PreetNama
ਫਿਲਮ-ਸੰਸਾਰ/Filmy

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਵਿਸ਼ਵ ਸੀਰੀਜ਼ ਦੇ ਫਾਈਨਲਜ਼ ਵਿੱਚ ਚੰਗਾ ਆਗਾਜ਼ ਕੀਤਾ ਹੈ। ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਰੂਸ ਨੂੰ 10-0 ਨਾਲ ਮਾਤ ਦਿੱਤੀ ਹੈ। ਰੂਸ ਖ਼ਿਲਾਫ਼ ਪਿਛਲੇ 40 ਸਾਲਾਂ ਵਿੱਚ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ।ਇਸ ਤੋਂ ਪਹਿਲਾਂ ਸਾਲ 2008 ਵਿੱਚ ਭਾਰਤ ਨੇ ਰੂਸ ਨੂੰ 8-0 ਦੇ ਫਰਕ ਨਾਲ ਹਰਾਇਆ ਸੀ। ਭਾਰਤ ਲਈ ਪਹਿਲਾ ਗੋਲ 13ਵੇਂ ਮਿੰਟ ਨੀਲਕਾਂਤਾ ਨੇ ਕੀਤਾ। 19ਵੇਂ ਮਿੰਟ ਵਿੱਚ ਸਿਮਰਨਜੀਤ ਅਤੇ 20ਵੇਂ ਵਿੱਚ ਅਮਿਤ ਨੇ ਗੋਲ ਦਾਗ ਕੇ ਸਕੋਰ 3-0 ਕਰ ਦਿੱਤਾ। 32ਵੇਂ ਮਿੰਟ ਵਿੱਚ ਕਾਰਨ ‘ਤੇ ਹਰਮਨਪ੍ਰੀਤ ਨੇ ਗੋਲ ਕੀਤਾ ਫਿਰ 34ਵੇਂ ਮਿੰਟ ਵਿੱਚ ਵਰੁਣ ਕੁਮਾਰ ਤੇ 37ਵੇਂ ਵਿੱਚ ਗੁਰਸਾਹਿਬਜੀਤ ਨੇ ਗੋਲ ਕੀਤੇ।

42ਵੇਂ ਮਿੰਟ ਵਿੱਚ ਆਕਾਸ਼ਦੀਪ ਨੇ ਭਾਰਤ ਲਈ ਸੱਤਵਾਂ ਗੋਲ ਕੀਤਾ ਅਤੇ 45ਵੇਂ ਮਿੰਟ ਵਿੱਚ ਵਿਵੇਕ, ਫਿਰ 48ਵੇਂ ਮਿੰਟ ਵਿੱਚ ਹਰਮਪ੍ਰੀਤ ਅਤੇ 56ਵੇਂ ਮਿੰਟ ਵਿੱਚ ਆਕਾਸ਼ਦੀਪ ਨੇ ਗੋਲ ਕਰ ਕੇ ਟੀਮ ਨੂੰ 10-0 ਦੀ ਅਜਿੱਤ ਲੀਡ ਦਿਵਾ ਦਿੱਤੀ। ਤਾਜ਼ਾ ਮੈਚ ਵਿੱਚ ਹਰਮਨਪ੍ਰੀਤ ਤੇ ਆਕਾਸ਼ਦੀਪ ਨੇ 2-2 ਗੋਲ ਕੀਤੇ। ਹੁਣ ਭਾਰਤ ਦਾ ਅਗਲਾ ਮੁਕਾਬਲਾ ਪੋਲੈਂਡ ਨਾਲ ਹੋਵੇਗਾ।

Related posts

ਸੋਸ਼ਲ ਮੀਡੀਆ ’ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਇਸ਼ਤਿਹਾਰ, ਵੇਖ ਕੇ ਅੱਥਰੂ ਨਹੀਂ ਰੋਕ ਸਕੋਗੇ

On Punjab

ਰਣਜੀਤ ਬਾਵਾ ਆਪਣੇ ਨਵੇ ਗੀਤ ‘ਰੋਣਾ ਪੈ ਗਿਆ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

On Punjab

ਮਜ਼ੇਦਾਰ ਹੈ ਆਯੁਸ਼ਮਾਨ ਖੁਰਾਨਾ ਦੀ ‘ਡ੍ਰੀਮ ਗਰਲ’, ਟ੍ਰੇਲਰ ਰਿਲੀਜ਼

On Punjab