ਮੈਲਬਰਨ-ਜਸਪ੍ਰੀਤ ਬੁਮਰਾਹ ਚੰਗੀ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਟੈਸਟ ਮੈਚ ਦੇ ਦੂਜੇ ਦਿਨ ਆਸਟਰੇਲੀਆ ਨੂੰ ਆਪਣੀ ਪਹਿਲੀ ਪਾਰੀ ’ਚ 474 ਦੌੜਾਂ ’ਤੇ ਆਊਟ ਕਰ ਦਿੱਤਾ।
ਭਾਰਤ ਦਾ ਟੀਚਾ ਆਸਟ੍ਰੇਲੀਆ ਦੀ ਪਾਰੀ ਨੂੰ ਜਲਦੀ ਸਮੇਟਣਾ ਸੀ ਪਰ ਇਸ ਦੌਰਾਨ ਸਟੀਵ ਸਮਿਥ ਨੇ 34ਵਾਂ ਟੈਸਟ ਸੈਂਕੜਾ ਜੜਿਆ ਅਤੇ ਸ਼ਾਨਦਾਰ 140 ਦੌੜਾਂ ਬਣਾਈਆਂ। ਦੁਪਹਿਰ ਦੇ ਖਾਣੇ ਤੋਂ ਬਾਅਦ ਭਾਰਤ ਨੂੰ ਕੁਝ ਰਾਹਤ ਮਿਲੀ ਕਿਉਂਕਿ ਮਿਸ਼ੇਲ ਸਟਾਰਕ ਨੂੰ ਰਵਿੰਦਰ ਜਡੇਜਾ ਨੇ ਆਉਟ ਕਰ ਲਿਆ।