pak to buy malaysia palm oil: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਆਪਣੇ ਦੇਸ਼ ਦੀ ਆਰਥਿਕ ਸਥਿਤੀ ‘ਚ ਤਾਂ ਸੁਧਾਰ ਨਹੀਂ ਕਰ ਪਾ ਰਹੇ ਪਰ ਹੁਣ ਉਹ ਮਲੇਸ਼ੀਆ ਤੋਂ ਪਾਮ ਆਇਲ ਖਰੀਦ ਕੇ ਭਾਰਤ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨਗੇ । ਇਮਰਾਨ ਖ਼ਾਨ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਪਟਰੀ ‘ਤੇ ਲਿਆਉਣ ਲਈ ਦੂਜੇ ਦੇਸ਼ਾਂ ਤੋਂ ਕਰਜ਼ ਮੰਗਦੇ ਫਿਰ ਰਹੇ ਹਨ ਤੇ ਸਰਕਾਰੀ ਖ਼ਰਚ ਘਟਾਉਣ ਲਈ ਉਨ੍ਹਾਂ ਨੂੰ ਮੱਝਾਂ ਤੱਕ ਵੇਚ ਰਹੇ ਹਨ । ਇਸ ਹਾਲਤ ‘ਚ ਇਮਰਾਨ ਖ਼ਾਨ ਦੇ ਇਸ ਫੈਸਲੇ ਤੋਂ ਪਾਕਿਸਤਾਨ ਬਿਲਕੁੱਲ ਹੀ ਕੰਗਾਲ ਹੋ ਜਾਵੇਗਾ ।
ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਮਲੇਸ਼ੀਆ ਵੱਲੋਂ ਉਲਟ ਬਿਆਨ ਦਿੱਤੇ ਗਏ, ਜਿਸ ਕਰਕੇ ਭਾਰਤ ਨਾਲ ਉਸਦੇ ਰਿਸ਼ਤਿਆਂ ‘ਚ ਖਟਾਸ ਆ ਗਈ ਹੈ। ਭਾਰਤ ਸਰਕਾਰ ਵੱਲੋਂ ਆਪਣੇ ਦੇਸ਼ ਦੇ ਵਪਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਮਲੇਸ਼ੀਆ ਤੋਂ ਪਾਮ ਆਇਲ ਨਾ ਖਰੀਦਣ ਪਰ ਇਸ ਲਈ ਕਿਸੇ ਤਰ੍ਹਾਂ ਦਾ ਰਸਮੀ ਬਿਆਨ ਨਹੀਂ ਜਾਰੀ ਕੀਤਾ ਹੈ । ਉੱਥੇ ਇਮਰਾਨ ਖ਼ਾਨ ਨੇ ਕਸ਼ਮੀਰ ‘ਤੇ ਪਾਕਿਸਤਾਨ ਦਾ ਸਾਥ ਦੇਣ ਲਈ ਮਲੇਸ਼ੀਆ ਦਾ ਧੰਨਵਾਦ ਕੀਤਾ ਹੈ।