਼ਤਰ ਪੈਂਟਾਗਨ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਾਲ ਦੇ ਅਖੀਰ ‘ਚ ਹੋਣ ਵਾਲੀ ਟੂ ਪਲੱਸ ਟੂ ਵਾਰਤਾ ਦਾ ਆਧਾਰ ਤਿਆਰ ਕਰਨ ਲਈ ਇਕ ਬੈਠਕ ਕੀਤੀ। ਸ਼ੁੱਕਰਵਾਰ ਨੂੰ ਹੋਈ ਬੈਠਕ ਦੀ ਅਗਵਾਈ ਭਾਰਤੀ ਰੱਖਿਆ ਸਕੱਤਰ ਅਜੇ ਕੁਮਾਰ ਤੇ ਅਮਰੀਕਾ ਦੇ ਵਧੀਕ ਰੱਖਿਆ ਮੰਤਰੀ (ਨੀਤੀ) ਕਾਲਿਨ ਕਹਲ ਨੇ ਸਾਂਝੇ ਤੌਰ ‘ਤੇ ਕੀਤੀ। ਪੈਂਟਾਗਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਰੱਖਿਆ ਨੀਤੀ ਸਮੂਹ ਦੀ 16ਵਾਂ ਬੈਠਕ ਨੇ ਸਾਲ ਦੇ ਅਖੀਰ ‘ਚ ਹੋਣ ਵਾਲੀ ਅਹਿਮ ਟੂ ਪਲੱਸ ਟੂ ਮੰਤਰੀ ਪੱਧਰ ਦੀ ਵਾਰਤਾ ਦਾ ਆਧਾਰ ਤਿਆਰ ਕੀਤਾ।

ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਐਂਟਨ ਟੀ. ਸੇਮਲਰਾਥ ਨੇ ਕਿਹਾ, ‘ਵਾਰਤਾ ਨੇ ਦੋਵਾਂ ਦੇਸ਼ਾਂ ਦੀਆਂ ਪਹਿਲਾਂ ਦੀ ਉਮੀਦਾਂ ਭਰੀ ਵਿਵਸਥਾ ਨੂੰ ਅੱਗੇ ਵਧਾਇਆ, ਜਿਨ੍ਹਾਂ ‘ਚ ਸੂਚਨਾ ਸਾਂਝੇਦਾਰੀ, ਸਮੁੰਦਰੀ ਸਹਿਯੋਗ, ਸਾਜ਼ੋ-ਸਾਮਾਨ ਤੇ ਰੱਖਿਆ ਵਪਾਰ ਸ਼ਾਮਲ ਹੈ।’ ਉਨ੍ਹਾਂ ਦੱਸਿਆ ਕਿ ਅਮਰੀਕੀ ਤੇ ਭਾਰਤੀ ਅਧਿਕਾਰੀਆਂ ਨੇ ਦੱਖਣੀ ਏਸ਼ੀਆ ਤੇ ਹਿੰਦ ਮਹਾਸਾਗਰ ਖੇਤਰ ਸਮੇਤ ਸਾਂਝੇ ਹਿੱਤਾਂ ਦੇ ਖੇਤਰੀ ਮੁੱਦਿਆਂ ‘ਤੇ ਵਿਚਾਰ ਸਾਂਝੇ ਕੀਤੇ। ਪੁਲਾੜ ਤੇ ਸਾਈਬਰ ਵਰਗੇ ਨਵੇਂ ਖੇਤਰਾਂ ‘ਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ ਗਈ।

ਜ਼ਿਕਰਯੋਗ ਹੈ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ੰਗਲਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਤੇ ਅਮਰੀਕਾ ਵਿਚਾਲੇ ਟੂ ਪਲੱਸ ਟੂ ਵਾਰਤਾ ਇਸ ਸਾਲ ਨਵੰਬਰ ‘ਚ ਅਮਰੀਕਾ ‘ਚ ਹੋਵੇਗੀ। ਗੱਲਬਾਤ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਾਲੇ ਹੁੰਦੀ ਹੈ।

ਕਈ ਮੁੱਦਿਆਂ ‘ਤੇ ਅੱਗੇ ਵੱਧ ਰਹੇ ਹਨ ਭਾਰਤ ਤੇ ਅਮਰੀਕਾ ਦੇ ਸਬੰਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੁਲਾਕਾਤ ਦੇ ਪੰਦਰਵਾੜੇ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਹੁਣ ਭਾਰਤ ਤੇ ਅਮਰੀਕਾ ਦੇ ਦੁਵੱਲੇ ਸਬੰਧ ਕਈ ਮੁੱਦਿਆਂ ‘ਤੇ ਅੱਗੇ ਵੱਧ ਰਹੇ ਹਨ। ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ‘ਇਸ ਸਮੇਂ ਸਾਡਾ ਧਿਆਨ ਉੱਚ ਪੱਧਰੀ ਵਾਰਤਾਕਾਰਾਂ ਜ਼ਰੀਏ ਕੰਮ ਜਾਰੀ ਰੱਖਣ, ਆਰਥਿਕ ਤੇ ਕੌਮੀ ਸੁਰੱਖਿਆ ਤੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ‘ਤੇ ਕੇਂਦਰਿਤ ਹੈ।’ ਆਗਾਮੀ ਦਿਨਾਂ ‘ਚ ਸੀਡੀਐੱਸ ਜਰਨਲ ਬਿਪਿਨ ਰਾਵਤ ਦਾ ਅਮਰੀਕਾ ਦੌਰਾ ਤੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵਿੰਡੀ ਸ਼ੇਰਮਨ ਦਾ ਭਾਰਤ ਦੌਰਾ ਪ੍ਰਸਤਾਵਿਤ ਹੈ। ਅਗਲੇ ਹਫ਼ਤੇ ਅਮਰੀਕੀ ਚੀਫ ਆਫ ਨੇਵਲ ਸਟਾਫ ਭਾਰਤ ਦੇ ਦੌਰੇ ‘ਤੇ ਆਉਣਗੇ।

Related posts

ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤ

On Punjab

ਟਰੰਪ ‘ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

On Punjab

ਰਾਹੁਲ ਗਾਂਧੀ ਦਾ ਓਮਨ ਚਾਂਡੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨ

On Punjab