ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਨਾ ਕਰਨ ਨੂੰ ਲੈ ਕੇ ਅਮਰੀਕਾ ‘ਚ ਜੋਅ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਹੋਣ ਲੱਗ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਤੇ ਸਮਰਥਕਾਂ ਸਣੇ ਵੱਖ-ਵੱਖ ਇਲਾਕਿਆਂ ਨੇ ਬਾਇਡਨ ਨੂੰ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਉਨ੍ਹਾਂ ਦੇਸ਼ਾਂ ‘ਚ ਭੇਜਣੀ ਚਾਹੀਦੀ, ਜਿਨ੍ਹਾਂ ਦੇਸ਼ਾਂ ‘ਚ ਕੋਰੋਨਾ ਕਾਲ ਦੇ ਚਲਦਿਆਂ ਹਾਲਾਤ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ। ਅਜਿਹੇ ਸਮੇਂ ‘ਚ ਅਸੀਂ ਵੈਕਸੀਨ ਨੂੰ ਗੋਦਾਮ ‘ਚ ਨਹੀਂ ਰੱਖ ਸਕਦੇ। ਸਾਨੂੰ ਇਸ ਨੂੰ ਉੱਥੇ ਭੇਜਣਾ ਚਾਹੀਦਾ ਹੈ ਜਿੱਥੇ ਉਹ ਲੋਕਾਂ ਦੀ ਜਾਨ ਬਚਾ ਸਕੇ। ਆਲਮੀ ਪੱਧਰ ‘ਤੇ ਵਾਇਰਸ ਦਾ ਕਹਿਰ ਰੋਕਣ ਤੇ ਕੌਮਾਂਤਰੀ ਅਰਥਵਿਵਸਥਾ ਭਾਵ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਸਾਨੂੰ ਪ੍ਰਭਾਵਿਤ ਦੇਸ਼ਾਂ ਨੂੰ ਵੈਕਸੀਨ ਦੇਣਾ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਗੋਦਾਮ ‘ਚ ਹਾਲੇ ਐਸਟਾਜੇਨੇਕਾ ਵੈਕਸੀਨ ਦੀ ਚਾਰ ਕਰੋੜ ਡੋਜ਼ ਪਈ ਹੋਈ ਹੈ। ਇਸ ਸਟਾਕ ਦਾ ਅਸੀਂ ਫਿਲਹਾਲ ਇਸਤੇਮਾਲ ਨਹੀਂ ਕਰ ਰਹੇ ਹਾਂ। ਕੋਰੋਨਾ ਨਾਲ ਲੜਣ ‘ਚ ਮੈਕਸੀਕੋ ਤੇ ਕੈਨੇਡਾ ਦੀ ਅਸੀਂ ਮਦਦ ਵੀ ਕਰ ਚੁੱਕੇ ਹਾਂ।