47.37 F
New York, US
November 21, 2024
PreetNama
ਰਾਜਨੀਤੀ/Politics

ਭਾਰਤ ਤੇ ਮਲੇਸ਼ੀਆ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਾਂਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮਲੇਸ਼ਿਆਈ ਹਮਰੁਤਬਾ ਅਨਵਰ ਇਬਰਾਹਿਮ ਵਿਚਾਲੇ ਵਪਾਰ, ਨਿਵੇਸ਼ ਅਤੇ ਰੱਖਿਆ ਸਮੇਤ ਵੱਖ ਵੱਖ ਖੇਤਰਾਂ ਬਾਰੇ ਗੱਲਬਾਤ ਤੋਂ ਬਾਅਦ ਭਾਰਤ ਤੇ ਮਲੇਸ਼ੀਆ ਨੇ ਅੱਜ ਫ਼ੈਸਲਾ ਕੀਤਾ ਕਿ ਦੋਵੇਂ ਮੁਲਕ ਦੁਵੱਲੇ ਸਬੰਧਾਂ ਨੂੰ ਕੂਟਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣਗੇ। ਦੋਵਾਂ ਮੁਲਕਾਂ ਨੇ ਘੱਟੋ-ਘੱਟ ਅੱਠ ਸਮਝੌਤੇ ਸਹੀਬੰਦ ਕੀਤੇ ਹਨ ਜਿਨ੍ਹਾਂ ’ਚੋਂ ਇੱਕ ਮਲੇਸ਼ੀਆ ’ਚ ਭਾਰਤੀ ਕਿਰਤੀਆਂ ਦੀ ਭਰਤੀ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸਬੰਧਤ ਹੈ।

ਅਨਵਰ ਇਬਰਾਹਿਮ ਭਾਰਤ ਦੇ ਤਿੰਨ ਰੋਜ਼ਾ ਦੌਰੇ ਤਹਿਤ ਲੰਘੀ ਰਾਤ ਦਿੱਲੀ ਪੁੱਜੇ। ਬਤੌਰ ਪ੍ਰਧਾਨ ਮੰਤਰੀ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੀਡੀਆ ਲਈ ਜਾਰੀ ਬਿਆਨ ’ਚ ਕਿਹਾ, ‘ਅਸੀਂ ਭਾਰਤ-ਮਲੇਸ਼ੀਆ ਭਾਈਵਾਲੀ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਤੀਆਂ ਦੇ ਰੁਜ਼ਗਾਰ ਬਾਰੇ ਸਮਝੌਤੇ ਨਾਲ ਭਾਰਤੀਆਂ ਦੀ ਭਰਤੀ ਨੂੰ ਹੁਲਾਰਾ ਮਿਲੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਹੋਵੇਗੀ। ਭਾਰਤ ਮਲੇਸ਼ੀਆ ਆਰਥਿਕ ਸਬੰਧਾਂ ਦੇ ਮਹੱਤਵ ’ਤੇ ਰੋਸ਼ਨੀ ਪਾਉਂਦਿਆਂ ਮੋਦੀ ਨੇ ਕਿਹਾ ਕਿ ਦੁਵੱਲਾ ਵਪਾਰ ਰੁਪਏ ਤੇ ਮਲੇਸ਼ਿਆਈ ਮੁਦਰਾ ਰਿੰਗਿਟ ’ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਆਰਥਿਕ ਸਹਿਯੋਗ ’ਚ ਹੁਣ ਵੀ ਕਾਫੀ ਸੰਭਾਵਨਾਵਾਂ ਹਨ। ਦੁਵੱਲੇ ਵਪਾਰ ਤੇ ਨਿਵੇਸ਼ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਮਲੇਸ਼ੀਆ ਨੂੰ ਆਸੀਆਨ ਤੇ ਹਿੰਦ-ਪ੍ਰਸ਼ਾਂਤ ਖੇਤਰ ਦਾ ਅਹਿਮ ਭਾਈਵਾਲ ਦੱਸਿਆ। ਮੋਦੀ ਨੇ ਦੱਖਣੀ ਚੀਨ ਸਾਗਰ ਖੇਤਰ ਵਿਚਲੀ ਸਥਿਤੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਅਸੀਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਮੁੰਦਰੀ ਤੇ ਹਵਾਈ ਜਹਾਜ਼ਾਂ ਦੀ ਮੁਕਤ ਆਵਾਜਾਈ ਲਈ ਪ੍ਰਤੀਬੱਧ ਹਾਂ ਅਤੇ ਸਾਰੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੀ ਵਕਾਲਤ ਕਰਦੇ ਹਾਂ।’ ਇਬਰਾਹਿਮ ਨੇ ਕਿਹਾ ਕਿ ਸਾਰੇ ਸੰਵੇਦਨਸ਼ੀਲ ਜਾਂ ਉਸੇ ਤਰ੍ਹਾਂ ਦੇ ਮੁੱਦਿਆਂ ’ਤੇ ਚਰਚਾ ਹੋਈ ਜਿਨ੍ਹਾਂ ਨਾਲ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੇ ਸਹੀ ਮਾਇਨੇ ਜ਼ਾਹਿਰ ਹੁੰਦੇ ਹਨ।

Related posts

ਨੀਤਿਕਾ ਮਰਡਰ ਕੇਸ ਮਗਰੋਂ ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਲਵ ਜੇਹਾਦ ਖਿਲਾਫ ਬਣੇਗਾ ਕਾਨੂੰਨ!

On Punjab

ਅਮਰੀਕਾ ਜਾਣ ਦੀ ਉਡੀਕ ਖਤਮ, ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਵੀਜ਼ਾ

On Punjab

ਸਿੰਗਾਪੁਰ ਅਤੇ ਬਰੂਨਈ ਦਾ ਦੌਰਾ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਦਿੱਲੀ ਪਹੁੰਚੇ

On Punjab