ਅਮਰੀਕਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਨੂੰ ਸਾਰੇ ਮਸਲਿਆਂ ‘ਤੇ ਸਿੱਧੀ ਗੱਲਬਾਤ ਲਈ ਉਤਸ਼ਾਹਤ ਕਰੇਗਾ। ਹਾਲਾਂਕਿ ਗ੍ਹਿ ਮੰਤਰਾਲੇ ਨੇ ਇਮਰਾਨ ਸਰਕਾਰ ਵੱਲੋਂ ਭਾਰਤ ਤੋਂ ਚੀਨੀ ਤੇ ਕਪਾਹ ਦੀ ਦਰਾਮਦ ਨਾ ਕਰਨ ਦੇ ਫ਼ੈਸਲੇ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।ਆਪਣੀ ਰੈਗੂਲਰ ਪ੍ਰਰੈਸ ਬ੍ਰੀਫਿੰਗ ਦੌਰਾਨ ਗ੍ਹਿ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਕਿ ਮੈਂ ਉਸ ‘ਤੇ ਵਿਸ਼ੇਸ਼ ਤੌਰ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪ੍ਰਰਾਈਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਬੰਧਤ ਮਸਲਿਆਂ ‘ਤੇ ਅਸੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੇ ਸੰਵਾਦ ਨੂੰ ਉਤਸ਼ਾਹਤ ਕਰਦੇ ਰਹਾਂਗੇ। ਹਾਲਾਂਕਿ ਜਦੋਂ ਪਾਕਿਸਤਾਨ ਕੈਬਨਿਟ ਵੱਲੋਂ ਚੀਨੀ ਤੇ ਕਪਾਹ ਦੀ ਦਰਾਮਦ ਰੋਕਣ ਬਾਰੇ ਸਵਾਲ ਕੀਤਾ ਗਿਆ ਤਾਂ ਇਸ ਅਧਿਕਾਰੀ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਨਵੀਂ ਦਿੱਲੀ ਨਾਲ ਇਸਲਾਮਾਬਾਦ ਦੇ ਰਿਸ਼ਤੇ ਜਦੋਂ ਤਕ ਆਮ ਨਹੀਂ ਹੋ ਸਕਦੇ ਉਦੋਂ ਤਕ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਨਹੀਂ ਹੋ ਜਾਂਦਾ।
previous post