PreetNama
ਖਾਸ-ਖਬਰਾਂ/Important News

ਭਾਰਤ-ਪਾਕਿ ਦਰਮਿਆਨ ਤਣਾਅ ਸਿਖਰਾਂ ‘ਤੇ ਪਰ ਸਿੱਖਾਂ ਲਈ ਰਾਹਤ ਦੀ ਖ਼ਬਰ

ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਏ ਤਣਾਅ ਕਾਫੀ ਵੱਧ ਗਿਆ ਹੈ। ਅਜਿਹੇ ਹਾਲਾਤ ਵਿੱਚ ਵੀ ਪਾਕਿਸਤਾਨ ਤੋਂ ਇੱਕ ਖੁਸ਼ਖਬਰੀ ਆਈ ਹੈ। ਮਾਹੌਲ ਖ਼ਰਾਬ ਹੋਣ ਕਾਰਨ ਕਰਤਾਰਪੁਰ ਲਾਂਘੇ ਬਾਰੇ ਤੌਖ਼ਲੇ ਵਿੱਚ ਆਏ ਸਿੱਖਾਂ ਨੂੰ ਪਾਕਿਸਤਾਨ ਨੇ ਚਿੰਤਾ ਨਾ ਕਰਨ ਦੀ ਗੱਲ ਕਹੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਪ੍ਰੈਸ ਪਾਕਿਸਤਾਨੀ ਮੀਡੀਆ ਨਾਲ ਕਾਨਫਰੰਸ ਕਰਦਿਆਂ ਕਿਹਾ ਕਿ ਲਾਂਘੇ ਦੀ ਚਿੰਤਾ ਨਾ ਕਰੋ! ਅਸੀਂ ਕਰਤਾਰਪੁਰ ਕੌਰੀਡੋਰ ਬਣਾਉਣ ਲਈ ਵਚਨਬੱਧ ਹਾਂ।ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਨਵੰਬਰ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ੇਸ਼ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਦੇਖ ਲਾਂਘੇ ‘ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਇਸ ‘ਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਸਰਕਾਰ ਦਾ ਵਫ਼ਦ ਵੀ ਪਾਕਿਸਤਾਨ ਜਾਵੇਗਾ।

ਕਸ਼ਮੀਰ ਦੇ ਪੁਨਰਗਠਨ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਭਾਰਤ ਤੋਂ ਆਪਣੇ ਰਾਜਦੂਤ ਨੂੰ ਵੀ ਪਾਕਿਸਤਾਨ ਨੇ ਵਾਪਸ ਬੁਲਾ ਲਿਆ ਹੈ ਅਤੇ ਆਪਣੇ ਦੇਸ਼ ਵਿੱਚ ਭਾਰਤੀ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਕਸ਼ਮੀਰ ‘ਤੇ ਮੋਦੀ ਸਰਕਾਰ ਦੇ ਫੈਸਲੇ ਨੂੰ UN ‘ਚ ਲੈ ਕੇ ਜਾਵੇਗਾ।

Related posts

US Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਜਾਣੋਂ ਵਰਜਿਆ, ਖ਼ਤਰੇ ਬਾਰੇ ਟਰੈਵਲ ਐਡਵਾਈਜ਼ਰੀ ਜਾਰੀ

On Punjab

ਹਾਰਦਿਕ ਦੀ ਜਗ੍ਹਾ ਸੂਰਿਆਕੁਮਾਰ ਅਤੇ ਸ਼ਾਰਦੁਲ ਦੀ ਜਗ੍ਹਾ ਸ਼ਮੀ, ਜਾਣੋ ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ ਦੇ ਖਿਡਾਰੀ

On Punjab

ਅਣਪਛਾਤੇ ਬੰਦੂਕਧਾਰੀਆਂ ਨੇ ਨਮਾਜ਼ ਦੌਰਾਨ ਮਸਜਿਦ ‘ਚ ਕੀਤੀ ਗੋਲ਼ੀਬਾਰੀ, ਸੱਤ ਦੀ ਮੌਤ

On Punjab