32.63 F
New York, US
February 6, 2025
PreetNama
ਸਮਾਜ/Social

ਭਾਰਤ ਦੇ ਰਣਨੀਤਕ ਕਦਮਾਂ ਨੇ ਚੀਨ ਨੂੰ ਕੀਤਾ ਹੈਰਾਨ, ਸਰਹੱਦੀ ਵਿਵਾਦ ‘ਚ ਬੈਕਫੁੱਟ ‘ਤੇ ਚੀਨ

ਲੱਦਾਖ: ਭਾਰਤ ਤੇ ਚੀਨ ਵਿਚਾਲੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਤੋਂ ਹੀ ਮਾਹੌਲ ਬੇਹੱਦ ਤਣਾਅਪੂਰਨ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਵਿਚਾਲੇ ਜਾਰੀ ਬੈਠਕਾਂ ਤੇ ਚਰਚਾ ਦੇ ਬਾਵਜੂਦ ਸਰਹੱਦੀ ਵਿਵਾਦ ‘ਤੇ ਹਾਲ ਫਿਲਹਾਲ ਚੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਇਸ ਦੌਰਾਨ ਭਾਰਤ ਨੇ ਪੈਂਗੋਂਗ ਤਸੋ ਇਲਾਕੇ ‘ਚ ਆਪਣੀ ਸਥਿਤੀ ਮਜਬੂਤ ਕਰ ਲਈ ਹੈ। ਉੱਪਰੀ ਇਲਾਕਿਆਂ ‘ਚ ਆਪਣੀ ਫੌਜ ਦੀ ਮੌਜੂਦਗੀ ਵਧਾ ਦਿੱਤੀ ਹੈ।

ਇਸ ‘ਤੇ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੇ ਮੁਤਾਬਕ ਕਿਹਾ ਗਿਆ ਹੈ ਕਿ ਰਣਨੀਤਕ ਤੌਰ ‘ਤੇ ਭਾਰਤ ਬਿਹਤਰ ਸਥਿਤੀ ‘ਚ ਹੈ।

LAC ‘ਤੇ ਭਾਰਤ ਨੇ ਚੀਨ ਨੂੰ ਹੈਰਾਨ ਕੀਤਾ-EFSAS

ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਾਈਨ ਆਫ ਐਕਚੂਐਲ ਕੰਟਰੋਲ ਯਾਨੀ LAC ‘ਤੇ ਭਾਰਤ ਨੇ ਚੀਨ ਨੂੰ ਜਿਸ ਤਰ੍ਹਾਂ ਹੈਰਾਨ ਕੀਤਾ ਹੈ ਉਸ ਨਾਲ ਚੀਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਸਥਿਤੀ ਦਾ ਸਾਹਮਣਾ ਕਿਵੇਂ ਕਰੇ। ਦਰਅਸਲ ਭਾਰਤ ਨੇ ਪੈਂਗੋਂਗ ਤਸੋ ਇਲਾਕੇ ਦੇ ਦੱਖਣੀ ਹਿੱਸੇ ‘ਤੇ ਹੀ ਨਹੀਂ ਉੱਤਰੀ ਕਿਨਾਰੇ ‘ਤੇ ਵੀ ਮੌਜੂਦ ਉੱਚੀਆਂ ਪਹਾੜੀਆਂ ‘ਤੇ ਆਪਣੇ ਫੌਜੀ ਤਾਇਨਾਤ ਕਰ ਦਿੱਤੇ ਹਨ ਤੇ ਅਚਾਨਕ ਤੋਂ ਚੀਨ ਨੂੰ ਹੈਰਾਨ ਕਰ ਦਿੱਤਾ ਹੈ।

ਸਾਂਝੇ ਐਗਰੀਮੈਂਟ ‘ਤੇ ਦੋਵਾਂ ਦੇਸ਼ਾਂ ਨੂੰ ਰਾਜ਼ੀ ਹੋਣਾ ਚਾਹੀਦਾ ਹੈ:

