IND vs SL 2nd T20: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਨੂੰ ਭਾਰਤ ਨੇ 7 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ । ਇਸ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ । ਇਸ ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 142 ਦੌੜਾਂ ਬਣਾਈਆਂ ।
ਇਸ ਟੀਚੇ ਦਾ ਪਿੱਛਾ ਕਰਨ ਭਾਰਤੀ ਟੀਮ ਨੇ 17.3 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾ ਕੇ ਜਿੱਤ ਹਾਸਿਲ ਕਰ ਲਈ । ਇਸ ਤਰ੍ਹਾਂ ਭਾਰਤ ਨੇ ਇਸ ਸਾਲ ਆਪਣੀ ਪਹਿਲੀ ਜਿੱਤ ਦਰਜ ਕਰਦਿਆਂ ਸਾਲ 2020 ਦਾ ਜੇਤੂ ਆਗਾਜ਼ ਕੀਤਾ । ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਵਿਰਾਟ ਕੋਹਲੀ 17 ਗੇਂਦਾਂ ਵਿੱਚ 30 ਨਾਬਾਦ ਦੌੜਾਂ ਬਣਾਈਆਂ । ਦਰਅਸਲ, ਭਾਰਤ ਲਈ ਨਵਦੀਪ ਸੈਣੀ, ਕੁਲਦੀਪ ਯਾਦਵ ਨੇ ਦੋ-ਦੋ ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕੇਟ ਹਾਸਿਲ ਕੀਤੀ. ਸੈਣੀ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ।
ਵਿਰਾਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਿਆ ਤੇ ਕਿਹਾ ਕਿ ਇਹ ਟੀਮ ਲਈ ਚੰਗਾ ਸੰਕੇਤ ਹੈ। ਓਪਨਰ ਲੋਕੇਸ਼ ਰਾਹੁਲ ਨੇ 45, ਸ਼ਿਖਰ ਧਵਨ ਨੇ 32, ਸ਼੍ਰੇਅਸ ਅਈਅਰ ਨੇ 34 ਤੇ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 30 ਦੌੜਾਂ ਬਣਾਈਆਂ । ਇਸ ਮੁਕਾਬਲੇ ਦੀ ਸ਼ੁਰੂਆਤ ਵਿੱਚ ਰਾਹੁਲ ਤੇ ਸ਼ਿਖਰ ਨੇ ਪਹਿਲੀ ਵਿਕਟ ਲਈ 71 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਅਈਅਰ ਤੇ ਵਿਰਾਟ ਨੇ ਤੀਜੀ ਵਿਕਟ ਲਈ ਸਾਂਝੇਦਾਰੀ ਵਿੱਚ 51 ਦੌੜਾਂ ਜੋੜ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਦੇ ਨੇੜੇ ਪਹੁੰਚਾ ਦਿੱਤਾ ।
ਜੇਕਰ ਇੱਥੇ ਸ਼੍ਰੀਲੰਕਾ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀਲੰਕਾ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਯਮਿਤ ਫਰਕ ਵਿੱਚ ਵਿਕਟਾਂ ਗੁਆਈਆਂ । ਸ਼੍ਰੀਲੰਕਾ ਦੇ ਚੋਟੀਕ੍ਰਮ ਬੱਲੇਬਾਜ਼ਾਂ ਦਾਨੁਸ਼ਾ ਗੁਣਾਥਿਲਾਕਾ (20), ਅਵਿਸ਼ਕਾ ਫਰਨਾਂਡੋ (22) ਅਤੇ ਕੁਸ਼ਾਲ ਪਰੇਰਾ (34) ਨੇ ਚੰਗੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਆਪਣੇ ਸਕੋਰ ਨੂੰ ਵੱਡੇ ਸਕੋਰ ਵਿੱਚ ਬਦਲਣ ਨਹੀਂ ਦਿੱਤਾ ।
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਕੇ ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਸ਼ਾਮਿਲ ਸਨ । ਉਥੇ ਹੀ ਸ਼੍ਰੀਲੰਕਾ ਦੀ ਟੀਮ ਵਿੱਚ ਲਸਿਥ ਮਲਿੰਗਾ (ਕਪਤਾਨ), ਧਨੰਜੈ ਡੀਸਿਲਵਾ, ਵਨੀਨੂ ਹਸਰੰਗਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਓਸ਼ਾਦਾ ਫਰਨਾਂਡੋ, ਅਵੀਸ਼ਕਾ ਫਰਨਾਂਡੋ, ਦਾਨੁਸ਼ਕਾ ਗੁਣਤੀਲਾਕਾ, ਲਾਰੀਰੂ ਕੁਮਾਰਾ, ਐਂਜਲੋ ਮੈਥਿਊਜ਼, ਕੁਸਲ ਮੈਂਡੇਸ, ਕੁਸਲ ਪਰੇਰਾ, ਭਾਨੂਕਾ ਰਾਜਨਪੱਕਾ ਦਾਸੁਨ ਸਨਕਾ ਅਤੇ ਇਸਰੂ ਉਦਾਨਾ ਸ਼ਾਮਿਲ ਸਨ ।