70.83 F
New York, US
April 24, 2025
PreetNama
ਖੇਡ-ਜਗਤ/Sports News

ਭਾਰਤ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੀ ਹਾਰ, ਵਨਡੇ ਸੀਰੀਜ਼ ਵੀ ਗਵਾਈ

nz beat india 2nd odi: ਭਾਰਤ ਅਤੇ ਨਿਊਜ਼ੀਲੈਂਡ ਵਿੱਚਕਾਰ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਸੀਰੀਜ਼ ਵੀ ਹਾਰ ਗਈ ਹੈ। ਪਹਿਲੇ ਵਨਡੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਸੀਰੀਜ਼ ਦੇ ਦੂਜੇ ਮੈਚ ਵਿੱਚ ਹੁਣ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਭਾਰਤ ਦੇ ਲਗਾਤਾਰ ਚੱਲ ਰਹੇ ਜਿੱਤ ਦੇ ਸਿੱਲਸਲੇ ਨੂੰ ਵੀ ਰੋਕ ਦਿੱਤਾ ਹੈ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ ਵਿੱਚ 273 ਦੌੜਾਂ ਦਾ ਸਕੋਰ ਬਣਾਇਆ ਅਤੇ ਭਾਰਤੀ ਟੀਮ ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਦਿੱਤਾ ਸੀ। ਹਾਲਾਂਕਿ, ਭਾਰਤ ਦੀ ਸ਼ੁਰੂਆਤ ਚੰਗੀ ਰਹੀ ਸੀ। 21 ਦੌੜਾਂ ਦੇ ਸਕੋਰ ‘ਤੇ ਮਯੰਕ ਅਗਰਵਾਲ ਦੇ ਰੂਪ ਵਿੱਚ ਭਾਰਤ ਨੂੰ ਪਹਿਲਾ ਝੱਟਕਾ ਲੱਗਿਆ ਸੀ। ਇਸ ਤੋਂ ਬਾਅਦ ਪ੍ਰਿਥਵੀ ਸ਼ਾਅ 34 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਿਆ।

ਮਯੰਕ ਅਗਰਵਾਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਇਸ ਮੈਚ ਵਿੱਚ ਫਲਾਪ ਸਾਬਿਤ ਹੋਏ ਅਤੇ ਉਹ 15 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਆਏ ਸ਼੍ਰੇਅਸ ਅਈਅਰ ਨੇ ਟੀਮ ਇੰਡੀਆ ਦੀ ਪਾਰੀ ਨੂੰ ਸੰਭਾਲਿਆ ਪਰ ਉਸ ਨੂੰ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ।

ਇਕ ਵਾਰ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਸ ਮੈਚ ਵਿੱਚ 200 ਦੌੜਾਂ ਵੀ ਪਾਰ ਨਹੀਂ ਕਰ ਸਕੇਗੀ। ਪਰ ਫਿਰ ਅੰਤ ਵਿੱਚ ਜਡੇਜਾ ਅਤੇ ਨਵਦੀਪ ਸੈਣੀ ਵਿੱਚਕਾਰ ਸਾਂਝੇਦਾਰੀ ਹੋਈ, ਜਿਸ ਕਾਰਨ ਟੀਮ ਇੰਡੀਆ ਇਸ ਮੈਚ ਵਿੱਚ 251 ਦੌੜਾਂ ਬਣਾ ਸਕੀ। ਇਸ ਮੈਚ ਵਿੱਚ ਟੀਮ ਇੰਡੀਆ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।ਰਵਿੰਦਰਾ ਜਡੇਜਾ ਨੇ 55 ਦੌੜਾਂ ਬਣਾਈਆਂ ਜਦੋਂਕਿ ਸ਼੍ਰੇਅਸ ਅਈਅਰ ਨੇ 52 ਅਤੇ ਨਵਦੀਪ ਸੈਣੀ ਨੇ 45 ਦੌੜਾਂ ਬਣਾਈਆਂ। ਭਾਰਤ ਅਤੇ ਨਿਊਜ਼ੀਲੈਂਡ ਵਿੱਚਾਲੇ ਲੜੀ ਦਾ ਆਖਰੀ ਮੈਚ 11 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਮੈਚ ਵਿੱਚ ਟੀਮ ਇੰਡੀਆ ਵਾਪਸੀ ਕਰਨਾ ਚਾਹੇਗੀ।

Related posts

CDS General Bipin Rawat Funeral : ਪੰਜ ਤੱਤਾਂ ‘ਚ ਵਿਲੀਨ ਹੋਏ ਹਿੰਦੁਸਤਾਨ ਦੇ ਸਪੂਤ, ਦਿੱਤੀ ਗਈ 17 ਤੋਪਾਂ ਦੀ ਸਲਾਮੀ

On Punjab

ਇਤਿਹਾਸ ਸਿਰਜਣ ਤੋਂ ਸਿਰਫ 1 ਵਿਕਟ ਦੂਰ ਲਸਿਥ ਮਲਿੰਗਾ

On Punjab

ਅਵਿਸ਼ੇਕ ਡਾਲਮੀਆ ਬਣੇ ਬੰਗਾਲ ਕ੍ਰਿਕਟ ਐਸੋਸਿਏਸ਼ਨ ਦੇ ਨਵੇਂ ਪ੍ਰਧਾਨ

On Punjab