39.04 F
New York, US
November 22, 2024
PreetNama
ਸਮਾਜ/Social

ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ ‘ਚ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਨੂੰ ਹੋਰ ਨਿੱਘ ਦੇਣ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪਿਓ ਭਾਰਤ ਪਹੁੰਚ ਗਏ ਹਨ। ਸੋਮਵਾਰ ਪਹਿਲੇ ਦਿਨ ਉਨ੍ਹਾਂ ਦਿੱਲੀ ‘ਚ ਆਪਣੇ ਰੁਤਬਾ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਸ਼ਾਨਦਾਰ ਸੁਆਗਤ ਤੇ ਆਦਰ ਸਤਿਕਾਰ ਕਰਨ ‘ਤੇ ਭਾਰਤ ਦਾ ਸ਼ੁਕਰੀਆਂ ਕੀਤਾ। ਉਨ੍ਹਾਂ ਕਿਹਾ ਅੱਜ ਸ਼ਾਮ ਦੋ ਦੇਸ਼ਾਂ ਵਿਚਾਲੇ ਗਹਿਰ ਸਬੰਧਾਂ ਦਾ ਚੈਪਟਰ ਹੈ।

ਅਮਰੀਕੀ ਲੀਡਰਾਂ ਦਾ ਦੋ ਦਿਨਾਂ ਦੌਰਾ:

ਦੋ ਦਿਨਾਂ ਭਾਰਤ ਦੌਰੇ ‘ਤੇ ਅਮਰੀਕੀ ਰੱਖਿਆ ਮੰਤਰੀ ਮਾਰਕ ਟੀ ਐਸਪਰ ਵੀ ਆਏ ਹਨ। ਭਾਰਤ ਪਹੁੰਚਣ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਦੋਵੇਂ ਲੀਡਰ ਦੋ ਪੱਖੀ ਵਾਰਤਾ ‘ਚ ਸ਼ਿਰਕਤ ਕਰਨ ਭਾਰਤ ਪਹੁੰਚੇ ਹਨ। ਸਰਹੱਦ ‘ਤੇ ਚੀਨ ਨਾਲ ਜਾਰੀ ਤਣਾਅ ਦੇ ਦਰਮਿਆਨ ਅਮਰੀਕੀ ਲੀਡਰਾਂ ਦਾ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਵੱਲੋਂ ਦੋ ਪੱਖੀ ਵਾਰਤਾ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੁਮਾਇੰਦਗੀ ਕਰਨਗੇ
ਦੋ ਪੱਖੀ ਵਾਰਤਾ ‘ਚ ਚੀਨ ਸਮੇਤ ਕਈ ਮੁੱਦਿਆਂ ‘ਤੇ ਚਰਚਾ ਦੀ ਉਮੀਦ:

ਦੱਖਣ ਚੀਨ ਸਾਗਰ ‘ਚ ਚੀਨ ਦੀ ਵਧਦੀ ਦਖਲਅੰਦਾਜ਼ੀ, ਹੌਂਗਕੌਂਗ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨਾਲ ਨਜਿੱਠਣ ਦੇ ਤਰੀਕਿਆਂ ਦਾ ਚੀਨੀ ਰਵੱਈਆ ਅਮਰੀਕਾ ਨੂੰ ਪਸੰਦ ਨਹੀਂ ਆਇਆ। ਮੰਨਿਆ ਜਾ ਰਿਹਾ ਹੈ ਕਿ ਬੈਠਕ ‘ਚ ਚੀਨ ਦਾ ਮਸਲਾ ਸੁਲਝਾਉਣ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਵਿਚ ਇਕ ਮਹੱਤਵਪੂਰਨ ਫੌਜੀ ਸਮਝੌਤਾ ਹੋਵੇਗਾ।

ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਦੇ ਵਿਚ ਰੱਖਿਆ ਸਹਿਯੋਗ ਲਈ ਉੱਚ ਪੱਧਰੀ ਰਾਜਨਾਇਕ ਤੇ ਰਾਜਨੀਤਿਕ ਗੱਲਬਾਤ ਨੂੰ ਸੌਖਾ ਬਣਾਉਣਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਵਿਚ 2017 ‘ਚ ਦੋਪੱਖੀ ਗੱਲਬਾਤ ਦਾ ਐਲਾਨ ਕੀਤਾ ਗਿਆ ਸੀ। ਪਹਿਲੀ ਵਾਰ ਬੈਠਕ ਸਤੰਬਰ, 2018 ‘ਚ ਨਵੀਂ ਦਿੱਲੀ ਤੇ ਦੂਜੀ ਵਾਰ ਪਿਛਲੇ ਸਾਲ ਦਸੰਬਰ ‘ਚ ਵਾਸ਼ਿੰਗਟਨ ‘ਚ ਹੋਈ ਸੀ।

Related posts

ਐਂਟੀਵਾਇਰਸ ਸਾਫਟਵੇਅਰ McAfee ਦੇ ਫਾਊਂਡਰ ਜੌਨ ਡੇਵਿਡ ਮੈਕੇਫੀ ਨੇ ਕੀਤੀ ਆਤਮਹੱਤਿਆ

On Punjab

ਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ

On Punjab

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ! ਅੱਜ ਤੋਂ ਨਵੇਂ ਨਿਯਮ ਲਾਗੂ

On Punjab