42.64 F
New York, US
February 4, 2025
PreetNama
ਖਾਸ-ਖਬਰਾਂ/Important News

ਭਾਰਤ ਦੀ ਐੱਫ-15 ਈਐੱਕਸ ਲੜਾਕੂ ਜਹਾਜ਼ ਸੌਦੇ ‘ਤੇ ਗੱਲਬਾਤ ਸ਼ੁਰੂ

ਭਾਰਤ ਅਤੇ ਅਮਰੀਕਾ ਵਿਚਕਾਰ ਲੜਾਕੂ ਜਹਾਜ਼ ਐੱਫ-15 ਈਐਕਸ ਦੇ ਸੌਦੇ ਲਈ ਵਾਰਤਾ ਸ਼ੁਰੂ ਹੋ ਗਈ ਹੈ। ਇਸ ਜਹਾਜ਼ ਦੀਆਂ ਜਾਣਕਾਰੀਆਂ ਅਮਰੀਕਾ ਨੇ ਭਾਰਤ ਨਾਲ ਸਾਂਝੀਆਂ ਕੀਤੀਆਂ ਹਨ। ਇਹ ਜਾਣਕਾਰੀ ਜਹਾਜ਼ ਬਣਾਉਣ ਵਾਲੀ ਬੋਇੰਗ ਕੰਪਨੀ ਨੇ ਹੀ ਦਿੱਤੀ ਹੈ। ਅਤਿ-ਆਧੁਨਿਕ ਐੱਫ-15 ਈਐਕਸ ਲੜਾਕੂ ਜਹਾਜ਼ ਐੱਫ-15 ਪਰਿਵਾਰ ਦਾ ਹੀ ਜਹਾਜ਼ ਹੈ ਅਤੇ ਕਈ ਭੂਮਿਕਾ ਵਿਚ ਕੰਮ ਕਰ ਸਕਦਾ ਹੈ। ਇਹ ਹਰ ਮੌਸਮ ਅਤੇ ਦਿਨ-ਰਾਤ ਦੋਵੇਂ ਹੀ ਸਮੇਂ ਵਿਚ ਆਪਣੀ ਪੂਰੀ ਮਾਰਕ ਸਮਰੱਥਾ ਨਾਲ ਕੰਮ ਕਰਦਾ ਹੈ।

ਕੰਪਨੀ ਦੀ ਉਪ ਪ੍ਰਧਾਨ ਮਾਰੀਆ ਐੱਚ ਲੇਨੇ ਅਨੁਸਾਰ ਦੋਵਾਂ ਦੇਸ਼ਾਂ ਦੀ ਸਰਕਾਰ ਅਤੇ ਦੋਵਾਂ ਹੀ ਦੇਸ਼ਾਂ ਦੀ ਹਵਾਈ ਫ਼ੌਜ ਵਿਚਕਾਰ ਇਸ ਅਤਿ-ਆਧੁਨਿਕ ਜਹਾਜ਼ ਦੀ ਪੂਰੀ ਜਾਣਕਾਰੀ ‘ਤੇ ਵਾਰਤਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਰਕਾਰ ਨੇ ਇਸ ਸੌਦੇ ਲਈ ਸਾਡੇ ਲਾਇਸੈਂਸ ਨੂੰ ਮਨਜ਼ੂਰੀ ਦਿੱਤੇ ਜਾਣ ਪਿੱਛੋਂ ਹੁਣ ਅੱਗੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਉਪ ਪ੍ਰਧਾਨ ਅਨੁਸਾਰ ਭਾਰਤੀ ਹਵਾਈ ਫ਼ੌਜ ਨੇ ਅਪ੍ਰਰੈਲ 2019 ਵਿਚ ਆਰੰਭਿਕ ਟੈਂਡਰ ਵਿਚ 114 ਜੈੱਟ ਨੂੰ 1,800 ਕਰੋੜ ਡਾਲਰ ਵਿਚ ਖ਼ਰੀਦਣ ਦੀ ਗੱਲ ਕੀਤੀ ਹੈ। ਇਹ ਪਿਛਲੇ ਸਾਲ ਦਾ ਸਭ ਤੋਂ ਵੱਡਾ ਸੌਦਾ ਹੈ।

Related posts

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

On Punjab

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

On Punjab

ਕਾਬੁਲ ‘ਚ ਕਾਰ ਧਮਾਕਾ, 7 ਦੀ ਮੌਤ, 7 ਜ਼ਖਮੀ

On Punjab