51.94 F
New York, US
November 8, 2024
PreetNama
ਖੇਡ-ਜਗਤ/Sports News

ਭਾਰਤ-ਪਾਕਿਸਤਾਨ ਨੂੰ ਯੂਏਈ ਦੇ ਤਜਰਬੇ ਦਾ ਫ਼ਾਇਦਾ : ਗਾਵਸਕਰ

 ਦਿਗੱਜ ਸਲਾਮੀ ਬੱਲੇਬਾਜ਼ ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਆਈਪੀਐੱਲ ਦੇ ਦੂਜੇ ਗੇੜ ਦੌਰਾਨ ਤੋਂ ਹੀ ਯੂਏਈ ਵਿਚ ਮੌਜੂਦ ਹਨ ਜਿੱਥੇ ਟੀ-20 ਵਿਸ਼ਵ ਕੱਪ ਵੀ ਖੇਡਿਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਦਿਨੀਂ ਯੂਏਈ ਵਿਚ ਆਈਪੀਐੱਲ ਖੇਡਣ ਦਾ ਫ਼ਾਇਦਾ ਭਾਰਤੀ ਕ੍ਰਿਕਟਰਾਂ ਨੂੰ ਮਿਲੇਗਾ ਤੇ ਪਾਕਿਸਤਾਨ ਦੀ ਟੀਮ ਨੂੰ ਵੀ ਰੈਗੂਲਰ ਤੌਰ ’ਤੇ ਉਥੇ ਖੇਡਣ ਦਾ ਲਾਭ ਮਿਲੇਗਾ। ਨਾਲ ਹੀ ਉਹ ਮੰਨਦੇ ਹਨ ਕਿ ਧੋਨੀ ਦੇ ਮੇਂਟਰ ਬਣਨ ਨਾਲ ਵੀ ਟੀਮ ਨੂੰ ਫ਼ਾਇਦਾ ਮਿਲੇਗਾ ਕਿਉਂਕਿ ਉਨ੍ਹਾਂ ਦਾ ਤਜਰਬਾ ਵੀ ਕੀਮਤੀ ਹੈ। ਟੀ-20 ਵਿਸ਼ਵ ਕੱਪ ਵਿਚ ਕੁਮੈਂਟੇਟਰ ਦੇ ਰੂਪ ਵਿਚ ਮੌਜੂਦ ਰਹਿਣ ਵਾਲੇ ਸੁਨੀਲ ਗਾਵਸਕਰ ਨਾਲ ਅਭਿਸ਼ੇਕ ਤ੍ਰਿਪਾਠੀ ਨੇ ਕਈ ਮੁੱਦਿਆਂ ’ਤੇ ਗੱਲ ਕੀਤੀ। ਪੇਸ਼ ਹਨ ਮੁੱਖ ਅੰਸ਼

-ਮਹਿੰਦਰ ਸਿੰਘ ਧੋਨੀ ਦੇ ਮੇਂਟਰ ਬਣਨ ਨਾਲ ਟੀਮ ਨੂੰ ਕੀ ਫ਼ਾਇਦਾ ਮਿਲੇਗਾ? ਤੁਹਾਡੀ ਨਜ਼ਰ ਵਿਚ ਇਹ ਫ਼ੈਸਲਾ ਕਿਹੋ ਜਿਹਾ ਹੈ?

-ਮਹਿੰਦਰ ਸਿੰਘ ਧੋਨੀ ਦੇ ਮੇਂਟਰ ਦੇ ਰੂਪ ਵਿਚ ਆਉਣ ਨਾਲ ਯਕੀਨੀ ਤੌਰ ’ਤੇ ਚੇਂਜ ਰੂਮ ਵਿਚ ਸ਼ਾਂਤੀ ਲਿਆਉਣ ਵਿਚ ਮਦ ਮਿਲੇਗੀ। ਸਾਰੇ ਤਰ੍ਹਾਂ ਦੇ ਹਾਲਾਤ ਦਾ ਉਨ੍ਹਾਂ ਕੋਲ ਤਜਰਬਾ ਹੈ, ਜੋ ਕੀਮਤੀ ਹੈ।

-ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨੂੰ ਕਿਵੇਂ ਦੇਖਦੇ ਹੋ? ਕੀ ਇਹ ਸ਼ਾਨਦਾਰ ਟੀਮ ਹੈ?

