ਵਾਸ਼ਿੰਗਟਨ: 24 ਫਰਵਰੀ ਨੂੰ ਭਾਰਤ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਹੋਏ ਸੌਦੇ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਭਾਰਤ ਜਾ ਰਹੇ ਹਾਂ ਅਤੇ ਅਸੀਂ ਉੱਥੇ ‘ਬੇਮਿਸਾਲ’ ਵਪਾਰ ਸਮਝੌਤਾ ਕਰ ਸਕਦੇ ਹਾਂ। ਤਿੰਨ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਭਾਰਤ ਦੌਰੇ ਨੂੰ ਲੈ ਕੇ ਕੋਈ ਵੱਡਾ ਸਮਝੌਤਾ ਨਹੀਂ ਕਰੇਗਾ।
ਡੋਨਾਲਡ ਟਰੰਪ ਨੇ ਲਾਸ ਵੇਗਾਸ ‘ਚ ‘ਹੋਪ ਫ਼ਾਰ ਪ੍ਰਿਜ਼ਨਰਸ ਗ੍ਰੈਜੁਏਸ਼ਨ ਸੇਰਮਨੀ’ ਪ੍ਰੋਗਰਾਮ ਦੀ ਸ਼ੁਰੂਆਤ ‘ਚ ਕਿਹਾ, “ਅਸੀਂ ਭਾਰਤ ਜਾ ਰਹੇ ਹਾਂ ਅਤੇ ਅਸੀਂ ਉੱਥੇ ਇੱਕ ਬੇਮਿਸਾਲ ਵਪਾਰ ਸਮਝੌਤਾ ਕਰ ਸਕਦੇ ਹਾਂ।” ਇਸ ਮੁਲਾਕਾਤ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਅਤੇ ਅਮਰੀਕਾ ਵੱਡੇ ਵਪਾਰ ਸਮਝੌਤੇ ਵੱਲ ਵਧ ਰਿਹਾ ਹੈ।
ਹਾਲਾਂਕਿ, ਟਰੰਪ ਨੇ ਆਪਣੇ ਸੰਬੋਧਨ ਵਿਚ ਸੰਕੇਤ ਦਿੱਤਾ ਕਿ ਜੇ ਸਮਝੌਤਾ ਅਮਰੀਕਾ ਦੇ ਅਨੁਸਾਰ ਨਹੀਂ ਹੁੰਦਾ ਤਾਂ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਟਰੰਪ ਨੇ ਕਿਹਾ, “ਅਸੀਂ ਸਿਰਫ ਉਦੋਂ ਹੀ ਸਮਝੌਤਾ ਕਰਾਂਗੇ ਜਦੋਂ ਇਹ ਚੰਗਾ ਰਹੇਗਾ ਕਿਉਂਕਿ ਅਸੀਂ ਅਮਰੀਕਾ ਨੂੰ ਪਹਿਲੇ ਸਥਾਨ ‘ਤੇ ਰੱਖ ਰਹੇ ਹਾਂ। ਭਾਵੇਂ ਲੋਕ ਇਸ ਨੂੰ ਪਸੰਦ ਕਰਨ ਜਾਂ ਨਹੀਂ।” ਭਾਰਤ ਅਤੇ ਅਮਰੀਕਾ ਦਰਮਿਆਨ ਵਸਤਾਂ ਅਤੇ ਸੇਵਾਵਾਂ ਦਾ ਵਪਾਰ ਅਮਰੀਕਾ ਦੇ ਵਿਸ਼ਵਵਿਆਪੀ ਵਪਾਰ ਦਾ ਤਿੰਨ ਪ੍ਰਤੀਸ਼ਤ ਹੈ।
ਕੀ ਆਪਣਾ ਬਿਆਨ ਤੋਂ ਪਲਟੇ ਟਰੰਪ?
ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਮੀਡੀਆ ਨੂੰ ਕਿਹਾ, “ਅਸੀਂ ਭਾਰਤ ਨਾਲ ਵਪਾਰਕ ਸੌਦਾ ਕਰ ਸਕਦੇ ਹਾਂ। ਪਰ ਭਾਰਤ ਦੇ ਦੌਰੇ ‘ਤੇ ਕੋਈ ਵੱਡੀ ਡੀਲ ਨਹੀਂ ਹੋਵੇਗੀ।”
ਸਬੰਧਤ ਖ਼ਬਰਾਂ
5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ, ਕੀ 26/11 ਦੁਹਰਾਉਣ ਦੀ ਹੋ ਰਹੀ ਸਾਜਿਸ਼?
5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ, ਕੀ 26/11 ਦੁਹਰਾਉਣ ਦੀ ਹੋ ਰਹੀ ਸਾਜਿਸ਼?
ਟਰੰਪ ਦੀ ਸਖਤੀ ਮਗਰੋਂ ਭਾਰਤੀਆਂ ਦੇ ਫਿੱਟ ਬੈਠਿਆ ਕੈਨੇਡਾ, ਪਿਛਲੇ ਸਾਲ ਪੀਆਰ ਲੈਣ ਵਾਲਿਆਂ ਦੀ ਗਿਣਤੀ ‘ਚ 105 ਪ੍ਰਤੀਸ਼ਤ ਵਾਧਾ
ਟਰੰਪ ਦੀ ਸਖਤੀ ਮਗਰੋਂ ਭਾਰਤੀਆਂ ਦੇ ਫਿੱਟ ਬੈਠਿਆ ਕੈਨੇਡਾ, ਪਿਛਲੇ ਸਾਲ ਪੀਆਰ ਲੈਣ ਵਾਲਿਆਂ ਦੀ ਗਿਣਤੀ ‘ਚ 105 ਪ੍ਰਤੀਸ਼ਤ ਵਾਧਾ
ਕੋਰੋਨਾਵਾਇਰਸ ਦਾ ਕਹਿਰ ਬੇਲਗਾਮ, 2112 ਲੋਕਾਂ ਦੀ ਮੌਤ, ਹੁਣ ਵਿਗਿਆਨੀਆਂ ਨੇ ਲੱਭਿਆ ਤੋੜ
ਕੋਰੋਨਾਵਾਇਰਸ ਦਾ ਕਹਿਰ ਬੇਲਗਾਮ, 2112 ਲੋਕਾਂ ਦੀ ਮੌਤ, ਹੁਣ ਵਿਗਿਆਨੀਆਂ ਨੇ ਲੱਭਿਆ ਤੋੜ
ਚੰਡੀਗੜ੍ਹ ਤੋਂ ਗੋਆ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, 3 ਘੰਟੇ ‘ਚ ਪੂਰਾ ਹੋਵੇਗਾ ਸਫਰ
ਚੰਡੀਗੜ੍ਹ ਤੋਂ ਗੋਆ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, 3 ਘੰਟੇ ‘ਚ ਪੂਰਾ ਹੋਵੇਗਾ ਸਫਰ
ਚੋਰੀ ਦੇ ਇਲਜ਼ਾਮ ‘ਚ ਦੋ ਦਲਿਤ ਭਰਾਵਾਂ ‘ਤੇ ਅੰਨ੍ਹਾ ਤਸ਼ੱਦਦ, ਪ੍ਰਾਈਵੇਟ ਪਾਰਟ ‘ਚ ਪਾਇਆ ਪੈਟਰੋਲ, ਵੀਡੀਓ ਵਾਇਰਲ