45.45 F
New York, US
February 4, 2025
PreetNama
ਖਾਸ-ਖਬਰਾਂ/Important News

ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ

: LAC ‘ਤੇ ਤਣਾਅ ਦਰਮਿਆਨ ਭਾਰਤ ਨੇ ਚੀਨ ਤੇ ਬੜਤ ਬਣਾ ਲਈ ਹੈ। ਚੀਨ ਨੂੰ ਭਾਰਤੀ SFF ਕਮਾਂਡੋ਼ਜ਼ ਦੇ ਫੁਰਤੀਲੇ ਐਕਸ਼ਨ ਨਾਲ ਮੂੰਹ ਦੀ ਖਾਣੀ ਪਈ। 40 ਕਿਲੋਮੀਟਰ ਇਲਾਕੇ ‘ਚ ਭਾਰਤੀ ਫੌਜ ਨੇ ਮਜਬੂਤ ਆਧਾਰ ਕਾਇਮ ਕਰ ਲਿਆ ਹੈ। ਚੀਨੀ ਫੌਜ ਪੈਂਗੋਗ-ਤਸੋ ਦੇ ਦੱਖਣ ‘ਚ ਬੜਤ ਬਣਾਉਣਾ ਚਾਹੁੰਦੀ ਸੀ ਪਰ ਭਾਰਤ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਪੂਰਾ ਇਲਾਕਾ ਪਹਾੜੀ ਇਲਾਕਾ ਹੈ ਤੇ ਤਾਜ਼ਾ ਵਿਵਾਦ ਕਰੀਬ 40 ਕਿਲੋਮੀਟਰ ਇਲਾਕੇ ‘ਚ ਫੈਲਿਆ ਹੋਇਆ ਹੈ। ਹੈਲਮੇਟ ਅਤੇ ਬਲੈਟ ਟੌਪ ਪਹਾੜੀ ਜੋ ਬਿਲਕੁਲ ਪੈਂਗੋਂਗ-ਤਸੋ ਲੇਕ ਨਾਲ ਲੱਗਦੀ ਹੈ, ਇੱਥੇ SFF ਕਮਾਂਡੋਜ਼ ਨੇ ਬਾਜ਼ੀ ਪਲਟ ਦਿੱਤੀ।

ਭਾਰਤੀ ਫੌਜ ਨੇ ਚੀਨ ਨੂੰ ਸਿਰਫ਼ ਬਲੈਕ ਟੌਪ ਅਤੇ ਹੈਲਮੇਟ ਪਹਾੜੀਆਂ ਤੋਂ ਨਹੀਂ ਖਦੇੜਿਆਂ ਬਲਕਿ ਪੈਂਗੋਂਗ-ਤਸੋ ਦੇ ਨਾਲ ਲੱਗਦੇ ਹਨਾਨ ਪੋਸਟ ‘ਤੇ ਵੀ ਫੌਜ ਤਾਇਨਾਤ ਕੀਤੀ। ਹਨਾਨ-ਕੋਸਟ ਤਕ ਭਾਰਤੀ ਫੌਜ ਪਹਿਲਾਂ ਪੈਟਰੋਲਿੰਗ ਕਰਦੀ ਸੀ। ਇਸ ਨੂੰ ਪੈਟਰੋਲਿੰਗ-ਪੁਆਇੰਟ ਨੰਬਰ 27 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇ ਕੋਲ ਹੈ ਭਾਰਤੀ ਪਿੰਡ ਥਾਕੂੰਗ ਜਿੱਥੇ ਮਈ ਤਕ ਸੈਲਾਨੀ ਜਾਂਦੇ ਸਨ।

ਭਾਰਤੀ ਫੌਜ ਨੇ ਰੇਚਿਨ ਪਾਸ ਦੱਰੇ ਕੋਲ ਫੌਜ ਤਾਇਨਾਤ ਕੀਤੀ। ਚੀਨ ਇਸ ਨੂੰ ਰੋਕਣ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤ ‘ਚ ਇਸ ਨੂੰ ਪੀਪੀ 31 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤੀ ਫੌਜ ਕਰੀਬ 4 ਕਿਲੋਮੀਟਰ ਅੱਗੇ ਵਧੀ।

ਪੀਪੀ 27 ਤੋਂ ਪੀਪੀ 31 ਤਕ ਦੀ ਦੂਰੀ ਕਰੀਬ 40 ਕਿਲੋਮੀਟਰ ਹੈ। ਹੁਣ ਭਾਰਤੀ ਫੌਜ 40 ਕਿਲੋਮੀਟਰ ‘ਚ ਡੌਮੀਨੇਟ ਕਰ ਰਹੀ ਹੈ। ਚੀਨੀ ਫੌਜ ਦਾ ਤਿੱਬਤ ਇਲਾਕਾ ਹਾਈਵੇਅ, ਮੋਲਡੋ ਸਥਿਤ ਫੌਜੀ ਕੈਂਪ ਅਤੇ ਸਪੂੰਗਰ-ਗੈਰ ਅਤੇ ਝੀਲ ਤਕ ਭਾਰਤੀ ਫੌਜ ਦੀ ਜਦ ‘ਚ ਆ ਚੁੱਕਾ ਹੈ। ਮੋਲਡੋ ‘ਚ ਚੀਨ ਦਾ ਇਕ ਹੈਲੀਪੈਡ ਵੀ ਹੈ। ਜਿਸ ਵਜ੍ਹਾ ਨਾਲ ਚੀਨ ਨੂੰ ਇਹ ਜ਼ਿਆਦਾ ਚੁੱਭ ਰਿਹਾ ਹੈ।