-ਟੀ-20 ਫਾਰਮੈਟ ਇੰਨੀ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਤੇ ਤੇਜ਼ੀ ਨਾਲ ਬਦਲਣ ਵਾਲੀ ਖੇਡ ਹੈ ਕਿ ਕੋਈ ਵੀ ਟੀਮ ਕਿਸੇ ਵੀ ਦਿਨ ਕਿਸੇ ਹੋਰ ਨੂੰ ਹਰਾ ਸਕਦੀ ਹੈ। ਭਾਰਤ ਦਾ ਫ਼ਾਇਦਾ ਇਹ ਹੈ ਕਿ ਉਨ੍ਹਾਂ ਦੇ ਖਿਡਾਰੀ ਪਿਛਲੇ ਦਿਨੀਂ ਅਜਿਹੀਆਂ ਪਿੱਚਾਂ ’ਤੇ ਖੇਡੇ ਹਨ ਤੇ ਇਸ ਲਈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕਰਨਾ ਹੈ।

ਰਵੀ ਸ਼ਾਸਤਰੀ ਤੇ ਵਿਰਾਟ ਕੋਹਲੀ ਦੇ ਹੋਣ ਦੇ ਬਾਵਜੂਦ ਧੋਨੀ ਨੂੰ ਮੇਂਟਰ ਬਣਾਉਣਾ, ਕੀ ਤੁਹਾਨੂੰ ਲਗਦਾ ਹੈ ਕਿ ਬੀਸੀਸੀਆਈ ਨੂੰ ਉਨ੍ਹਾਂ ਦੋਵਾਂ ਦੀ ਨੀਤੀ ’ਤੇ ਵਿਸ਼ਵਾਸ ਨਹੀਂ ਹੈ?

-ਮੈਂ ਬੀਸੀਸੀਆਈ ਵਿਚ ਨਹੀਂ ਹਾਂ ਇਸ ਲਈ ਮੇਰੇ ਕੋਲ ਇਸ ਦਾ ਜਵਾਬ ਨਹੀਂ ਹੈ।

-ਵਿਰਾਟ ਇਸ ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡ ਦੇਣਗੇ। ਤੁਹਾਨੂੰ ਕੀ ਲਗਦਾ ਹੈ ਕਿ ਕਿਸ ਨੂੰ ਕਪਤਾਨ ਬਣਾਉਣਾ ਚਾਹੀਦਾ ਹੈ? ਰੋਹਿਤ ਨੂੰ ਜਾਂ ਕਿਸੇ ਨੌਜਵਾਨ ਨੂੰ?

-ਕਿਉਂਕਿ ਅਗਲਾ ਟੀ-20 ਵਿਸ਼ਵ ਕੱਪ ਅਗਲੇ ਅਕਤੂਬਰ ਵਿਚ ਹੈ ਇਸ ਲਈ ਚੋਣਕਾਰ ਇਕ ਤਜਰਬੇ ਵਾਲੇ ਕਪਤਾਨ ਨਾਲ ਜਾ ਸਕਦੇ ਹਨ ਤੇ ਉੱਪ ਕਪਤਾਨ ਦੇ ਰੂਪ ਵਿਚ ਇਕ ਨੌਜਵਾਨ ਖਿਡਾਰੀ ਨੂੰ ਤਿਆਰ ਕਰ ਸਕਦੇ ਹਨ ਜੋ 2023 ਵਿਚ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਕਾਰਜਭਾਰ ਸੰਭਾਲ ਸਕਦਾ ਹੈ।

-ਕੀ ਤੁਹਾਨੂੰ ਲਗਦਾ ਹੈ ਕਿ ਹੁਣ ਵਿਰਾਟ ’ਤੇ ਦਬਾਅ ਘੱਟ ਹੋਵੇਗਾ? ਕੀ ਉਨ੍ਹਾਂ ਦਾ ਟੀ-20 ਦੀ ਕਪਤਾਨੀ ਛੱਡਣ ਦਾ ਫ਼ੈਸਲਾ ਸਹੀ ਹੈ?

-ਹਰ ਭਾਰਤੀ ਕਪਤਾਨ ’ਤੇ ਹਮੇਸ਼ਾ ਉਮੀਦਾਂ ਦਾ ਦਬਾਅ ਬਣਿਆ ਰਹਿੰਦਾ ਹੈ।

-ਕੀ ਜੋ ਨਵਾਂ ਕਪਤਾਨ ਬਣੇ ਉਹ ਵਨ ਡੇ ਤੇ ਟੀ-20 ਦੋਵਾਂ ਦਾ ਕਪਤਾਨ ਹੋਵੇ, ਕਿਉਂਕਿ 2023 ਵਿਚ ਭਾਰਤ ਵਿਚ ਵਨ ਡੇ ਵਿਸ਼ਵ ਕੱਪ ਵੀ ਹੈ?

