ਭਾਰਤ ਦੇ ਤਜਰਬੇਕਾਰ ਗੋਲਫਰ ਅਨਿਰਬਾਨ ਲਾਹਿੜੀ ਛੇ ਓਵਰ 78 ਦੇ ਨਿਰਾਸ਼ਾਜਨਕ ਸਕੋਰ ਨਾਲ ਪੀਜੀਏ ਟੂਰ ‘ਤੇ ਫਾਰਮਰਸ ਇੰਸ਼ੋਰੈਂਸ ਓਪਨ ਦੇ ਦੂਸਰੇ ਦਿਨ ਕਟ ‘ਚ ਐਂਟਰੀ ਕਰਨ ਤੋਂ ਖੁੰਝ ਗਏ। ਲਾਹਿੜੀ ਨੇ ਪਹਿਲੇ ਦਿਨ 68 ਦਾ ਸਕੋਰ ਕੀਤਾ ਸੀ ਪਰ ਦੂਸਰੇ ਦਿਨ ਸੱਤ ਬੋਗੀ ਤੇ ਇਕ ਡਬਲ ਬੋਗੀ ਕੀਤਾ। ਉਨ੍ਹਾਂ ਦਾ ਕੁੱਲ ਸਕੋਰ ਦੋ ਓਵਰ 146 ਰਿਹਾ ਤੇ ਉਹ ਲਗਾਤਾਰ ਦੂਸਰੇ ਹਫਞਤੇ ਕੱਟ ‘ਚ ਪ੍ਰਵੇਸ਼ ਨਹੀਂ ਕਰ ਸਕੇ। ਬਾਰਿਸ਼, ਤੇਜ਼ ਹਵਾਵਾਂ ਤੇ ਫਿਰ ਧੁੱਪ ਵਿਚਾਲੇ ਖੇਡੇ ਗਏ ਮੁਕਾਬਲੇ ‘ਚ ਨਾਰਵੇ ਦੇ ਵਿਕਟਰ ਹੋਵਲੈਂਡ ਨੇ ਇਕ ਸ਼ਾਟ ਦੀ ਲੀਡ ਬਣਾਈ।
ਫਾਈਨਲ ‘ਚ ਤਾਈ ਦਾ ਸਾਹਮਣਾ ਮਾਰਿਨ ਨਾਲ
ਬੈਂਕਾਕ : ਵਿਸ਼ਵ ਨੰਬਰ ਇਕ ਮਹਿਲਾ ਬੈਡਮਿੰਟਨ ਖਿਡਾਰੀ ਤਾਈ ਜੂ ਯਿੰਗ ਦਾ ਸਾਹਮਣਾ ਐਤਵਾਰ ਨੂੰ ਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ ‘ਚ ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ ‘ਚ ਸਪੇਨ ਦੀ ਓਲੰਪਿਕ ਚੈਂਪੀਅਨ ਕੈਰਾਲਿਨਾ ਮਾਰਿਨ ਨਾਲ ਹੋਵੇਗਾ। ਤਾਈ ਨੇ ਸ਼ਨਿਚਰਵਾਰ ਨੰੂ ਸੈਮੀਫਾਈਨਲ ‘ਚ ਦੱਖਣੀ ਕੋਰੀਆ ਦੀ ਐੱਨ ਸੀ ਯੰਗ ਨੂੰ 21-18, 21-12 ਨਾਲ ਹਰਾ ਦਿੱਤਾ ਜਦੋਂਕਿ ਮਾਰਿਨ ਨੇ ਥਾਈਲੈਂਡ ਦੀ ਪੋਰਨਪਾਵੀ ਚੋਚੁਵਾਂਗ ਨੂੰ 21-13, 21-13 ਨਾਲ ਮਾਤ ਦਿੱਤੀ।
ਬੱਤਰਾ ਨੇ ਲਈ ਵੈਕਸੀਨ ਦੀ ਪਹਿਲੀ ਖ਼ੁਰਾਕਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈਓ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਇੱਥੇ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ। ਬੱਤਰਾ ਤੇ ਉਨ੍ਹਾਂ ਦੇ ਪਰਿਵਾਰ ਨੇ ਕੋਵਿਸ਼ੀਲਡ ਵੈਕਸੀਨ ਲਈ। ਬੱਤਰਾ ਨੇ ਜਾਣਕਾਰੀ ਦਿੱਤੀ ਕਿ ਉਹ ਚਾਰ ਹਫ਼ਤੇ ਬਾਅਦ ਵੈਕਸੀਨ ਦੀ ਦੂਜੀ ਖ਼ੁਰਾਕ ਲੈਣਗੇ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਅਸੀਂ ਸਾਰੇ ਪੂਰੀ ਤਰ੍ਹਾਂ ਨਾਲ ਚੰਗਾ ਮਹਿਸੂਸ ਕਰ ਰਹੇ ਹਾਂ ਤੇ ਹੁਣ ਅਸੀਂ ਚਾਰ ਹਫ਼ਤਿਆਂ ਬਾਅਦ ਦੂਸਰੀ ਖ਼ੁਰਾਕ ਲਵਾਂਗੇ।