ਹੈਲਮੇਟ ਤੇ ਬਲੈਕ ਟੌਪ ‘ਚ ਕੀ ਹੋਇਆ ?

ਚੀਨ ਦੇ 200-300 ਫੌਜੀਆਂ ਦੀ ਮੂਵਮੈਂਟ ਪਹਾੜੀਆਂ ਦੇ ਆਸਪਾਸ ਦੇਖੀ ਗਈ। ਫੌਜੀ ਹਥਿਆਰ ਤੇ ਟੈਂਟ ਲੈਕੇ ਵਧ ਰਹੇ ਸਨ। ਭਾਰਤੀ ਫੌਜ ਚੌਕੰਨੀ ਸੀ ਇਸ ਲਈ ਚੀਨੀ ਫੌਜੀਆਂ ਤੋਂ ਪਹਿਲਾਂ ਹੀ ਪਹੁੰਚ ਗਈ। ਜਿਸ ਕਾਰਨ ਚੀਨੀ ਫੌਜੀਆਂ ਨੂੰ ਪਿੱਛੇ ਹਟਣਾ ਪਿਆ। ਜੇਕਰ ਚੀਨ ਦੀ ਇਹ ਚਾਲ ਕਾਮਯਾਬ ਹੋ ਜਾਂਦੀ ਤਾਂ ਪੈਂਗੋਂਗ-ਤਸੋ ਤੋਂ ਲੈਕੇ ਚੁਸ਼ੂਲ ਬ੍ਰਿਗੇਡ ਹੈਡਕੁਆਰਟਰ ਤਕ ਇਲਾਕਾ ਚੀਨ ਦੀ ਜਦ ‘ਚ ਆ ਜਾਂਦਾ। ਹਨਾਨ ਕੋਸਟ ਤੋਂ ਲੈਕੇ ਚੁਸ਼ੂਲ ਦੀ ਸੜਕ ‘ਤੇ ਵੀ ਚੀਨੀ ਨਿਗ੍ਹਾ ਰਹਿੰਦੀ।

ਓਧਰ ਸਾਰੇ ਮੁੱਦੇ ਗੱਲਬਾਤ ਨਾਲ ਸੁਲਝਾਉਣ ਲਈ ਤਿਆਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਕਿਹਾ ਕਿ ਭਾਰਤ-ਚੀਨ ਸਰਹੱਦ ਨਿਸਚਿਤ ਕਰਨੀ ਫਿਲਹਾਲ ਬਾਕੀ ਹੈ। ਇਸੇ ਲਈ ਉੱਥੇ ਹਮੇਸ਼ਾਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਮਤਭੇਦ ਨੂੰ ਸੰਘਰਸ਼ ‘ਚ ਤਬਦੀਲ ਹੋਣ ਤੋਂ ਰੋਕਣ ਲਈ ਉਨ੍ਹਾਂ ਦੀ ਅਗਵਾਈ ‘ਚ ਬਣੀ ਸਹਿਮਤੀ ਨੂੰ ਲਾਗੂ ਕਰਨਾ ਚਾਹੀਦਾ ਹੈ। ਵਾਂਗ ਨੇ ਇਹ ਵੀ ਕਿਹਾ ਕਿ ਚੀਨ ਭਾਰਤ ਨਾਲ ਸਾਰੇ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਲਈ ਤਿਆਰ ਹੈ।

Related posts

ਪਾਕਿ ਕਪਤਾਨ ‘ਤੇ ਮਹਿਲਾ ਨੇ ਲਾਏ ਗੰਭੀਰ ਇਲਜ਼ਾਮ, 10 ਸਾਲ ਕਰਦਾ ਰਿਹਾ ਜਿਨਸੀ ਸ਼ੋਸ਼ਣ

On Punjab

Shiv Sena Leader Murder: ਰੀਤੀ ਰਿਵਾਜ ਨਾਲ ਹੋਇਆ ਸੁਧੀਰ ਸੂਰੀ ਦਾ ਸਸਕਾਰ,ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਸਨ ਮੌਜੂਦ

On Punjab

ਅੱਜ ਅੰਮ੍ਰਿਤਸਰ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ, ਏਅਰਪੋਰਟ ਰੋਡ 1 ਵਜੇ ਤੱਕ ਪੂਰੀ ਤਰ੍ਹਾਂ ਰਹੇਗਾ ਬੰਦ

On Punjab