ਖੰਨਾ: ਭਾਰਤ ਵਿੱਚ ਸਿਆਸੀ ਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਖਵਾ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਮਾਮਲੇ ਦਾ ਪਾਕਿਸਤਾਨ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਸਾਹਮਣੇ ਆਉਣ ਬਾਅਦ ਪਾਕਿਸਤਾਨ ਦੇ ਮਕਬੂਲ ਪੰਜਾਬੀ ਗਾਇਕ ਜੱਸੀ ਲਾਇਲਪੁਰੀਆ ਨੇ ਵ੍ਹੱਟਸਐਪ ਕਾਲ ਜ਼ਰੀਏ ਬਲਦੇਵ ਕੁਮਾਰ ਨੂੰ ਮੰਗਲਵਾਰ ਦੀ ਸ਼ਾਮ ਧਮਕੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਲ ਦੌਰਾਨ ਦੋਵਾਂ ਵਿੱਚ ਤਿੱਖੀ ਬਹਿਸ ਹੋਈ। ਇਸ ‘ਤੇ ਬਲਦੇਵ ਨੇ ਕਿਹਾ ਕਿ ਉਹ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ। ਉੱਧਰ ਪਾਕਿਸਤਾਨ ਦੇ ਮੰਤਰੀ ਨੇ ਕਿਹਾ ਕਿ ਉਹ ਆਜ਼ਾਦ ਹਨ, ਜਿੱਥੇ ਚਾਹੁਣ ਰਹਿ ਸਕਦੇ ਹਨ, ਜਿਸ ‘ਤੇ ਬਲਦੇਵ ਕੁਮਾਰ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ।
ਪਾਕਿਸਤਾਨੀ ਨਾਗਰਿਕ ਅਜੇ ਸਿੰਘ ਵੱਲੋਂ ਬਲਦੇਵ ਨੂੰ ਭਾਰਤ ਵਿੱਚ ਸ਼ਰਨ ਨਾ ਦਿੱਤੇ ਜਾਣ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਕੋਈ ਕੇਸ ਨਹੀਂ ਹੈ। ਉਨ੍ਹਾਂ ਪੀਐਮ ਮੋਦੀ ਤੋਂ ਵੀ ਉਮੀਦ ਜਤਾਈ।