35.06 F
New York, US
December 12, 2024
PreetNama
ਖੇਡ-ਜਗਤ/Sports News

ਭਾਰਤ ਨੇ T-20 ਸੀਰੀਜ਼ ਦਾ ਮੈਚ ਜਿੱਤ ਕੇ ਰਚਿਆ ਆਪਣਾ ਇਤਿਹਾਸ

India vs Newzealand: ਭਾਰਤ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ‘ਤੇ ਜਿੱਤ ਹਾਸਲ ਕੀਤੀ। ਇਸਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ। ਟੀਮ ਇੰਡੀਆ ਨੇ ਮਾਉਂਟ ਮੌਨਗਨੁਈ ਵਿਖੇ ਖੇਡੇ ਗਏ ਪੰਜਵੇਂ ਟੀ-20 ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 3 ਵਿਕਟਾਂ ਗੁਆਉਣ ਤੋਂ ਬਾਅਦ 163 ਰਣ ਬਣਾਏ। ਇਸ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਗੁਆਉਣ ਤੋਂ ਬਾਅਦ 156 ਰਣ ਹੀ ਬਣਾ ਸਕੀ ਅਤੇ ਭਾਰਤ ਨੇ ਮੈਚ ਜਿੱਤ ਲਿਆ। ਪਹਿਲੀ ਵਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ। ਜਿਸ ਵਿਚ ਭਾਰਤ ਨੇ ਸੀਰੀਜ਼ ਦੇ ਸਾਰੇ ਮੈਚ ਜਿੱਤ ਕੇ ਆਪਣਾ ਇਤਿਹਾਸ ਰਚਿਆ।

ਇਸਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਕੌਮਾਂਤਰੀ ਦੇ ਇਤਿਹਾਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੁਵੱਲੀ ਟੀ-20 ਸੀਰੀਜ਼ ਵਿੱਚ 5-0 ਨਾਲ ਜਿੱਤ ਪਾਉਣ ਵਾਲੀ ਪਹਿਲੀ ਟੀਮ ਬਣ ਗਈ। ਭਾਰਤ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਧਰਤੀ ‘ਤੇ ਦੁਵੱਲੀ ਟੀ-20 ਕੌਮਾਂਤਰੀ ਸੀਰੀਜ਼ ਨਹੀਂ ਜਿੱਤ ਸਕਿਆ। ਭਾਰਤ ਨੇ 2008-2009 ‘ਚ ਨਿਊਜ਼ੀਲੈਂਡ ਦੀ ਧਰਤੀ ‘ਤੇ ਕੀਵਿਸ ਖਿਲਾਫ ਪਹਿਲੀ ਦੁਵੱਲੇ ਟੀ-20 ਕੌਮਾਂਤਰੀ ਸੀਰੀਜ਼ ਖੇਡੀ ਸੀ।

ਇਸ ਦੋ ਮੈਚਾਂ ਦੀ ਟੀ -20 ਸੀਰੀਜ਼ ‘ਚ ਭਾਰਤ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2018-2019 ‘ਚ ਖੇਡੀ ਗਈ ਟੀ-20 ਕੌਮਾਂਤਰੀ ਸੀਰੀਜ਼ ‘ਚ ਭਾਰਤ ਨੂੰ ਨਿਊਜ਼ੀਲੈਂਡ ਨੇ 2-1 ਨਾਲ ਹਰਾਇਆ ਸੀ। ਇਸਦੇ ਨਾਲ ਹੀ ਭਾਰਤ ਨੇ 11 ਸਾਲਾਂ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ‘ਤੇ ਦੁਵੱਲੀ ਟੀ-20 ਕੌਮਾਂਤਰੀ ਸੀਰੀਜ਼ ਜਿੱਤੀ ਹੈ।

Related posts

ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਇੱਕ ਕਦਮ ਦੂਰ

On Punjab

ਕੋਰੋਨਾਵਾਇਰਸ: ਦੱਖਣੀ ਅਫਰੀਕਾ ਦੀ ਟੀਮ ਨੂੰ ਰਾਹਤ, ਭਾਰਤ ਤੋਂ ਪਰਤੇ ਸਾਰੇ ਖਿਡਾਰੀਆਂ ਦੇ ਟੈਸਟ ਆਏ ਨੇਗਟਿਵ

On Punjab

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab