ਨਵੀਂ ਦਿੱਲੀ: ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਪਾਕਿਸਤਾਨ ਨੇ ਜੰਗੀ ਸ਼ਕਤੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਉਹ ਚੀਨ ਤੋਂ ਲੜਾਕੂ ਜਹਾਜ਼ ਖਰੀਦਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਚੀਨ ਤੋਂ ਪੰਜ JF-20 ਲੜਾਕੂ ਜਹਾਜ਼ ਖਰੀਦਣ ਦੀ ਪਹਿਲ ਕੀਤੀ ਹੈ।
ਪਾਕਿਸਤਾਨ ਸਰਕਾਰ ਦੇ ਸੂਤਰਾਂ ਮੁਤਾਬਕ ਚੀਨ ਨੇ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੂੰ ਜੇਐਫ -20 ਲੜਾਕੂ ਜਹਾਜ਼ ਮੁਹੱਈਆ ਕਰਾਉਣ ਦੀ ਪ੍ਰਸਤਾਵ ਦਿੱਤਾ ਸੀ। ਹੁਣ ਪਾਕਿਸਤਾਨ ਸਰਕਾਰ ਨੇ ਚੀਨ ਤੋਂ ਪੰਜ ਜੇਐਫ-20 ਲੜਾਕੂ ਜਹਾਜ਼ ਖਰੀਦਣ ਦੀ ਪਹਿਲ ਕੀਤੀ ਹੈ।
ਇਸ ਦੇ ਨਾਲ ਹੀ ਜੇਕਰ ਸੂਤਰਾਂ ਦੀਆਂ ਮੰਨੀਏ ਤਾਂ ਹੁਣ ਤੱਕ ਚੀਨ ਤੋਂ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਕੀਮਤ ਅੜਿੱਕਾ ਬਣ ਰਹੀ ਸੀ। ਜਿੰਨੀ ਕੀਮਤ ਚੀਨ ਮੰਗ ਰਿਹਾ ਸੀ, ਉਹ ਪਾਕਿਸਤਾਨ ਸਰਕਾਰ ਲਈ ਬਹੁਤ ਜ਼ਿਆਦਾ ਸੀ ਪਰ ਫਰਾਂਸ ਤੋਂ ਰਾਫੇਲ ਸਕੁਐਡ ਦੇ ਭਾਰਤ ਆਉਣ ਤੋਂ ਬਾਅਦ ਪਾਕਿਸਤਾਨ ਨੇ ਇਨ੍ਹਾਂ ਫਾਈਟਰ ਜੈਟਸ ਨੂੰ ਮੁੜ ਖਰੀਦਣ ਲਈ ਚੀਨ ਨਾਲ ਸੰਪਰਕ ਕੀਤਾ ਹੈ।ਭਾਰਤ ਦੀ ਤੁਲਨਾ ਵਿੱਚ ਪਾਕਿਸਤਾਨ ਦੌੜ ਵਿੱਚ ਨਹੀਂ:
ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਹਵਾਈ ਸੈਨਾ ਨੇ ਰਾਫੇਲ, ਚਿਨੁਕ, ਅਪਾਚੇ ਵਰਗੀਆਂ ਆਧੁਨਿਕ ਮਸ਼ੀਨਾਂ ਨੂੰ ਬੇੜੇ ਵਿੱਚ ਸ਼ਾਮਲ ਕਰਕੇ ਆਪਣੀ ਤਾਕਤ ਵਧਾਈ ਹੈ। ਹੁਣ ਪਾਕਿਸਤਾਨੀ ਹਵਾਈ ਸੈਨਾ ਭਾਰਤ ਵਿਰੁੱਧ ਦੌੜ ਵਿੱਚ ਨਹੀਂ। ਪਾਕਿਸਤਾਨ ਪੰਜ ਜਹਾਜ਼ ਖਰੀਦ ਕੇ ਰਾਫੇਲ ਨਾਲ ਮੁਕਾਬਲਾ ਨਹੀਂ ਕਰ ਸਕਦਾ। ਇਹ ਕਿਹਾ ਜਾ ਰਿਹਾ ਹੈ ਕਿ ਜੇ-20 ਲੜਾਕੂ ਜਹਾਜ਼ ਰਾਫੇਲ ਦੇ ਅੱਗੇ ਨਹੀਂ ਟਿੱਕ ਸਕਦਾ। ਤੁਸੀਂ ਆਪ ਹੀ ਜਾਣ ਲਿਓ ਕਿਉਂ:-
* ਰਾਫੇਲ ਇੱਕ ਉਡਾਣ ‘ਚ ਇੱਕੋ ਸਮੇਂ ਚਾਰ ਮਿਸ਼ਨ ਨੂੰ ਅੰਜਾਮ ਦੇ ਸਕਦਾ ਹੈ ਜਦਕਿ ਜੇ-20 ਮਲਟੀ ਮਿਸ਼ਨ ਕਰਨ ‘ਚ ਅਸਫਲ ਹੈ।
* ਰਾਫੇਲ ਕੋਲ ਆਧੁਨਿਕ AESA ਰਡਾਰ ਹੈ।
* J-20 ‘ਚ ਲਗਿਆ AESA ਰਡਾਰ ਪੁਰਾਣਾ ਹੈ।
* ਰਾਫੇਲ ਤੇ ਜੇ -20 ਦੋਵੇਂ ਮਲਟੀ ਰੋਲ ਫਾਈਟਰ ਹੈ। ਇਸ ਕੈਟਾਗਿਰੀ ‘ਚ ਰਾਫੇਲ ਅਤੇ ਜੇ-20 ਦਾ ਮੁਕਾਬਲਾ ਹੋ ਸਕਦਾ ਹੈ।
* ਸਭ ਤੋਂ ਵੱਡੀ ਗੱਲ ਇਹ ਹੈ ਕਿ 16 ਸਾਲ ਪਹਿਲਾਂ ਬਣਾਈ ਗਈ ਰਾਫੇਲ ਨੇ ਕਈ ਲੜਾਈਆਂ ‘ਚ ਅਹਿਮ ਭੂਮਿਕਾ ਨਿਭਾਈ ਹੈ।