PreetNama
ਖੇਡ-ਜਗਤ/Sports News

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

ਓਲੰਪਿਕ ’ਚ ਭਾਰਤ ਲਈ ਨਿੱਜੀ ਤੌਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਇਕਲੌਤੇ ਖਿਡਾਰੀ ਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟੋਕੀਓ ਓਲੰਪਿਕ ’ਚ ਮੈਡਲਾਂ ਦੇ ਮਾਮਲੇ ’ਚ ਦੇਸ਼ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਹਰ ਖਿਡਾਰੀ ਨੂੰ ਮੈਡਲ ਦੀ ਉਮੀਦ ਕਰਨੀ ਚਾਹੀਦੀ ਹੈ। ਇਨ੍ਹਾਂ ਖੇਡਾਂ ’ਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2012 ’ਚ ਲੰਡਨ ’ਚ ਜਿੱਤੇ ਗਏ ਛੇ ਮੈਡਲ ਹਨ। ਬਿੰਦਰਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਕਾਰਨ ਮੁਸ਼ਕਲ ਸਮੇਂ ’ਚ ਵੀ ਟੋਕੀਓ ਓਲੰਪਿਕ ’ਚ ਅਸੀਂ ਮੈਡਲਾਂ ਦੇ ਮਾਮਲੇ ’ਚ ਸਰਬੋਤਮ ਪ੍ਰਦਰਸ਼ਨ ਕਰ ਸਕਦੇ ਹਾਂ। ਉਨ੍ਹਾਂ ਨੂੰ ਜਾਪਾਨ ਦੀ ਰਾਜਧਾਨੀ ’ਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

Related posts

ਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡ

On Punjab

Tokyo Olympics 2020 : ਮਹਿਲਾ ਹਾਕੀ ਟੀਮ ਨੇ ਰੋਮਾਂਚਕ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ, ਪਹਿਲੀ ਵਾਰ ਸੈਮੀਫਾਈਨਲ ‘ਚ ਪੁੱਜਾ ਭਾਰਤ

On Punjab

ਟੀ-20 ਮੁਕਾਬਲੇ ਲਈ ਚੰਡੀਗੜ੍ਹ ਪਹੁੰਚਣਗੀਆਂ ਇੰਡੀਆ ਤੇ ਸਾਉਥ ਅਫਰੀਕਾ ਦੀ ਕ੍ਰਿਕਟ ਟੀਮਾਂ

On Punjab