EFSAS ਨੇ ਕਿਹਾ ਕਿ ਚੀਨ ਨੇ ਭਾਰਤ-ਚੀਨ LAC ‘ਤੇ ਸਟੇਟਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਗਲਵਾਨ ਘਾਟੀ ‘ਚ ਇਸ ਦੇ ਮੱਦੇਨਜ਼ਰ ਝੜਪ ਵੀ ਹੋਈ। ਜਿਸ ‘ਚ ਦੋਵਾਂ ਪੱਖਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਦੋਵੇਂ ਦੇਸ਼ ਜਦੋਂ ਕਿਸੇ ਸਾਂਝੇ ਐਗਰੀਮੈਂਟ ‘ਤੇ ਰਾਜ਼ੀ ਨਹੀਂ ਹੋ ਜਾਂਦੇ ਤਾਂ ਉਦੋਂ ਤਕ ਸਰਹੱਦ ‘ਤੇ ਸਥਿਤੀ ਤਣਾਅ ਪੂਰਵਕ ਬਣੀ ਰਹੇਗੀ। ਯੂਰਪੀਅਨ ਥਿੰਕ ਟੈਂਕ ਕਹੇ ਜਾਣ ਵਾਲੇ EFSAS ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੀਨ LAC ‘ਤੇ ਭਾਰਤ ਨਾਲ ਵਿਵਾਦ ਨੂੰ ਛੇਤੀ ਨਹੀਂ ਸੁਲਝਾਉਂਦਾ ਤਾਂ ਉਸ ਨੂੰ ਇਸ ਮੋਰਚੇ ‘ਤੇ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।

ਯੂਰਪੀਅਨ ਥਿੰਕ ਟੈਂਕ ਦਾ ਦਾਅਵਾ ਹੈ ਕਿ ਇਸ ਸਮੇਂ ਚੀਨ ਕੌਮਾਂਤਰੀ ਤੌਰ ‘ਤੇ ਬਿਖਰਿਆ ਹੋਇਆ ਹੈ। ਵਿਸ਼ਵ ਦੀਆਂ ਮਹਾਂਸ਼ਕਤੀਆਂ ਨਾਲ ਉਸ ਦੇ ਸਬੰਧ ਚੰਗੇ ਨਹੀਂ ਹਨ। ਦੂਜੇ ਪਾਸੇ ਭਾਰਤ ਦੇ ਸਬੰਧ ਇਸ ਸਮੇਂ ਚੰਗੇ ਦੌਰ ‘ਚ ਹਨ। ਲਿਹਾਜ਼ਾ ਚੀਨ ਨੂੰ ਜ਼ਿਆਦਾ ਸਮਰਥਨ ਨਾ ਮਿਲਣ ਦੇ ਆਸਾਰ ਹਨ।

Tags:

Related posts

Grenade Attack : ਸ੍ਰੀਨਗਰ ਦੇ ਸੰਡੇ ਬਾਜ਼ਾਰ ‘ਚ ਗ੍ਰੇਨੇਡ ਹਮਲਾ, 12 ਤੋਂ ਜ਼ਿਆਦਾ ਲੋਕ ਜ਼ਖ਼ਮੀ Grenade Attack : ਬੀਤੇ ਕੱਲ੍ਹ ਸ੍ਰੀਨਗਰ ਦੇ ਖਾਨਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਕਾਬਲੇ ‘ਚ ਜਵਾਨਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ।

On Punjab

Facebook ‘ਤੇ ਵੱਧ ਰਹੇ ਸੀ ਪਤਨੀ ਦੇ Followers, ਪਤੀ ਨੇ ਉਤਾਰਿਆ ਮੌਤ ਦੇ ਘਾਟ

On Punjab

ਅਡਾਨੀ ਮਾਮਲੇ ਵਿਚ ਵਿਰੋਧ ਜਾਰੀ; ਵਿਰੋਧੀ ਧਿਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

On Punjab