ਭਾਰਤ ਦੇ ਤਾਮਿਲਨਾਡੂ ਵਿੱਚ ਜਲੀਕੱਟੂ ਨੂੰ ਲੈ ਕੇ ਜਿਸ ਤਰ੍ਹਾਂ ਵਿਵਾਦ ਛਿੜਿਆ ਹੈ, ਉਸੇ ਤਰ੍ਹਾਂ ਸਪੇਨ ਵਿੱਚ ਬਲਦਾਂ ਦੀ ਦੌੜ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਬਲਦਾਂ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ ਜੋ ਰੌਗਟੇ ਖੜ੍ਹੇ ਕਰ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਬਲਦ ਦੌੜ। ਇਸ ਸਾਲ ਸਪੇਨ ਵਿੱਚ ਬਲਦਾਂ ਦੀ ਦੌੜ ਵਿੱਚ 10 ਮੌਤਾਂ ਹੋ ਚੁੱਕੀਆਂ ਹਨ। ਇਸ ਕਾਰਨ ਹੁਣ ਇਸ ‘ਤੇ ਪਾਬੰਦੀ ਲਾਉਣ ਲਈ ਆਵਾਜ਼ ਉਠਾਈ ਜਾ ਰਹੀ ਹੈ। ਸਪੇਨ ਦੇ ਵੈਲੇਂਸੀਆ ‘ਚ ਪ੍ਰੈਕਟਿਸ ਦੌਰਾਨ ਸੱਤ ਲੋਕਾਂ ਦੀ ਮੌਤ ਹੋਣ ਕਾਰਨ ਇਸ ‘ਤੇ ਰੋਕ ਲਗਾਉਣ ਦੀ ਮੰਗ ਉੱਠੀ ਹੈ। ਇੱਥੇ ਹੋਣ ਵਾਲੀ ਦੌੜ ਵਿੱਚ ਲੋਕ ਬਲਦ ਤੋਂ ਵੀ ਅੱਗੇ ਦੌੜਦੇ ਹਨ। ਕਈ ਵਾਰ ਇਸ ਖੇਡ ਵਿਚ ਖ਼ਤਰਨਾਕ ਸੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਕਿਸਮ ਦੀ ਖੇਡ ਵਿੱਚ ਬਲਦ ਜਾਂ ਮੱਝ ਦੇ ਸਿੰਗ ਜ਼ਿਆਦਾਤਰ ਸੱਟ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਦੌੜਦੇ ਸਮੇਂ ਇੱਕ-ਦੂਜੇ ਨੂੰ ਟੱਕਰ ਮਾਰਨ ਨਾਲ ਵੀ ਖਤਰਨਾਕ ਸੱਟਾਂ ਲੱਗਦੀਆਂ ਹਨ। ਇਸ ਵਿੱਚ ਇਨ੍ਹਾਂ ਮੱਝਾਂ ਦੇ ਅੱਗੇ ਭੱਜਣ ਵਾਲੇ ਲੋਕਾਂ ਨੂੰ ਹੀ ਸੱਟ ਨਹੀਂ ਲੱਗਦੀ ਸਗੋਂ ਦਰਸ਼ਕਾਂ ਵਿੱਚ ਮੌਜੂਦ ਲੋਕ ਵੀ ਇਸ ਦਾ ਸ਼ਿਕਾਰ ਹੁੰਦੇ ਹਨ। ਜੇਕਰ ਬਲਦ ਗੁੱਸੇ ਵਿਚ ਹੈ ਤਾਂ ਉਸ ਦਾ ਇਹ ਖਤਰਨਾਕ ਰੂਪ ਕਿਸੇ ਨੂੰ ਵੀ ਡਰਾ ਦਿੰਦਾ ਹੈ। ਸਪੇਨ ਦੀ ਗੱਲ ਕਰੀਏ ਤਾਂ ਕਈ ਦੇਸ਼ਾਂ ਵਾਂਗ ਇੱਥੇ ਵੀ ਇਸ ਖੇਡ ਦੀ ਪੁਰਾਣੀ ਰਵਾਇਤ ਹੈ। ਜ਼ਿਆਦਾਤਰ ਨੌਜਵਾਨ ਅਜਿਹੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
ਸਪੇਨ ਵਿੱਚ ਪ੍ਰੈਕਟਿਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਸੱਤ ਵਿਅਕਤੀਆਂ ਵਿੱਚ ਛੇ ਪੁਰਸ਼ ਤੇ ਇੱਕ ਔਰਤ ਸ਼ਾਮਲ ਹੈ। ਗਰਮੀਆਂ ਦੌਰਾਨ ਸਪੇਨ ਵਿੱਚ ਖੇਡੀ ਜਾਣ ਵਾਲੀ ਇਸ ਖੇਡ ਦਾ ਨਾਮ ਸੈਨ ਫਰਮਿਨ ਫੈਸਟੀਵਲ ਹੈ ਜੋ ਸਪੇਨ ਦੇ ਉੱਤਰ ਵਿੱਚ ਪੈਪਲੋਨਾ ਵਿੱਚ ਕਰਵਾਈ ਜਾਂਦੀ ਹੈ। ਇੱਥੇ ਹੋਣ ਵਾਲੀ ਇਹ ਖੇਡ ਇੱਕ ਭੀੜੀ ਗਲੀ ਵਿੱਚ ਖੇਡੀ ਜਾਂਦੀ ਹੈ, ਜਿੱਥੇ ਕਈ ਬਲਦ ਲੋਕਾਂ ਦੀ ਭੀੜ ਦੇ ਪਿੱਛੇ ਭੱਜਦੇ ਹਨ। ਇੰਡੋਨੇਸ਼ੀਆ ਵਿੱਚ ਵੀ ਇਸੇ ਤਰ੍ਹਾਂ ਦੀ ਦੌੜ ਦਾ ਕਰਵਾਈ ਜਾਂਦੀ ਹੈ। ਇਹ ਸਮਾਗਮ ਜਾਵਾ ਟਾਪੂ ‘ਤੇ ਕਰਵਾਇਆ ਜਾਂਦਾ ਹੈ।