-ਜੇ ਤੁਸੀਂ ਚਿੱਟੀ ਗੇਂਦ ਤੇ ਲਾਲ ਗੇਂਦ ਲਈ ਵੱਖ-ਵੱਖ ਕਪਤਾਨ ਚਾਹੁੰਦੇ ਹੋ ਤਾਂ ਇਹ ਇਕ ਵਿਅਕਤੀ ਨੂੰ ਚਿੱਟੀ ਗੇਂਦ ਦੇ ਫਾਰਮੈਟ ਵਿਚ ਕਪਤਾਨ ਤੇ ਦੂਜੇ ਨੂੰ ਲਾਲ ਗੇਂਦ ਦੇ ਫਾਰਮੈਟ ਲਈ ਕਪਤਾਨ ਬਣਾਉਣ ਦੀ ਗੱਲ ਹੈ।

-ਯੁਜਵਿੰਦਰ ਸਿੰਘ ਚਹਿਲ ਨੂੰ ਵਿਸ਼ਵ ਕੱਪ ਟੀਮ ਵਿਚ ਨਾ ਲੈਣ ’ਤੇ ਕਾਫੀ ਨਿੰਦਾ ਹੋ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ। ਕੀ ਉਨ੍ਹਾਂ ਦੀ ਥਾਂ ਬਣਦੀ ਹੈ?

-ਟੀਮ ਚੋਣ ’ਤੇ ਹਮੇਸ਼ਾ ਬਹਿਸ ਤੇ ਗੱਲਬਾਤ ਹੋਵੇਗੀ। ਇਕ ਵਾਰ ਟੀਮ ਚੁਣ ਲੈਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਟੀਮ ਹੈ, ਚਾਹੇ ਅਸੀਂ ਚੋਣ ਨਾਲ ਸਹਿਮਤ ਨਾ ਹੋਈਏ।

-ਭਾਰਤ ਦਾ ਪਹਿਲਾ ਹੀ ਮੈਚ ਪਾਕਿਸਤਾਨ ਖ਼ਿਲਾਫ਼ ਹੈ। ਅਸੀਂ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਹੱਥੋਂ ਨਹੀਂ ਹਾਰੇ ਹਾਂ ਪਰ 2017 ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਉਨ੍ਹਾਂ ਨੇ ਸਾਨੂੰ ਹਰਾਇਆ ਹੈ। ਕਿਸ ਦਾ ਪਲੜਾ ਭਾਰੀ ਹੈ?

-ਇਹ ਟੀ-20 ਕ੍ਰਿਕਟ ਹੈ ਇਸ ਲਈ ਕੋਈ ਭਵਿੱਖਵਾਣੀ ਨਹੀਂ।

-ਪਿਛਲੇ ਕੁਝ ਸਾਲਾਂ ਵਿਚ ਪਾਕਿਸਤਾਨ ਨੇ ਆਪਣੀ ਜ਼ਿਆਦਾਤਰ ਕ੍ਰਿਕਟ ਯੂਏਈ ਵਿਚ ਖੇਡੀ ਹੈ। ਕੀ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ?

-ਹਾਂ ਇਹ ਇਕ ਫ਼ਾਇਦਾ ਹੋਵੇਗਾ ਜਿਵੇਂ ਕੁਝ ਦਿਨ ਪਹਿਲਾਂ ਖੇਡਿਆ ਗਿਆ ਆਈਪੀਐੱਲ ਟੀਮ ਇੰਡੀਆ ਲਈ ਫ਼ਾਇਦੇਮੰਦ ਹੋਵੇਗਾ।

Related posts

Big Green Egg Open 2022 : ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਰਹੀ ਤੀਜੇ ਸਥਾਨ ‘ਤੇ

On Punjab

Lionel Messi ਨੇ ਦੂਜੀ ਵਾਰ ਜਿੱਤਿਆ ਫੀਫਾ ਦਾ ‘The Best Player’ ਐਵਾਰਡ, ਇਨ੍ਹਾਂ ਖਿਡਾਰੀਆਂ ਨੂੰ ਪਛਾੜਿਆ

On Punjab

ਮਹਾਂਰਾਸ਼ਟਰ ‘ਚ ਨਵੀਂ ਸਰਕਾਰ ਬਣਦਿਆਂ ਹੀ ਘਟਾਈ ਸਚਿਨ ਦੀ ਸੁਰੱਖਿਆ, ਜਾਣੋ ਕਾਰਨ..

On Punjab