International news ਸੰਯੁਕਤ ਰਾਸ਼ਟਰ (ਪੀਟੀਆਈ) : ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਕਰਤਾਰਪੁਰ ਸਾਹਿਬ ਮਾਮਲੇ ਵਿਚ ਘੇਰਿਆ ਅਤੇ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਗ਼ੈਰ-ਸਿੱਖਾਂ ਨੂੰ ਸੌਂਪਣ ‘ਤੇ ਸਖ਼ਤ ਝਾੜ ਪਾਈ। ਭਾਰਤ ਨੇ ਕਿਹਾ ਹੈ ਕਿ ਇਹ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੇ ਪ੍ਰਸਤਾਵ ਦਾ ਸਿੱਧਾ ਉਲੰਘਣ ਹੈ। ਪਾਕਿਸਤਾਨ ਨੇ ਸਿੱਖਾਂ ਦੀ ਧਾਰਮਿਕ ਭਾਵਨਾ, ਆਜ਼ਾਦੀ ਅਤੇ ਸੁਰੱਖਿਆ ‘ਤੇ ਸਿੱਧਾ ਹਮਲਾ ਕੀਤਾ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪ੍ਰਥਮ ਸਕੱਤਰ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਸੀ।ਨਵੰਬਰ ਮਹੀਨੇ ਵਿਚ ਹੀ ਇਸ ਦਾ ਪ੍ਰਬੰਧ ਗ਼ੈਰ-ਸਿੱਖ ਇਵੈਕਿਊ ਟਰੱਸਟ ਪ੍ਰਰਾਪਰਟੀ ਬੋਰਡ ਨੂੰ ਸੌਂਪ ਦਿੱਤਾ ਗਿਆ ਹੈ। ਇਹ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਦਾ ਮਾਮਲਾ ਹੈ ਅਤੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਉਲੰਘਣਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਵਿਚ ਕਰਤਾਰਪੁਰ ਸਾਹਿਬ ਦੇ ਸੰਦਰਭ ਵਿਚ ਹੀ ਪਹਿਲੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਸ ਲਾਂਘੇ ਦੇ ਮਾਧਿਅਮ ਨਾਲ ਪਰਸਪਰ ਆਪਸੀ ਧਾਰਮਿਕ ਅਤੇ ਸੰਸਕ੍ਰਿਤਕ ਸੰਵਾਦ ਅਤੇ ਸਮਝ ਨੂੰ ਵਧਾਇਆ ਜਾ ਸਕੇਗਾ। ਇਸ ਨਾਲ ਭਾਈਚਾਰੇ ਦਾ ਮਾਹੌਲ ਬਣੇਗਾ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਵੀ ਕੀਤੀ ਸੀ। ਹੁਣ ਪਾਕਿਸਤਾਨ ਹੀਇਨ੍ਹਾਂ ਸਬੰਧਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦਾ ਯਤਨ ਕਰ ਰਿਹਾ ਹੈ। ਭਾਰਤ ਨੇ ਨਵੰਬਰ ਮਹੀਨੇ ਵਿਚ ਹੀ ਪਾਕਿਸਤਾਨ ਦੀ ਇਸ ਕਰਤੂਤ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਇਹ ਇਕ ਤਰਫ਼ਾ ਫ਼ੈਸਲਾ ਨਿੰਦਣਯੋਗ ਹੈ। ਪਾਕਿਸਤਾਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।