41.74 F
New York, US
March 15, 2025
PreetNama
ਸਮਾਜ/Social

ਭਾਰਤ ਨੂੰ ਮਿਲੀ ਇੱਕ ਹੋਰ ਕਾਮਯਾਬੀ, ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਵਧਾਈ ਦਿੱਤੀ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਦੱਸ ਦਈਏ ਕਿ ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਬੁੱਧਵਾਰ ਨੂੰ ਉੜੀਸਾ ਦੇ ਬਾਲਾਸੌਰ ਵਿੱਚ ਸਫਲਤਾਪੂਰਵਕ ਟੈਸਟ ਕੀਤਾ ਗਿਆ। ਇਹ ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ। ਡੀਆਰਡੀਓ ਨੇ ਆਪਣੇ ਪੀਜੇ-10 ਪ੍ਰਾਜੈਕਟ ਤਹਿਤ ਇਹ ਪ੍ਰੀਖਿਆ ਕੀਤੀ ਹੈ। ਇਸ ਪ੍ਰੀਖਣ ਲਈ ਮਜ਼ਾਈਲ ਨੂੰ ਦੇਸੀ ਬੂਸਟਰ ਦੇ ਟੀਚੇ ‘ਤੇ ਦਾਗਿਆ ਗਿਆ। ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ ਦੇ ਐਕਸਟੈਂਡਡ ਰੇਂਜ ਵਰਜਨ ਦਾ ਇਹ ਦੂਜਾ ਸਫਲ ਪ੍ਰੀਖਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕੀਤੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿਚ 290 ਕਿਲੋਮੀਟਰ ਦੀ ਦੂਰੀ ਵਾਲੀ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ। ਬ੍ਰਹਮੋਸ ਦਾ ਨਵਾਂ ਸੰਸਕਰਣ ਭਾਰਤ ਵਿਚ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਪ੍ਰੋਪਲੇਸ਼ਨ ਪ੍ਰਣਾਲੀ, ਏਅਰਫ੍ਰੇਮ, ਬਿਜਲੀ ਸਪਲਾਈ ਤੇ ਕਈ ਮਹੱਤਵਪੂਰਨ ਉਪਕਰਨ ਸ਼ਾਮਲ ਹਨ। ਬ੍ਰਹਮੋਸ ਨੂੰ ਭਾਰਤ ਦੇ ਡੀਆਰਡੀਓ ਤੇ ਰੂਸ ਦੇ ਐਨਪੀਓਐਮ ਨੇ ਸਾਂਝੇ ਤੌਰ ‘ਤੇ ਵਿਕਸਤ ਕੀਤਾ ਹੈ। ਬ੍ਰਹਮੌਸ ਦੁਨੀਆ ਦੀ ਇਕੋ ਕਿਸਮ ਦੀ ਕਰੂਜ਼ ਮਿਜ਼ਾਈਲ ਹੈ ਜੋ ਸੁਪਰਸੋਨਿਕ ਸਪੀਡ ਨਾਲ ਦਾਗੀ ਜਾ ਸਕਦੀ ਹੈ। ਭਾਰਤੀ ਸੈਨਾ ਦੇ ਤਿੰਨਾਂ ਹਿੱਸਿਆਂ ਲਈ ਬ੍ਰਾਹਮਸ ਮਿਜ਼ਾਈਲ ਦੇ ਵੱਖ-ਵੱਖ ਵਰਜਨ ਬਣਾਏ ਗਏ ਹਨ।

Related posts

ਤੁਹਾਡੇ ਕੋਲ ਸਿੱਧੂ ਹੈ, ਸਾਡੇ ਕੋਲ ਸਭ ਤੋਂ ਤੇਜ਼ ਵਧਦਾ ਅਰਥਚਾਰਾ

On Punjab

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਦੋ ਗੈਂਗਸਟਰਾਂ ਨਾਲ ਬਠਿੰਡਾ ਜੇਲ੍ਹ ‘ਚ ਕੁੱਟਮਾਰ, 10 ਦਿਨ ਪਹਿਲਾਂ ਸਾਰਜ ਸੰਧੂ ਤੇ ਸਾਗਰ ਨਾਲ ਹੋਇਆ ਸੀ ਝਗੜਾ

On Punjab

ਸਾਡਾ ਮਕਸਦ ਦੇਸ਼ ਭਰ ’ਚ ਪਿਆਰ ਦੀ ਆਵਾਜ਼ ਪਹੁੰਚਾਉਣਾ: ਰਾਹੁਲ ਕਾਂਗਰਸ ਨੇ ਭਾਰਤ ਜੋੜੋ ਯਾਤਰਾ ਨੂੰ ਦੇਸ਼ ਦੀ ਸਿਆਸਤ ’ਚ ਤਬਦੀਲੀ ਦੀ ਸ਼ੁਰੂਆਤ ਦੱਸਿਆ

On Punjab