PreetNama
ਰਾਜਨੀਤੀ/Politics

ਭਾਰਤ ਨੇ ਚੀਨ ਦੇ ਦੁਨੀਆ ‘ਚ ਪਹਿਲਾਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ ਨੂੰ ਕੀਤਾ ਖਾਰਜ, ਜਾਣੋ ਕੀ ਕਿਹਾ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਚੀਨ ਵੱਲੋਂ ਕੀਤੇ ਗਏ ਦਾਅਵੇ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ, ਜਿਸ ਦੇ ਆਧਾਰ ‘ਤੇ ਚੀਨ ਦੇ ਦਾਅਵੇ ਦਾ ਸਮਰਥਨ ਕੀਤਾ ਜਾਵੇ ਜਿਸ ਵਿਚ ਉਸ ਨੇ ਕਿਹਾ ਸੀ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਪਹਿਲਾਂ ਤੋਂ ਹੀ ਸੀ। ਹਰਸ਼ਵਰਧਨ ਨੇ ‘ਸੰਡੇ ਸੰਵਾਦ’ ਪ੍ਰੋਗਰਾਮ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਚੀਨ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਪਹਿਲਾਂ ਤੋਂ ਹੀ ਸੀ।’ ਹਾਲਾਂਕਿ, ਇਸ ਦਾਅਵੇ ‘ਤੇ ਹਰਸ਼ਵਰਧਨ ਨੇ ਕਈ ਸਵਾਲ ਉਠਾਏ ਤੇ ਇਸ ਨੂੰ ਖਾਰਜ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਚੀਨ ਦੇ ਦਾਅਵੇ ਨੂੰ ਮੰਨਣ ਲਈ ਹਾਲੇ ਤਕ ਕੋਈ ਠੋਸ ਸਬੂਤ ਨਹੀਂ ਹੈ। ਉਨ੍ਹਾਂ ਐਤਵਾਰ ਨੂੰ ਛੇਵੇਂ ਐਪੀਸੋਡ ‘ਚ ਕਈ ਜਗਿਆਸੂ ਸੋਸ਼ਲ ਮੀਡੀਆ ‘ਤੇ ਕਈ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਚੀਨ ਦੇ ਦਾਅਵੇ ‘ਤੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਇਸ ਬਾਰੇ ਹਾਲੇ ਤਕ ਅਜਿਹਾ ਕੋਈ ਵੀ ਪ੍ਰਮਾਣ ਉਪਲਬਧ ਨਹੀਂ ਹੈ। ਇਸ ਲਈ, ਚੀਨ ਦੇ ਵੁਹਾਨ ਤੋਂ ਹੀ ਸਭ ਤੋਂ ਪਹਿਲਾਂ COVID-19 ਦੇ ਕਹਿਰ ਨੂੰ ਦੁਨੀਆ ਭਰ ‘ਚ ਫੈਲਦਿਆਂ ਦੇਖਿਆ ਗਿਆ।
ਪਿਛਲੇ ਸਾਲ 31 ਦਸੰਬਰ ਨੂੰ ਚੀਨ ‘ਚ ਡਬਲਯੂਐੱਚਓ ਦੇ ਦਫ਼ਤਰ ਨੇ ਵੁਹਾਨ ‘ਚ ਇਸ ਨੂੰ ਇਕ ‘ਵਾਇਰਲ ਨਿਮੋਨੀਆ’ ਦੇ ਮਾਮਲਿਆਂ ਦੇ ਰੂਪ ‘ਚ ਮੀਡੀਆ ਨੂੰ ਜਾਣਕਾਰੀ ਦਿੱਤੀ। ਫਿਰ 9 ਜਨਵਰੀ ਨੂੰ ਡਬਲਯੂਐੱਚਓ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਨਿਰਧਾਰਤ ਕੀਤਾ ਹੈ ਕਿ ਪ੍ਰਕੋਪ ਇਕ ਨੋਵਲ ਕੋਰੋਨਾ ਵਾਇਰਸ ਮੰਨਿਆ ਜਾਵੇ। ਬਾਅਦ ਵਿਚ 11 ਫਰਵਰੀ ਨੂੰ, ਸੰਗਠਨ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਦਾ ਨਾਂ ਹੁਣ COVID-19 ਹੋਵੇਗਾ।
Also Read

Related posts

ਰਾਹੁਲ ਗਾਂਧੀ ਹੁਣ ਸਾਈਕਲ ’ਤੇ ਪਹੁੰਚੇ ਸੰਸਦ ਭਵਨ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

On Punjab

ਜੇਲ੍ਹ ‘ਚ ਰਾਮ ਰਹੀਮ ਨੂੰ ਜਾਨ ਦਾ ਖ਼ਤਰਾ? ਤਿੰਨ ਜਾਨਲੇਵਾ ਹਮਲੇ !

On Punjab

PM ਮੋਦੀ ਦੇ ਜਨਮ ਦਿਨ ‘ਤੇ ਗੋਆ ਦਾ ਰਾਜ ਭਵਨ ਦੇਵੇਗਾ ਮਰੀਜ਼ਾਂ ਨੂੰ ਆਰਥਿਕ ਮਦਦ, ਇਕ ਸਾਲ ਤਕ ਚੱਲੇਗੀ ਇਹ ਮੁਹਿੰਮ

On Punjab