ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਵਿੱਚ ਇੱਕ ਉਮੀਦ ਜਾਗੀ ਸੀ ਕਿ ਹਾਈਡ੍ਰੌਕਸੀਕਲੋਰੋਕੁਈਨ ਜ਼ਰੀਏ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਵਿਗਿਆਨਕਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਐਂਟੀਬਾਇਓਟਿਕ ਏਜੀਥ੍ਰੋਮਾਇਸਿਨ ਦੇ ਨਾਲ ਤੇ ਇਸ ਦੇ ਬਿਨਾਂ ਹਾਈਡ੍ਰੌਕਸੀਕਲੋਰੋਕੁਇਨ ਦਵਾਈ ਦੇ ਇਸਤੇਮਾਲ ਨਾਲ ਨਾ ਤਾਂ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜਣ ਦਾ ਖਤਰਾ ਘੱਟ ਹੋਇਆ ਤੇ ਨਾ ਹੀ ਜਾਨ ਦੇ ਖਤਰੇ ‘ਚ ਕਮੀ ਆਈ ਹੈ।
ਮੇਡ ਨਾਮਕ ਜਰਨਲ ‘ਚ ਪ੍ਰਕਾਸ਼ਤ ਇਹ ਅਧਿਐਨ ਅਮਰੀਕਾ ‘ਚ ਕੋਰੋਨਾ ਮਰੀਜ਼ਾਂ ‘ਤੇ ਹਾਈਡ੍ਰੌਕਸੀਕਲੋਰੋਕੁਇਨ ਦੇ ਪ੍ਰਭਾਵ ਨਾਲ ਜੁੜੇ ਨਤੀਜਿਆਂ ‘ਤੇ ਆਧਾਰਤ ਪਹਿਲਾਂ ਅਧਿਐਨ ਹੈ। ਖੋਜਾਰਥੀਆਂ ਨੇ ਕਿਹਾ ਹਸਪਤਾਲ ‘ਚ ਭਰਤੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਕੀਤੇ ਗਏ ਅਧਿਐਨ ‘ਚ ਸਾਹਮਣੇ ਆਇਆ ਕਿ ਹਾਈਡ੍ਰੌਕਸੀਕਲੋਰੋਕੁਇਨ ਦਵਾਈ, ਐਂਟੀਬਾਇਓਟਿਕ ਏਜੀਥ੍ਰੋਮਾਇਸਿਨ ਦੇ ਨਾਲ ਤੇ ਇਸ ਤੋਂ ਬਿਨਾਂ ਦਿੱਤੇ ਜਾਣ ‘ਤੇ ਨਾ ਤਾਂ ਵੈਂਟੀਲੇਟਰ ਤੇ ਜਾਣ ਤੇ ਨਾ ਹੀ ਮੌਤ ਦੇ ਖਤਰੇ ‘ਚ ਕਮੀ ਆਈ ਹੈ।
ਇਸ ਖੋਜ ਵਿੱਚ ਅਮਰੀਕਾ ਦੀ ‘ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ ਮੈਡੀਸਨ’ ਦੇ ਵਿਗਿਆਨਕ ਵੀ ਸ਼ਾਮਲ ਸਨ। ਵਿਗਿਆਨਕਾਂ ਮੁਤਾਬਕ ਦੇਸ਼ ਭਰ ਦੇ ਵੈਟਰਨਸ ਅਫੇਰਸ ਮੈਡੀਕਲ ਸੈਂਟਰਾਂ ‘ਚ ਭਰਤੀ 807 ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਡਾਟਾ ਲਿਆ ਗਿਆ ਸੀ।