India beat Bangladesh 2nd test : ਕੋਲਕਾਤਾ: ਭਾਰਤ ਨੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵੀ ਜਿੱਤ ਲਿਆ ਹੈ । ਇਹ ਮੈਚ ਡੇ-ਨਾਈਟ ਸੀ । ਇਸ ਮੁਕਾਬਲੇ ਨੂੰ ਜਿੱਤਦਿਆਂ ਹੀ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਤੇ ਕਬਜ਼ਾ ਕਰ ਲਿਆ । ਦੂਜੇ ਟੈਸਟ ਦੇ ਤੀਜੇ ਦਿਨ ਬੰਗਲਾਦੇਸ਼ ਨੇ 6 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ । ਖੇਡ ਦੀ ਸ਼ੁਰੂਆਤ ਵਿੱਚ ਬੰਗਲਾਦੇਸ਼ ਨੂੰ 7ਵਾਂ ਝਟਕਾ ਉਸ ਸਮੇਂ ਲੱਗਿਆ ਜਦੋਂ ਇਬਾਦਤ ਹੁਸੈਨ 0 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ । ਇਸ ਤੋਂ ਬਾਅਦ ਬੰਗਲਾਦੇਸ਼ ਨੂੰ ਮੁਸ਼ਫਿਕੁਰ ਰਹੀਮ ਦੇ ਰੂਪ ਵਿੱਚ ਅੱਠਵਾਂ ਝਟਕਾ ਲੱਗਿਆ. ਮੁਸ਼ਫਿਕੁਰ ਰਹੀਮ 74 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ ।
ਦਰਅਸਲ, ਟੈਸਟ ਦੇ ਦੂਜੇ ਦਿਨ ਦੇ ਅੰਤ ਤੱਕ ਬੰਗਲਾਦੇਸ਼ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾ ਲਈਆਂ ਸਨ । ਮੁਸ਼ਫਿਕੁਰ ਅਜੇਤੂ ਪਰਤ ਗਏ, ਪਰ ਦਿਨ ਦੀ ਆਖ਼ਰੀ ਗੇਂਦ ਉੱਤੇ ਉਮੇਸ਼ ਯਾਦਵ ਨੇ ਤੈਜੁਲ ਇਸਲਾਮ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ । ਇਸ਼ਾਂਤ ਨੇ ਦੂਜੀ ਪਾਰੀ ਵਿੱਚ ਚਾਰ ਅਤੇ ਉਮੇਸ਼ ਯਾਦਵ ਨੇ ਦੋ ਵਿਕਟਾਂ ਲਈਆਂ ।
ਜ਼ਿਕਰਯੋਗ ਹੈ ਕਿ ਭਾਰਤ ਨੇ ਬੰਗਲਾਦੇਸ਼ ਦੇ 106 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 347 ਦੌੜਾਂ ਬਣਾਈਆਂ । ਜਿਸ ਕਾਰਨ ਭਾਰਤ ਨੂੰ ਪਹਿਲੀ ਪਾਰੀ ਵਿੱਚ 241 ਦੌੜਾਂ ਦੀ ਬੜ੍ਹਤ ਮਿਲੀ ਹੈ । ਇਸ ਮੁਕਾਬਲੇ ਦੌਰਾਨ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 136 ਦੌੜਾਂ ਬਣਾਈਆਂ ਤੇ ਟੈਸਟ ਕਰੀਅਰ ਦਾ ਆਪਣਾ 27ਵਾਂ ਸੈਂਕੜਾ ਪੂਰਾ ਕੀਤਾ । ਕੋਹਲੀ ਤੋਂ ਇਲਾਵਾ ਇਸ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਨੇ 55 ਤੇ ਅਜਿੰਕਯ ਰਹਾਨੇ 51 ਦੌੜਾਂ ਦਾ ਯੋਗਦਾਨ ਦਿੱਤਾ । ਬੰਗਲਾਦੇਸ਼ ਵਲੋਂ ਗੇਂਦਬਾਜ਼ੀ ਕਰਦੇ ਹੋਏ ਇਬਾਦਤ ਹੁਸੈਨ ਤੇ ਅਲ ਹਸੀਨ ਤੇ ਅਲ ਅਮੀਲ ਹੁਸੈਨ ਨੇ 3-3 ਵਿਕਟਾਂ ਹਾਸਿਲ ਕੀਤੀਆਂ ।
ਇਸ ਮੁਕਾਬਲੇ ਵਿੱਚ ਇਸ਼ਾਂਤ ਸ਼ਰਮਾ ਦਾ ਕਹਿਰ ਜਾਰੀ ਰਿਹਾ । ਇਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਖਤਰਨਾਕ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਰਕੇ ਬੰਗਲਾਦੇਸ਼ ਨੂੰ 106 ਦੌੜਾਂ ‘ਤੇ ਆਲ ਆਊਟ ਕਰ ਦਿੱਤਾ । ਇਸ਼ਾਂਤ ਨੇ ਇਸ ਵਾਰ ਇਮਰੂਲ ਕਾਯੇਲ ਨੂੰ ਕਤਪਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾ ਕੇ ਬੰਗਲਾਦੇਸ਼ ਨੂੰ ਚੌਥਾ ਝਟਕਾ ਦਿੱਤਾ । ਇਸ ਸਮੇਂ ਬੰਗਲਾਦੇਸ਼ ਦਾ ਸਕੋਰ 20-4 ਸੀ । ਬੰਗਲਾਦੇਸ਼ ਦੀ ਟੀਮ ਪਹਿਲੀ ਪਾਰਿ ਵਿੱਚ ਭਾਰਤੀ ਟੀਮ ਤੋਂ 241 ਦੌੜਾਂ ਨਾਲ ਪਿੱਛੇ ਸੀ ।
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ ਤੇ ਇਸ਼ਾਂਤ ਸ਼ਰਮਾ ਸ਼ਾਮਿਲ ਹਨ । ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਦਮਾਨ ਇਸਲਾਮ, ਇਮਰੂਲ ਕੇਯਾਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਨਈਮ ਹਸਨ,ਮੇਹਦੀ ਹਸਨ, ਅਬੂ ਜਾਇਦ, ਅਲ-ਅਮੀਨ-ਹੁਸੈਨ ਤੇ ਇਬਾਦਤ ਹੁਸੈਨ ਸ਼ਾਮਿਲ ਹਨ