ਆਪਣੇ ਆਪ ਨੂੰ ਦੁਨੀਆਂ ਦਾ ਤਾਨਾਸ਼ਾਹੀ ਅਖਵਾਉਣ ਵਾਲਾ ਅਤੇ ਸਰਮਾਏਦਾਰੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਰਮਾਏਦਾਰਾਂ ਦਾ ਚਾਪਲੂਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ, ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸਕੱਤਰ ਕਾਮਰੇਡ ਹਸ ਰਾਜ ਗੋਲਡਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਰੇਸ਼ਮ ਮਿੱਡਾ, ਯੂਨੀਅਨ ਆਗੂ ਕ੍ਰਿਸ਼ਨ ਧਰਮੂਵਾਲਾ ਅਤੇ ਨਰਿੰਦਰ ਢਾਬਾ ਸਰਪੰਚ ਨੇ ਅਗਵਾਈ ਕੀਤੀ। ਆਗੂਆਂ ਨੇ ਇਸ ਮੌਕੇ ਤੇ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਹੈ ਕਿ ਜਿਵੇਂ ਦੁਨੀਆਂ ਵਿੱਚ ਆਪਣੀ ਤਾਨਾਸ਼ਾਹੀ ਦਿਖਾਉਣ ਦੇ ਲਈ ਕਿਵੇਂ ਸਕਿਓਰਟੀ ਦਾ ਵੱਡਾ ਪ੍ਰਬੰਧ ਕਰ ਕੇ ਪ੍ਰਤੀ ਦਿਨ 750ਕਰੋੜ ਰੁਪਏ ਖ਼ਰਚ ਕਰ ਕੇ ਭਾਰਤੀ ਅਰਥਚਾਰੇ ਤੇ ਕਿੰਨਾ ਵੱਡਾ ਬੋਝ ਬਣਾ ਕਿ ਦੁਨੀਆਂ ਨੂੰ ਦਿਖਾ ਰਿਹਾ ਹੈ ਕਿ ਮੈਂ ਕਿੰਨਾ ਤਾਕਤਵਾਰ ਹਾਂ ਹੋਰ ਸਾਡੇ ਦੇਸ਼ ਦੀ ਕੇਂਦਰ ਦੀ ਮੋਦੀ ਸਰਕਾਰ ਕਿਵੇਂ ਡੋਨਲਡ ਟਰੰਪ ਨੂੰ ਉੱਚਾ ਦਿਖਾਉਣ ਲਈ ਕਿਵੇਂ ਅੱਗੇ ਪਿੱਛੇ ਪੱਬਾਂ ਭਾਰ ਹੋਈ ਫਿਰਦੀ ਹੈ ਟਰੰਪ ਦੇ ਅੱਗੇ ਪਿੱਛੇ ਹਾਜ਼ਰ ਜਵਾਬ ਹੁੰਦਿਆਂ ਆਪਣੇ ਦੇਸ਼ ਨੂੰ ਅਮਰੀਕਾ ਤੋਂ ਨੀਵਾਂ ਦਿਖਾ ਕੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਅਮਰੀਕਾ ਕੋਈ ਵੀ ਨੀਤੀ ਸਾਡੇ ਤੇ ਥੋਪੇ ਅਸੀਂ ਉਸਨੂੰ ਹੱਸ ਕੇ ਪ੍ਰਵਾਨ ਕਰਾਂਗੇ ਹੋਰ ਟਰੰਪ ਵੀ ਇਹ ਹੀ ਚਾਹੁੰਦਾ ਹੈ ਕਿ ਮੇਰੇ ਅੱਗੇ ਕੋਈ ਅੱਖ ਚੁਕ ਕੇ ਨਾ ਦੇਖੇ ਮੈਂ ਆਪਣੀ ਧੌਂਸ ਦੁਨੀਆਂ ਤੇ ਜਮਾਈ ਰੱਖਾਂ। ਇਸ ਕਾਰਨ ਕਿਸਾਨਾਂ ਦੀ ਜ਼ਮੀਨ ਮੋਦੀ ਸਰਕਾਰ ਅਮਰੀਕਾ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਜਿਨ੍ਹਾਂ ਕੰਪਨੀਆਂ ਵਿੱਚ ਵੱਡੀ ਗਿਣਤੀ ਟਰੰਪ ਦੀ ਆਪਣੀ ਅਤੇ ਆਪਣੇ ਜਵਾਈ ਦੀ ਹੈ ਉਨ੍ਹਾਂ ਕੰਪਨੀਆਂ ਦਾ ਆਗੂ ਆਪਣੇ ਜਵਾਈ ਨੂੰ ਬਣਾ ਕੇ ਲਿਆਇਆ ਹੈ ਭਾਵੇਂ ਸਮਝੌਤੇ ਤੇ ਸਾਇਨ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਹੋਣੇ ਹਨ ਪਰ ਅੰਦਰ ਖਾਤੇ ਕੰਪਨੀਆਂ ਨਾਲ ਕਿਵੇਂ ਤਾਲਮੇਲ ਕਿਵੇਂ ਮੁਨਾਫ਼ਾ ਖੱਟ ਕੇ ਰਾਸ਼ਟਰਪਤੀ ਨੂੰ ਸਾਈਨ ਕਰਨ ਲਈ ਇਸ਼ਾਰਾ ਕਰਨਾ ਹੈ ਇਹ ਡੋਨਾ ਟਰੰਪ ਦੇ ਜਵਾਈ ਦੇ ਸਿਰ ਤੇ ਨਿਰਭਰ ਹੈ ਹੋਰ ਮੋਦੀ ਜਿਵੇਂ ਕੁਝ ਆਪਣੇ ਨੇੜੇ ਦੇ ਪੂੰਜੀਪਤੀਆਂ ਨੂੰ ਮੁਨਾਫ਼ਾ ਦੇਣ ਲਈ ਪਹਿਲਾਂ ਕਿਵੇਂ ਫ੍ਰੀ ਦੀ ਤਰ੍ਹਾਂ ਜ਼ਮੀਨ ਦੇ ਕੇ ਮੁਨਾਫੇ ਦਵਾਉਂਦਾ ਹੈ ਹੁਣ ਇਸ ਆਪਣੇ ਬੈਸਟ ਫਰੈਂਡ ਨੂੰ ਮੁਨਾਫਾ ਦਵਾਉਣ ਲਈ ਕਿਸਾਨਾਂ ਤੋਂ ਜ਼ਮੀਨ ਖੋਹਣ ਦੀਆਂ ਪਾਲਸੀਆਂ ਕੱਢ ਰਹੇ ਹਨ ਜਿਨ੍ਹਾਂ ਨੂੰ ਸਾਡੀਆਂ ਜਥੇਬੰਦੀਆਂ ਕਦੇ ਵੀ ਸਹਿਨ ਨਹੀਂ ਕਰਨਗੀਆਂ ਆਗੂਆਂ ਨੇ ਅੱਗੇ ਬੋਲਦਾ ਦੱਸਿਆ ਹੈ ਕਿ ਟਰੰਪ ਦੇ ਕੱਲ ਦੇ ਭਾਸ਼ਣ ਤੋਂ ਸਾਫ਼ ਲੱਗ ਰਿਹਾ ਸੀ ਕੀ ਭਾਰਤ ਨੂੰ ਭੜਕਾਉਂਦਿਆਂ ਕਿ ਪਾਕਿਸਤਾਨ ਤੁਹਾਡਾ ਦੁਸ਼ਮਣ ਹੈ ਇਸ ਤਰ੍ਹਾਂ ਦੀ ਫੁੱਟ ਪੁਆ ਕੇ ਦੋਵੇਂ ਗੁਆਂਢੀ ਮੁਲਕਾਂ ਦੇ ਸਬੰਧਾਂ ਵਿੱਚ ਦਰਾੜ ਪਾਉਣਾ ਚਾਹੁੰਦਾ ਹੈ ਤਾਂ ਜੋ ਦੋ ਨੇ ਮੁਲਕ ਮੇਰੇ ਅਧੀਨ ਰਹਿਣ ਇਸ ਮੌਕੇ ਤੇ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਹਿੰਦਰ ਸਿੰਘ, ਮੀਤ ਪ੍ਰਧਾਨ ਸ਼ੇਰ ਸਿੰਘ, ਬਲਾਕ ਸਕੱਤਰ ਵੀਰ ਸਿੰਘ ,ਕਿਸਾਨ ਸਭਾ ਆਗੂ ਲੇਖ ਰਾਜ ਲੱਖੇ ਕੇ, ਸ਼ਰਮਾ ਠੰਡੀਆਂ, ਵਿਦਿਆਰਥੀ ਆਗੂ ਸਤੀਸ਼ ਛੱਪੜੀਵਾਲਾ, ਕਰਨੈਲ ਬੱਗੇ ਕੇ, ਕਿਸਾਨ ਸਭਾ ਆਗੂ ਸੁਰਜੀਤ ਧਰਮੂਵਾਲਾ ਗੁਰਮੀਤ ਢਾਬਾਂ ਵੀ ਹਾਜ਼ਰ ਸੀ